Birthday Special: ਬੋਲਡ ਅਕਸ ਕਾਰਨ ਚਰਚਾ ''ਚ ਆਈ ਸੀ ਉਦਿਤਾ ਗੋਸਵਾਮੀ
Tuesday, Feb 09, 2016 - 03:58 PM (IST)

ਮੁੰਬਈ- ਅਦਾਕਾਰਾ ਉਦਿਤਾ ਗੋਸਵਾਮੀ ਦਾ ਜਨਮ 9 ਫਰਵਰੀ 1984 ਨੂੰ ਹੋਇਆ। ਉਦਿਤਾ ਫ਼ਿਲਮਾਂ ''ਚ ਆਪਣੇ ਅਭਿਨੈ ਤੋਂ ਜ਼ਿਆਦਾ ਬੋਲਡ ਅਕਸ ਦੇ ਚੱਲਦੇ ਚਰਚਾ ''ਚ ਰਹੀ ਹੈ। ਉਸ ਨੇ ਫ਼ਿਲਮਾਂ ''ਚ ਡੈਬਿਊ ਕਰਨ ਤੋਂ ਪਹਿਲੇ ਕਈ ਇਸ਼ਤਿਹਾਰਾਂ ''ਚ ਵੀ ਕੰਮ ਕੀਤਾ ਸੀ। ਸਾਲ 2003 ''ਚ ਉਦਿਤਾ ਨੇ ਪੂਜਾ ਭੱਟ ਦੀ ਫ਼ਿਲਮ ''ਪਾਪ'' ਨਾਲ ਬਾਲੀਵੁੱਡ ''ਚ ਡੈਬਿਊ ਕੀਤਾ।
ਬੋਲਡ ਸੀਨਜ਼ ਦੇ ਚੱਲਦੇ ਉਦਿਤਾ ਨੇ ਆਪਣੀ ਪਹਿਲੀ ਹੀ ਫ਼ਿਲਮ ਨਾਲ ਖੂਬ ਚਰਚਾ ਬਟੋਰੀ ਸੀ। 2005 ''ਚ ਉਦਿਤਾ ਇਮਰਾਨ ਹਾਸ਼ਮੀ ਦੇ ਅਪੋਜ਼ਿਟ ਫ਼ਿਲਮ ''ਜ਼ਹਿਰ'' ਅਤੇ 2006 ''ਚ ''ਅਕਸਰ'' ਫ਼ਿਲਮ ''ਚ ਨਜ਼ਰ ਆਈ ਸੀ। ਉਸ ਨੇ ''ਅਗਰ'', ''ਕਿਸਸੇ ਪਿਆਰ ਕਰੂ'', ''ਫਾਕਸ'', ''ਮੇਰੇ ਦੋਸਤ ਪਿਕਚਰ ਅਭੀ ਬਾਕੀ ਹੈ'' ਆਦਿ ਫਿਲਮਾਂ ''ਚ ਕੰਮ ਕੀਤਾ ਹੈ। 2013 ''ਚ ਉਦਿਤਾ ਨੇ ਫ਼ਿਲਮ ਡਾਇਰੈਕਟਰ ਮੋਹਿਤ ਸੂਰੀ ਨਾਲ ਵਿਆਹ ਕਰਕੇ ਫ਼ਿਲਮਾਂ ਨੂੰ ਅਲਵਿਦਾ ਕਹਿ ਦਿੱਤਾ ਸੀ। ਤਸਵੀਰਾਂ ''ਚ ਦੇਖੋ ਉਦਿਤਾ ਗੋਸਵਾਮੀ ਦੀਆਂ ਹੌਟ ਅਤੇ ਬੋਲਡ ਫੋਟੋਜ਼।