ਹਾਈ ਕੋਰਟ ਨੇ ਆਰਾਧਿਆ ਬੱਚਨ ਦੀ ਸਿਹਤ ਨਾਲ ਜੁੜੀ ਭੁਲੇਖਾਪਾਊ ਸਮੱਗਰੀ ਦੇ ਪ੍ਰਕਾਸ਼ਨ ’ਤੇ ਲਾਈ ਰੋਕ

Friday, Apr 21, 2023 - 11:23 AM (IST)

ਹਾਈ ਕੋਰਟ ਨੇ ਆਰਾਧਿਆ ਬੱਚਨ ਦੀ ਸਿਹਤ ਨਾਲ ਜੁੜੀ ਭੁਲੇਖਾਪਾਊ ਸਮੱਗਰੀ ਦੇ ਪ੍ਰਕਾਸ਼ਨ ’ਤੇ ਲਾਈ ਰੋਕ

ਨਵੀਂ ਦਿੱਲੀ (ਬਿਊਰੋ) – ਦਿੱਲੀ ਹਾਈ ਕੋਰਟ ਨੇ ਵੀਰਵਾਰ ਨੂੰ ਕਈ ਯੂਟਿਊਬ ਚੈਨਲਾਂ ਵੱਲੋਂ ਅਭਿਨੇਤਾ ਅਭਿਸ਼ੇਕ ਬੱਚਨ ਤੇ ਐਸ਼ਵਰਿਆ ਰਾਏ ਬੱਚਨ ਦੀ ਬੇਟੀ ਆਰਾਧਿਆ ਬੱਚਨ ਦੀ ਸਿਹਤ ਨਾਲ ਜੁੜੀ ਭੁਲੇਖਾਪਾਊ ਸਮੱਗਰੀ ਪ੍ਰਕਾਸ਼ਿਤ ਕਰਨ ’ਤੇ ਰੋਕ ਲਾ ਦਿੱਤੀ। ਅਦਾਲਤ ਨੇ ਕਿਹਾ ਕਿ ਇਕ ਬੱਚੇ ਬਾਰੇ ਗਲਤ ਸੂਚਨਾ ਫੈਲਾਉਣਾ ‘ਬੀਮਾਰ ਮਾਨਸਿਕਤਾ’ ਨੂੰ ਦਰਸਾਉਂਦਾ ਹੈ। ਅਦਾਲਤ ਨੇ ਨਾਬਾਲਗ ਬੱਚੀ ਅਤੇ ਉਸ ਦੇ ਪਿਤਾ ਦੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਗੂਗਲ ਨੂੰ ਆਪਣੇ ਮੰਚ ਤੋਂ ਉਨ੍ਹਾਂ ਵੀਡੀਓਜ਼ ਨੂੰ ਹਟਾਉਣ ਦਾ ਹੁਕਮ ਦਿੱਤਾ, ਜਿਨ੍ਹਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਆਰਾਧਿਆ ਬੱਚਨ ‘ਗੰਭੀਰ ਤੌਰ ’ਤੇ ਬੀਮਾਰ’ ਹੈ ਅਤੇ ‘ਹੁਣ ਉਹ ਨਹੀਂ ਰਹੀ’।

ਇਹ ਖ਼ਬਰ ਵੀ ਪੜ੍ਹੋ :  ਸ਼ਾਹਰੁਖ, ਸਲਮਾਨ ਸਣੇ ਦਿਲਜੀਤ ਤੇ ਕਰਨ ਔਜਲਾ ਨੂੰ ਵੱਡਾ ਝਟਕਾ, ਟਵਿੱਟਰ ਖ਼ਾਤਿਆਂ ਤੋਂ ਹਟਿਆ ਬਲੂ ਟਿੱਕ

ਜਸਟਿਸ ਸੀ. ਹਰਿਸ਼ੰਕਰ ਨੇ ਕਿਹਾ ਕਿ ਹਰੇਕ ਬੱਚੇ ਨਾਲ ਸਨਮਾਨ ਭਰਿਆ ਵਤੀਰਾ ਕੀਤਾ ਜਾਣਾ ਚਾਹੀਦਾ ਹੈ ਅਤੇ ਬੱਚੇ ਦੀ ਸਿਹਤ ਸਬੰਧੀ ਭੁਲੇਖਾਪਾਊ ਜਾਣਕਾਰੀ ਫੈਲਾਉਣੀ ‘ਕਾਨੂੰਨ ’ਚ ਪੂਰੀ ਤਰ੍ਹਾਂ ਮਨਜ਼ੂਰੀ ਰਹਿਤ’ ਹੈ। ਅਦਾਲਤ ਨੇ ਅੰਤਰਿਮ ਹੁਕਮ ’ਚ ਗੂਗਲ ਨੂੰ ਮੁੱਦਈ ਨੂੰ ਵੀਡੀਓ ਅਪਲੋਡ ਕਰਨ ਵਾਲਿਆਂ ਦੇ ਵੇਰਵੇ ਬਾਰੇ ਸੂਚਿਤ ਕਰਨ ਲਈ ਵੀ ਕਿਹਾ ਅਤੇ ਸਪਸ਼ਟ ਕੀਤਾ ਕਿ ਇਸ ਤਰ੍ਹਾਂ ਦੀਆਂ ਵੀਡੀਓ ਜਦੋਂ ਵੀ ਗੂਗਲ ਦੇ ਧਿਆਨ ’ਚ ਲਿਆਂਦੀਆਂ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ ਹਟਾ ਦਿੱਤਾ ਜਾਵੇ। ਅਦਾਲਤ ਨੇ ਗੂਗਲ ਨੂੰ ਆਪਣੇ ਮੰਚ ਯੂ-ਟਿਊਬ ’ਤੇ ਇਸ ਤਰ੍ਹਾਂ ਦੀ ਇਤਰਾਜ਼ਯੋਗ ਸਮੱਗਰੀ ਨਾਲ ਨਜਿੱਠਣ ਲਈ ਆਪਣੀ ਨੀਤੀ ਵਿਸਤਾਰ ਨਾਲ ਦੱਸਦੇ ਹੋਏ ਇਕ ਜਵਾਬੀ ਹਲਫਨਾਮਾ ਵੀ ਸੌਂਪਣ ਦਾ ਹੁਕਮ ਦਿੱਤਾ।

ਇਹ ਖ਼ਬਰ ਵੀ ਪੜ੍ਹੋ :  ਕਰਨ ਔਜਲਾ ਤੋਂ ਬਾਅਦ ਹੁਣ ਸ਼ੈਰੀ ਮਾਨ ਨੇ ਲਾਰੈਂਸ ਦੇ ਭਰਾ ਨਾਲ ਇਕੱਠੇ ਨਜ਼ਰ ਆਉਣ 'ਤੇ ਦਿੱਤਾ ਵੱਡਾ ਬਿਆਨ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News