‘ਦਿ ਗ੍ਰੇਟ ਇੰਡੀਅਨ ਫੈਮਿਲੀ’ ਨੂੰ ਲੈ ਕੇ ਵਿੱਕੀ ਕੌਸ਼ਲ ਨਾਲ ਖ਼ਾਸ ਗੱਲਬਾਤ
Saturday, Sep 23, 2023 - 12:31 PM (IST)
ਮੁੰਬਈ (ਬਿਊਰੋ) - ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਨੂੰ ਆਪਣਾ ਮੁਰੀਦ ਬਣਾਉਣ ਵਾਲਾ ਵਿੱਕੀ ਕੌਸ਼ਲ ਆਮ ਤੌਰ ’ਤੇ ਹਰ ਕਿਰਦਾਰ ਵਿਚ ਜਾਨ ਪਾ ਦਿੰਦੇ ਹਨ। ਉਹ ਆਖਰੀ ਵਾਰ ਸਾਰਾ ਅਲੀ ਖਾਨ ਨਾਲ ‘ਜ਼ਰਾ ਹਟਕੇ ਜ਼ਰਾ ਬਚਕੇ’ ਵਿਚ ਨਜ਼ਰ ਆਏ ਸਨ। ਦਰਸ਼ਕਾਂ ਨੇ ਇਸ ਨਵੀਂ ਜੋੜੀ ਨੂੰ ਖੂਬ ਪਿਆਰ ਦਿੱਤਾ। ਐਕਟਰ ਦੀ ਫੈਮਿਲੀ ਇੰਟਰਟੇਨਮੈਂਟ ਫ਼ਿਲਮ ‘ਦਿ ਗ੍ਰੇਟ ਇੰਡੀਅਨ ਫੈਮਿਲੀ’ 22 ਸਤੰਬਰ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋ ਚੁੱਕੀ ਹੈ। ਵਿਜੇ ਕ੍ਰਿਸ਼ਨ ਆਚਾਰੀਆ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਵਿਚ ਵਿੱਕੀ ਕੌਸ਼ਲ ਅਤੇ ਸਾਬਕਾ ਮਿਸ ਵਰਲਡ ਮਾਨੁਸ਼ੀ ਛਿੱਲਰ ਤੋਂ ਇਲਾਵਾ ਮਨੋਜ ਪਾਹਵਾ, ਕੁਮੁਦ ਮਿਸ਼ਰਾ, ਯਸ਼ਪਾਲ ਸ਼ਰਮਾ ਅਤੇ ਭੁਵਨ ਅਰੋੜਾ ਵਰਗੇ ਸ਼ਾਨਦਾਰ ਐਕਟਰ ਹਨ। ਫ਼ਿਲਮ ਬਾਰੇ ਵਿੱਕੀ ਕੌਸ਼ਲ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ।
ਵੈਸੇ ਤਾਂ ਸਾਰੀਆਂ ਫੈਮਿਲੀਜ਼ ਗ੍ਰੇਟ ਹੁੰਦੀਆਂ ਹਨ, ਪਰ ਤੁਹਾਡੇ ਹਿਸਾਬ ਨਾਲ ਗ੍ਰੇਟ ਇੰਡੀਅਨ ਫੈਮਿਲੀ ਕਿਹੜੀ ਹੁੰਦੀ ਹੈ?
ਪਹਿਲਾਂ ਇੰਡੀਅਨ ਹੋਣਾ ਹੀ ਫੈਮਿਲੀ ਦੀ ਗ੍ਰੇਟਨੈੱਸ ਹੋ ਜਾਂਦੀ ਹੈ। ਇਕ ਚੀਜ਼ ਜੋ ਸਾਨੂੰ ਸਾਡੇ ਦੇਸ਼ ਵਿਚ ਹੀ ਮਿਲਦੀ ਹੈ ਕਿ ਅਸੀਂ ਹਰ ਸਥਿਤੀ ਵਿਚ ਇਕ ਦੂਜੇ ਦਾ ਸਾਥ ਦਿੰਦੇ ਹਾਂ। ਹਾਂ, ਬੇਸ਼ੱਕ ਮਨਮੁਟਾਅ ਹੋ ਜਾਣ, ਪਰ ਅਜਿਹਾ ਕਦੇ ਨਹੀਂ ਹੁੰਦਾ ਕਿ ਹੁਣ ਸਾਡੇ ਪਰਿਵਾਰ ਦਾ ਹਿੱਸਾ ਨਹੀਂ ਹੈ। ਵਿਦੇਸ਼ਾਂ ਵਿਚ ਕਾਫ਼ੀ ਹੁੰਦਾ ਹੈ ਕਿ 18-20 ਸਾਲ ਦੇ ਬੱਚੇ ਹੋਏ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਰਸਤੇ ’ਤੇ ਖੁਦ ਚੱਲਣ ਲਈ ਕਹਿ ਦਿੱਤਾ। ਤੁਸੀਂ ਚਾਹੇ ਕੋਈ ਵੀ ਡਿਸੀਜ਼ਨ ਲਓ ਤਾਂ ਪਰਿਵਾਰ ਦਾ ਖਿਆਲ ਸਭ ਤੋਂ ਪਹਿਲਾਂ ਆਉਂਦਾ ਹੈ। ਇਹ ਅਹਿਸਾਸ ਮੈਨੂੰ ਬੇਹੱਦ ਸਪੈਸ਼ਲ ਲੱਗਦਾ ਹੈ। ਚਾਹੇ ਮੈਂ 50 ਸਾਲ ਦਾ ਹੋ ਜਾਵਾਂ, ਪਰ ਮੇਰੇ ਮਾਤਾ ਪਿਤਾ ਲਈ ਮੈਂ ਬੱਚਾ ਹੀ ਰਹਾਂਗਾ।
ਤੁਸੀਂ ਕਰੈਕਟਰ ਦੇ ਨਾਲ ਕਿਸ ਤਰ੍ਹਾਂ ਕਨੈਕਟ ਕਰ ਪਾਉਂਦੇ ਹੋ?
ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਕਿ ਿਜੰਨੀ ਸੱਚਾਈ ਨਾਲ ਉਹ ਇਮੋਸ਼ਨ ਪਲੇਅ ਹੋ ਸਕੇ, ਉਸ ਨੂੰ ਕਰ ਸਕਾਂ। ਸਾਰੇ ਐਕਟਰਾਂ ਦੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਜਿਸ ਕਿਰਦਾਰ ਨੂੰ ਨਿਭਾ ਰਹੇ ਹੋ, ਉਸ ਨੂੰ ਡੂੰਘਾਈ ਨਾਲ ਸਮਝ ਸਕਣ। ਮੇਰੀ ਵੀ ਇਹ ਕੋਸ਼ਿਸ਼ ਹੁੰਦੀ ਹੈ। ਮੈਂ ਬਹੁਤ ਖੁਸ਼ ਹਾਂ ਕਿ ਲੋਕਾਂ ਨੂੰ ਮੇਰੇ ਕੰਮ ਵਿਚ ਇਹ ਸਭ ਕੁੱਝ ਝਲਕਦਾ ਹੈ। ਸੈੱਟ ’ਤੇ ਡਾਇਰੈਕਟਰ ਗਾਈਡ ਲਾਈਨਜ਼, ਸਪੇਸ ਕ੍ਰੀਏਟ ਤੇ ਸਕ੍ਰਿਪਟ ਇਨ੍ਹਾਂ ਸਾਰਿਆਂ ਲਈ ਬਹੁਤ ਮੈਟਰ ਕਰਦੀ ਹੈ। ਮੈਂ ਲੱਕੀ ਹਾਂ ਕਿ ਮੈਨੂੰ ਅਜਿਹੀਆਂ ਫ਼ਿਲਮਾਂ ਤੇ ਅਜਿਹੇ ਰੋਲ ਨਿਭਾਉਣ ਦਾ ਮੌਕਾ ਮਿਲਿਆ। ਕਈ ਵਾਰ ਕੁੱਝ ਫ਼ਿਲਮਾਂ ਵਿਚ ਜੋ ਮਾਹੌਲ ਹੁੰਦਾ ਹੈ, ਉਹ ਅਸਲੀਅਤ ਤੋਂ ਥੋੜ੍ਹਾ ਦੂਰ ਹੁੰਦਾ ਹੈ। ਉਨ੍ਹਾ ਨੂੰ ਕਰਨਾ ਥੋੜ੍ਹਾ ਕੁ ਚੁਣੌਤੀਪੂਰਣ ਹੁੰਦਾ ਹੈ, ਪਰ ਫਿਰ ਵੀ ਮੈਂ ਆਪਣੇ ਵਲੋਂ ਉਸ ਨੂੰ ਠੀਕ ਤਰ੍ਹਾਂ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹਾਂ।
ਤੁਸੀਂ ਕਿਰਦਾਰ ਵਿਚ ਵਿੱਕੀ ਵਾਲਾ ਤੜਕਾ ਕਿੰਨਾ ਲਗਾਉਂਦੇ ਹੋ?
ਵਿੱਕੀ ਵਾਲਾ ਤੜਕਾ ਥੋੜ੍ਹਾ-ਬਹੁਤ ਲੱਗ ਹੀ ਜਾਂਦਾ ਹੈ। ਕਿਤੇ ਨਾ ਕਿਤੇ ਤੁਹਾਡਾ ਇਕ ਟੁਕੜਾ ਤਾਂ ਹਰ ਕਿਰਦਾਰ ਦੇ ਨਾਲ ਚਲਾ ਹੀ ਜਾਂਦਾ ਹੈ। ਮੇਰੀ ਤੇ ਫ਼ਿਲਮ ਦੀ ਪੂਰੀ ਟੀਮ ਦੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਡਾਇਰੈਕਟਰ ਦੇ ਵਿਜ਼ਨ ਨੂੰ ਪਬਲਿਕ ਤੱਕ ਪਹੁੰਚਾਈਏ। ਜੇਕਰ ਮੈਂ ਭਜਨ ਕੁਮਾਰ, ਵੇਦ ਵਿਆਸ ਤ੍ਰਿਪਾਠੀ ਹਾਂ ਤਾਂ ਮੇਰੇ ਡਾਇਰੈਕਟਰ ਨੇ ਉਸ ਨੂੰ ਕਿੰਝ ਦੇਖਿਆ ਹੈ, ਪਹਿਲਾਂ ਉਹ ਜਾਣਨਾ ਬਹੁਤ ਜ਼ਰੂਰੀ ਹੈ। ਬਾਅਦ ਵਿਚ ਮੈਂ ਇਹੀ ਭਜਨ ਕੁਮਾਰ, ਵੇਦ ਵਿਆਸ ਤ੍ਰਿਪਾਠੀ ਮੈਨੂੰ ਲੋਕਾਂ ਤੱਕ ਪਹੁੰਚਾਉਣਾ ਹੈ। ਆਖਰ ਵਿਚ ਜੇਕਰ ਮੈਨੂੰ ਲੱਗਦਾ ਹੈ ਕਿ ਮੈਂ ਇਸ ਵਿਚ ਵੀ ਕੁੱਝ ਪਾ ਸਕਦਾ ਹਾਂ, ਜਿਸ ਨਾਲ ਹੋਰ ਫਲੇਅਰ ਆ ਜਾਵੇਗਾ, ਤਾਂ ਉਹ ਪਾਉਣ ਦੀ ਕੋਸ਼ਿਸ਼ ਕਰਦਾ ਹਾਂ।
ਤੁਹਾਨੂੰ ਰੀਅਲ ਲਾਈਫ ਵਿਚ ਗਾਉਣ ਦਾ ਕਿੰਨਾ ਸ਼ੌਕ ਹੈ?
ਰੀਅਲ ਲਾਈਫ ਵਿਚ ਗਾਉਣ ਦਾ ਬਹੁਤ ਸ਼ੌਕ ਹੈ, ਪਰ ਗਾ ਨਹੀਂ ਸਕਦਾ। ਹਾਂ, ਯਸ਼ਰਾਜ ਫ਼ਿਲਮਜ਼ ਨਾਲ ਕੰਮ ਕਰਨਾ ਇਕ ਸੁਪਨਾ ਸੀ। ਸਾਲ 1995 ਵਿਚ ਥਿਏਟਰ ਵਿਚ ਮੈਂ ਪਹਿਲੀ ਫਿਲ਼ਮ ਵੇਖੀ ਸੀ ਉਹ ਡੀ.ਡੀ.ਐੱਲ.ਜੇ.। ਉਦੋਂ ਤੋਂ ਲੈ ਕੇ ਅਦਾਕਾਰ ਬਣਨ ਦਾ ਸਫਰ ਕਾਫੀ ਯਾਦਗਾਰ ਰਿਹਾ। ਜੇਕਰ ਮੁੰਬਈ ਆ ਕੇ ਐਕਟਰ ਬਣਨਾ ਚਾਹੁੰਦੇ ਹੋ ਤਾਂ ਦਿਮਾਗ ਵਿਚ ਇਕ ਨਾਂ ਹੁੰਦਾ ਹੀ ਹੈ ਕਿ ਯਸ਼ਰਾਜ ਫ਼ਿਲਮਜ਼ ਦੀ ਫ਼ਿਲਮ ਵਿਚ ਕੰਮ ਕਰਨ ਦਾ ਮੌਕਾ ਮਿਲੇ। ਮੇਰੇ ਨਾਲ ਵੀ ਅਜਿਹਾ ਹੀ ਸੀ ਅਤੇ ਹੁਣ ਮੈਨੂੰ ਇੰਨੇ ਸਾਲਾਂ ਬਾਅਦ ਪਹਿਲਾ ਮੌਕਾ ਮਿਲਿਆ ਹੈ। ਪਹਿਲੀ ਫ਼ਿਲਮ ਜੋ ਦੇਖੀ ਉਹ ਫੈਮਿਲੀ ਇੰਟਰਟੇਨਰ ਸੀ। ਫਿਰ ਜਦੋਂ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਉਹ ਫ਼ਿਲਮ ਵੀ ਫੈਮਿਲੀ ਇੰਟਰਟੇਨਰ ਹੈ।
ਤੁਸੀਂ ਕਿਹੋ ਜਿਹੇ ਕਿਰਦਾਰ ਨਿਭਾਉਣਾ ਪਸੰਦ ਕਰਦੇ ਹੋ, ਜੋ ਆਸਾਨ ਲੱਗਦੇ ਹੋਣ?
ਮੈਨੂੰ ਪਰਦੇ ’ਤੇ ਐਕਸ਼ਨ ਕਰਨਾ ਪਸੰਦ ਹੈ ਜਿਵੇਂ ਮੈਨੂੰ ‘ਉੜੀ’ ਵਿਚ ਮੌਕਾ ਮਿਲਿਆ ਸੀ। ਉਹ ਸ਼ਾਇਦ ਖੂਨ ਵਿਚ ਹੈ, ਕਿਉਂਕਿ ਪਾਪਾ ਐਕਸ਼ਨ ਡਾਇਰੈਕਟਰ ਸਨ, ਤਾਂ ਸ਼ਾਇਦ ਇਸ ਲਈ ਹੋ ਸਕਦਾ ਹੈ। ਮੈਨੂੰ ਫੈਮਿਲੀ ਇੰਟਰਟੇਨਰ ਕਰਨ ਵਿਚ ਖੁਸ਼ੀ ਹੁੰਦੀ ਹੈ, ਕਿਉਂਕਿ ਮਾਂ ਦੀ ਪਸੰਦੀਦਾ ਜੋਨਰ ਹੈ। ਇਸ ਗੱਲ ਦੀ ਬੜੀ ਐਕਸਾਈਟਮੈਂਟ ਹੁੰਦੀ ਹੈ ਕਿ ਜਦੋਂ ਫ਼ਿਲਮ ਆਵੇਗੀ ਤਾਂ ਮੇਰੀ ਮਾਂ ਬਹੁਤ ਖੁਸ਼ ਹੋਵੇਗੀ।
ਵਿੱਕੀ ਚਾਹੇ ਕਿੰਨੇ ਵੱਡੇ ਰੌਕਸਟਾਰ ਬਣ ਜਾਣ, ਮੰਮੀ ਉਨ੍ਹਾਂ ਨੂੰ ਰਾਕਸਾਲਟ ਲੈਣ ਤਾਂ ਭੇਜਦੇ ਹੋਣਗੇ?
ਹਾਂ, ਉਹ ਸਭ ਹੁੰਦਾ ਹੈ ਪਰ ਹਾਲੇ ਦੁਕਾਨ ’ਤੇ ਜਾਣਾ ਘੱਟ ਹੋ ਗਿਆ ਹੈ। ਜਿਵੇਂ ਕੋਵਿਡ ਵਿਚਕਾਰ ਆਇਆ ਤਾਂ ਸਭ ਘਰ-ਘਰ ਵਿਚ ਸਨ ਤਾਂ ਮੇਰੀਆਂ ਅਤੇ ਛੋਟੇ ਭਰਾ ਸੰਨੀ ਦੀ ਡਿਊਟੀਆਂ ਵੰਡੀਆਂ ਹੋਈਆਂ ਸਨ। ਜਿਵੇਂ ਮੈਂ ਦੁਪਹਿਰ ਦੇ ਖਾਣੇ ਦੇ ਬਰਤਨ ਸਾਫ ਕਰਦਾ ਸੀ, ਰਾਤ ਦੇ ਖਾਣੇ ਦੇ ਸੰਨੀ। ਸੰਨੀ ਤੋਂ ਹਾਈਟ ਜ਼ਿਆਦਾ ਹੋਣ ਕਾਰਣ ਮੈਂ ਪੱਖੇ ਸਾਫ ਕਰਦਾ ਸੀ। ਮੈਂ ਖਾਣਾ ਨਹੀਂ ਬਣਾ ਸਕਦਾ ਸੀ ਪਰ ਸੰਨੀ ਬਹੁਤ ਵਧੀਆ ਖਾਣਾ ਬਣਾਉਂਦਾ ਹੈ।
ਸੱਚਾ, ਇਮਾਨਦਾਰ ਅਤੇ ਪਿਆਰਾ ਜਿਹਾ ਲੜਕਾ ਹੈ ਭਜਨ ਕੁਮਾਰ
ਤੁਸੀਂ ਭਜਨ ਕੁਮਾਰ ਕਿਵੇਂ ਬਣੇ?
ਭਜਨ ਕੁਮਾਰ ਦਾ ਸਫਰ ਬਹੁਤ ਦਿਲਚਸਪ ਰਿਹਾ ਹੈ। ਪਹਿਲਾਂ ਮੈਂ ਨਰੇਸ਼ਨ ਵਿਚ ਭਜਨ ਕੁਮਾਰ ਦਾ ਨਾਂ ਸੁਣਿਆ ਤਾਂ ਮੈਨੂੰ ਬਹੁਤ ਚੰਗੀ ਫੀਲਿੰਗ ਆਈ, ਕਿਉਂਕਿ ਇਹ ਨਾਂ ਤੁਹਾਨੂੰ ਪੂਰੀ ਫ਼ਿਲਮ ਵਿਚ ਲੈ ਕੇ ਚੱਲਣਾ ਹੈ। ਮੇਰਾ ਕਿਰਦਾਰ ਬਹੁਤ ਹੀ ਸੱਚਾ, ਇਮਾਨਦਾਰ ਅਤੇ ਪਿਆਰੇ ਜਿਹੇ ਲੜਕੇ ਦਾ ਹੈ। ਭਜਨ ਗਾਉਂਦਾ ਹੈ, ਪਰ ਬਲਰਾਮਪੁਰ ਦਾ ਰੌਕਸਟਾਰ। ਉਹ ਇਸ ਨੂੰ ਪੂਰਾ ਇੰਨਜੋਆਏ ਕਰਦਾ ਹੈ ਅਤੇ ਇੱਕਦਮ ਮੌਜ ਵਿਚ ਰਹਿੰਦਾ ਹੈ, ਪਰ ਪਰਿਵਾਰ ਵਿਚ ਉਸ ਦੀ ਕੋਈ ਵੈਲਿਯੂ ਨਹੀਂ ਹੈ। ਪਰਿਵਾਰ ਵਿਚ ਹਾਲੇ ਵੀ ਉਹੀ ਹੈ, ਜਾਓ ਦਹੀਂ ਲੈ ਕੇ ਆਓ, ਸ਼ੱਕਰ ਲੈ ਕੇ ਆ.. ਹੈਗਾ ਤੂੰ ਰੌਕਸਟਾਰ, ਪਰ ਆਪਣਾ ਰੌਕਸਟਾਰ ਘਰ ਤੋਂ ਬਾਹਰ ਛੱਡਕੇ ਆਉਣਾ। ਅੰਦਰ ਅਲਾਊਡ ਨਹੀਂ ਹੈ। ਕਾਸਟਿਊਮ ਹੋਵੇ, ਉਸਦਾ ਲੁਕ ਕੀ ਹੋਣਾ ਚਾਹੀਦਾ ਹੈ। ਇਹ ਸਾਰੇ ਫੈਸਲੇ ਬਹੁਤ ਸੋਚ-ਵਿਚਾਰ ਕਰ ਕੇ ਲਏ ਗਏ ਸਨ, ਜਿਵੇਂ ਲੁਕ ਵਿਚ ਹਾਲੇ ਕਲੀਨਸ਼ੇਵ ਹੈ, ਸਿੰਪਲ ਜਿਹੇ ਵਾਲ ਹਨ ਅਤੇ ਇੱਕ ਚੁੰਨੀ ਜਿਹੀ ਲੱਗੀ ਹੋਈ ਹੈ। ਪਹਿਲਾਂ ਸੀ ਕਿ ਮੁੱਛ ਰੱਖ ਲਵੋ। ਫਿਰ ਦਾੜ੍ਹੀ ਰੱਖ ਲਓ, ਜੋ ਵੀ ਸੀ ਬਸ, ਵਿਜੇ ਸਰ ਦਾ ਇਕ ਖਿਅਾਲ ਇਹ ਸੀ ਕਿ ਉਸ ਦੀ ਮਾਸੂਮੀਅਤ ਚਿਹਰੇ ਤੋਂ ਝਲਕਣੀ ਚਾਹੀਦੀ ਹੈ। ਫਿਰ ਇਹ ਲੁਕ ਡਿਸਾਈਡ ਹੋਇਆ, ਬਾਅਦ ਵਿਚ ਕਾਸਟਿਊਮਜ਼ ਵਿਚ ਆਇਆ ਕਿ ਜਦ ਭਜਨ ਕੁਮਾਰ ਪਰਫਾਰਮੈਂਸ ਕਰਦਾ ਹੈ, ਜਗਰਾਤੇ ਕਰਦਾ ਹੈ ਤਾਂ ਇਹ ਧੋਤੀ ਕੁੜਤਾ, ਬੰਡੀ ਜੈਕੇਟਸ ਸਭ ਕੁੱਝ ਪਹਿਨਦਾ ਹੈ, ਬਿਲਕੁਲ ਲਸ਼ਕਾਰੇ ਮਾਰਦਾ ਹੈ। ਜਦ ਉਹ ਸ਼ੋਅਜ਼ ਨਹੀਂ ਕਰ ਰਿਹਾ ਹੁੰਦਾ ਹੈ ਤਾਂ ੳੁਸ ਦੇ ਕੱਪੜੇ ਬਹੁਤ ਸਿੰਪਲ ਜਿਹੇ ਹੁੰਦੇ ਹਨ, ਕੁੱਲ ਮਿਲਾ ਕੇ ਕਹੋ ਤਾਂ ਫ਼ਿਲਮ ਕਰਨ ਵਿਚ ਬਹੁਤ ਮਜ਼ਾ ਆਇਆ।
ਭਜਨ ਕੁਮਾਰ ਬਣਨ ਦੀ ਤਿਆਰੀ ਵਿਚ ਤੁਹਾਨੂੰ ਕਿੰਨਾ ਸਮਾਂ ਲੱਗਾ?
ਕਰੀਬ ਦੋ ਮਹੀਨੇ। ਨਰੇਸ਼ਨ ਤੋਂ ਲੈ ਕੇ ਫ਼ਿਲਮ ਦੇ ਫਲੋਰ ’ਤੇ ਜਾਣ ਤੱਕ ਸਾਡੇ ਕੋਲ ਦੋ ਮਹੀਨੇ ਸਨ, ਜਿਸ ਵਿਚ ਲੁਕ ਕ੍ਰੈਕ ਕਰਨਾ, ਕੋ ਐਕਟਰਜ਼ ਦੇ ਨਾਲ ਪ੍ਰੈਕਟਿਸ ਕਰਨਾ, ਵਰਕਸ਼ਾਪ ਕਰਨਾ ਤੇ ਫਿਰ ਫਲੋਰ ’ਤੇ ਜਾਣਾ। ਇਸ ਵਿਚ ਗਾਣੇ ਵੀ ਸ਼ਾਮਲ ਹਨ, ਤਾਂ ਕੋਰੀਓਗ੍ਰਾਫ਼ੀ ਸਿੱਖਣਾ ਵਗੈਰਾ ਆਦਿ ਵਿਚ ਇੰਨਾ ਸਮਾਂ ਤਾਂ ਲੱਗਣਾ ਸੀ।