ਹਰਭਜਨ ਮਾਨ ਦੇ ਜਨਮਦਿਨ ’ਤੇ ਪਤਨੀ ਨੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

12/30/2020 7:07:13 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਹਰਭਜਨ ਮਾਨ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ ’ਚੋਂ ਇਕ ਹਨ। ‘ਜੀ ਆਇਆਂ ਨੂੰ’ ਵਰਗੀ ਸੁਪਰਹਿੱਟ ਫ਼ਿਲਮ ਨਾਲ ਪੰਜਾਬੀ ਸਿਨੇਮਾ ਨੂੰ ਮੁੜ ਸੁਰਜੀਤ ਕਰਨ ਵਾਲੇ ਹਰਭਜਨ ਮਾਨ ਅੱਜ 55 ਸਾਲਾਂ ਦੇ ਹੋ ਗਏ ਹਨ। ਹਰਭਜਨ ਮਾਨ ਨੇ ਆਪਣੀ ਸਾਫ-ਸੁਥਰੀ ਗਾਇਕੀ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ’ਚ ਵੱਖਰਾ ਮੁਕਾਮ ਹਾਸਲ ਕੀਤਾ ਹੈ, ਜਿਸ ਕਰਕੇ ਉਨ੍ਹਾਂ ਨੂੰ ਹਰ ਵਰਗ ਦੇ ਲੋਕ ਪਸੰਦ ਕਰਦੇ ਹਨ।

ਉਨ੍ਹਾਂ ਦੀ ਪਤਨੀ ਹਰਮਨ ਮਾਨ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਕੇ ਆਪਣੇ ਪਤੀ ਹਰਭਜਨ ਮਾਨ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਲਿਖਿਆ, ‘ਹੈਪੀ ਬਰਥਡੇ ਮੇਰੇ ਪਿਆਰੇ ਹੱਬੀ’। ਇਸ ਦੇ ਨਾਲ ਹੀ ਦਿਲ ਵਾਲੀ ਇਮੋਜੀ ਵੀ ਬਣੀ ਹੋਈ ਹੈ। ਇਸ ਪੋਸਟ ’ਤੇ ਪ੍ਰਸ਼ੰਸਕ ਵੀ ਕੁਮੈਂਟ ਕਰਕੇ ਹਰਭਜਨ ਮਾਨ ਨੂੰ ਬਰਥਡੇ ਵਿਸ਼ ਕਰ ਰਹੇ ਹਨ।

ਜੇ ਗੱਲ ਕਰੀਏ ਹਰਭਜਨ ਮਾਨ ਦੀ ਤਾਂ ਉਹ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ’ਚ ਹੀ ਹਨ। ਉਹ ਇਨ੍ਹੀਂ ਦਿਨੀਂ ਆਪਣੇ ਬੇਟੇ ਅਵਕਾਸ਼ ਮਾਨ ਨਾਲ ਦਿੱਲੀ ਕਿਸਾਨੀ ਅੰਦੋਲਨ ’ਚ ਆਪਣੀਆਂ ਸੇਵਾਵਾਂ ਨਿਭਾਉਂਦੇ ਦਿਖਾਈ ਦਿੰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਉਹ ਇਕ ਤੋਂ ਬਾਅਦ ਇਕ ਕਿਸਾਨੀ ਗੀਤਾਂ ਦੇ ਨਾਲ ਕਿਸਾਨਾਂ ਦਾ ਮਨੋਬਲ ਵਧਾ ਰਹੇ ਹਨ। ਸੋਸ਼ਲ ਮੀਡੀਆ ਰਾਹੀਂ ਉਹ ਕਿਸਾਨਾਂ ਨੂੰ ਪੂਰੀ ਸੁਪੋਰਟ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor Rahul Singh