ਗਿੱਪੀ ਗਰੇਵਾਲ ਦੀ ਐਲਬਮ ‘ਲਿਮਟਿਡ ਐਡੀਸ਼ਨ’ ਦਾ ਪਹਿਲਾ ਗਾਣਾ ‘ਹਥਿਆਰ 2’ ਰਿਲੀਜ਼ (ਵੀਡੀਓ)

Wednesday, Aug 18, 2021 - 02:09 PM (IST)

ਗਿੱਪੀ ਗਰੇਵਾਲ ਦੀ ਐਲਬਮ ‘ਲਿਮਟਿਡ ਐਡੀਸ਼ਨ’ ਦਾ ਪਹਿਲਾ ਗਾਣਾ ‘ਹਥਿਆਰ 2’ ਰਿਲੀਜ਼ (ਵੀਡੀਓ)

ਚੰਡੀਗੜ੍ਹ (ਬਿਊਰੋ)– ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੀ ਨਵੀਂ ਐਲਬਮ ‘ਲਿਮਟਿਡ ਐਡੀਸ਼ਨ’ ਦਾ ਪਹਿਲਾ ਗਾਣਾ ਰਿਲੀਜ਼ ਹੋ ਗਿਆ ਹੈ। ਐਲਬਮ ਦੇ ਇੰਟਰੋ ‘ਕੈਪਸੂਲ’ ਤੇ ਬੌਨਸ ਟਰੈਕ ‘2009 ਰੀ-ਹੀਟਿਡ’ ਦੀ ਸਫਲਤਾਪੂਰਵਕ ਰਿਲੀਜ਼ ਤੋਂ ਬਾਅਦ ਗਿੱਪੀ ਗਰੇਵਾਲ ਨੇ ਨਵਾਂ ਟਰੈਕ ਪੇਸ਼ ਕੀਤਾ ਹੈ।

‘ਹੰਬਲ ਮਿਊਜ਼ਿਕ’ ਲੇਬਲ ’ਤੇ ‘ਹਥਿਆਰ 2’ ਨੂੰ ਰਿਲੀਜ਼ ਕੀਤਾ ਗਿਆ ਹੈ। ‘ਹਥਿਆਰ 2’ ਗਿੱਪੀ ਦੇ ਰਿਲੀਜ਼ ਹੋਏ ਪ੍ਰਸਿੱਧ ਗੀਤਾਂ ’ਚੋਂ ਇਕ ਦਾ ਸੀਕੁਅਲ ਹੈ। ਅੱਜ ਵੀ ‘ਹਥਿਆਰ’ ਗਾਣਾ ਦਰਸ਼ਕਾਂ ਦੀ ਪਲੇਅ ਲਿਸਟ ’ਚ ਸ਼ਾਮਲ ਹੈ। ‘ਹਥਿਆਰ’ ਗਾਣੇ ਨੂੰ ਰਿਲੀਜ਼ ਹੋਇਆਂ ਲਗਭਗ ਇਕ ਦਹਾਕਾ ਹੋ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਮੁਸੀਬਤ ’ਚ ਘਿਰੇ ਰਣਦੀਪ ਹੁੱਡਾ, ਸਕ੍ਰਿਪਟ ਰਾਈਟਰ ਨੇ ਨੋਟਿਸ ਭੇਜ ਕੀਤੀ 10 ਕਰੋੜ ਦੇ ਹਰਜਾਨੇ ਦੀ ਮੰਗ

‘ਹਥਿਆਰ 2’ ਦੇ ਬੋਲ ਮਸ਼ਹੂਰ ਗੀਤਕਾਰ ਹੈਪੀ ਰਾਏਕੋਟੀ ਵਲੋਂ ਲਿਖੇ ਗਏ ਹਨ। ਬਲਜੀਤ ਸਿੰਘ ਦਿਓ ਨੇ ਵੀਡੀਓ ਦਾ ਨਿਰਦੇਸ਼ਨ ਕੀਤਾ ਹੈ। ਗਿੱਪੀ ਦੀ ਖ਼ੂਬਸੂਰਤ ਦਿੱਖ ਸੰਗੀਤ ਵੀਡੀਓ ਨੂੰ ਬਹੁਤ ਹੀ ਅਲੱਗ ਬਣਾ ਰਹੀ ਹੈ। ਮਸ਼ਹੂਰ ਮਾਡਲ ਤੇ ਅਦਾਕਾਰਾ ਨਵਪ੍ਰੀਤ ਬੰਗਾ ਆਪਣੀ ਹੌਟ ਤੇ ਕਾਤਿਲ ਅਦਾਵਾਂ ਨਾਲ ਗਾਣੇ ਦੀ ਵੀਡੀਓ ਨੂੰ ਹੋਰ ਜ਼ਿਆਦਾ ਦਿਲਚਸਪ ਬਣਾ ਰਹੀ ਹੈ। ਗਾਣੇ ਦਾ ਸੰਗੀਤ ਲਾਡੀ ਗਿੱਲ ਵਲੋਂ ਦਿੱਤਾ ਗਿਆ ਹੈ ਤੇ ਫੀਮੇਲ ਵੋਕਲ ਮਨਪ੍ਰੀਤ ਕੌਰ ਦੀ ਹੈ।

ਗਾਣੇ ਦੀ ਗੱਲ ਕਰੀਏ ਤਾਂ ਇਹ ਸਾਬਿਤ ਹੋ ਗਿਆ ਹੈ ਕਿ ਗਾਣਾ ਸਾਰੇ ਰਿਕਾਰਡ ਤੋੜ ਦੇਵੇਗਾ। ਹਾਲਾਂਕਿ ਗਿੱਪੀ ਨੇ ਐਲਬਮ ’ਚੋਂ ਪੂਰੀ ਟਰੈਕ ਲਿਸਟ ਦਾ ਅਜੇ ਐਲਾਨ ਨਹੀਂ ਕੀਤਾ ਹੈ। ਗੀਤ ‘ਹਥਿਆਰ 2’ ਦੇ ਰਿਲੀਜ਼ ਹੋਣ ਤੋਂ ਬਾਅਦ ਗਿੱਪੀ ਦੇ ਪ੍ਰਸ਼ੰਸਕ ਪੂਰੀ ਐਲਬਮ ਦੇ ਰਿਲੀਜ਼ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

ਨੋਟ– ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News