ਹਾਰਡੀ ਸੰਧੂ ਨੇ ਮਾਂ ਦੇ ਜਨਮਦਿਨ ਮੌਕੇ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

Tuesday, Feb 01, 2022 - 05:54 PM (IST)

ਹਾਰਡੀ ਸੰਧੂ ਨੇ ਮਾਂ ਦੇ ਜਨਮਦਿਨ ਮੌਕੇ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਹਾਰਡੀ ਸੰਧੂ ਨੂੰ ਹੁਣ ਸਿਰਫ ਪੰਜਾਬ ਹੀ ਨਹੀਂ, ਸਗੋਂ ਦੇਸ਼ ਭਰ ਦੇ ਨਾਲ ਵਿਦੇਸ਼ਾਂ ’ਚ ਵੀ ਚੰਗੀ ਪ੍ਰਸਿੱਧੀ ਮਿਲ ਚੁੱਕੀ ਹੈ। ਆਪਣੀ ਕਲਾ ਨਾਲ ਹਾਰਡੀ ਸੰਧੂ ਨੇ ਉਹ ਮੁਕਾਮ ਹਾਸਲ ਕਰ ਲਿਆ ਹੈ, ਜੋ ਹਰ ਕਿਸੇ ਦਾ ਸੁਪਨਾ ਹੁੰਦਾ ਹੈ।

ਅੱਜ ਹਾਰਡੀ ਸੰਧੂ ਦਾ ਚੰਗਾ ਨਾਂ ਹੈ, ਉਥੇ ਹਾਰਡੀ ਸੰਧੂ ਫ਼ਿਲਮਾਂ ’ਚ ਵੀ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਹਾਲ ਹੀ ’ਚ ਰਿਲੀਜ਼ ਹੋਈ ਹਾਰਡੀ ਸੰਧੂ ਦੀ ਫ਼ਿਲਮ ‘83’ ਨੂੰ ਵੀ ਦਰਸ਼ਕਾਂ ਵਲੋਂ ਵਧੀਆ ਹੁੰਗਾਰਾ ਮਿਲਿਆ।

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਨੇ ਲਈ ਕੈਨੇਡੀਅਨ ਪੀ. ਐੱਮ. ਟਰੂਡੋ ’ਤੇ ਚੁਟਕੀ, ਆਖ ਦਿੱਤੀ ਇਹ ਗੱਲ

ਹਾਰਡੀ ਸੰਧੂ ਦੀ ਅਦਾਕਾਰੀ ਦੇਖ ਲੋਕ ਕਾਫੀ ਖ਼ੁਸ਼ ਹੋਏ। ਇਸ ਫ਼ਿਲਮ ਨਾਲ ਹਾਰਡੀ ਨੇ ਇਹ ਵੀ ਸਾਬਿਤ ਕੀਤਾ ਕਿ ਉਹ ਇਕ ਚੰਗੇ ਗਾਇਕ ਹੋਣ ਦੇ ਨਾਲ-ਨਾਲ ਚੰਗੇ ਅਦਾਕਾਰ ਵੀ ਹਨ।

ਬੀਤੇ ਹਾਰਡੀ ਸੰਧੂ ਦੀ ਮਾਤਾ ਜੀ ਦਾ ਜਨਮਦਿਨ ਸੀ। ਇਸ ਖ਼ਾਸ ਦਿਨ ਨੂੰ ਹੋਰ ਵੀ ਯਾਦਗਾਰ ਬਣਾਉਂਦਿਆਂ ਹਾਰਡੀ ਸੰਧੂ ਨੇ ਦੋ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ਨਾਲ ਹਾਰਡੀ ਸੰਧੂ ਨੇ ਲਿਖਿਆ, ‘ਮੇਰੀ ਖ਼ੂਬਸੂਰਤ ਮਾਂ ਨੂੰ ਜਨਮਦਿਨ ਦੀਆਂ ਵਧਾਈਆਂ। ਤੁਸੀਂ ਹਮੇਸ਼ਾ ਮੇਰੀ ਪ੍ਰੇਰਨਾ ਰਹੋਗੇ।’

ਹਾਰਡੀ ਸੰਧੂ ਦੀਆਂ ਮਾਂ ਨਾਲ ਇਨ੍ਹਾਂ ਤਸਵੀਰਾਂ ’ਤੇ ਜਿਥੇ ਉਸ ਦੇ ਪ੍ਰਸ਼ੰਸਕ ਕੁਮੈਂਟਸ ਕਰ ਰਹੇ ਹਨ, ਉਥੇ ਪੰਜਾਬੀ ਸਿਤਾਰਿਆਂ ਨੇ ਵੀ ਹਾਰਡੀ ਸੰਧੂ ਦੀ ਮਾਤਾ ਜੀ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News