ਪਿਆਰੀ ਜਿਹੀ ਪੋਸਟ ਪਾ ਕੇ ਅੰਗਦ ਬੇਦੀ ਨੇ ਦਿੱਤੀ ਪਤਨੀ ਨੇਹਾ ਧੂਪੀਆ ਨੂੰ ਜਨਮ ਦਿਨ ਦੀ ਵਧਾਈ

2021-08-27T13:51:58.897

ਮੁੰਬਈ- ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਜੋ ਕਿ ਅੱਜ ਆਪਣਾ 41ਵਾਂ ਜਨਮਦਿਨ ਮਨਾ ਰਹੀ ਹੈ। ਜੀ ਹਾਂ ਸੋਸ਼ਲ ਮੀਡੀਆ ਉੱਤੇ ਪ੍ਰਸ਼ੰਸਕ ਅਤੇ ਕਲਾਕਾਰ ਪੋਸਟਾਂ ਪਾ ਕੇ ਨੇਹਾ ਧੂਪੀਆ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ।

PunjabKesari
ਅੰਗਦ ਬੇਦੀ ਨੇ ਵੀ ਆਪਣੀ ਪਤਨੀ ਨੇਹਾ ਧੂਪੀਆ ਦੇ ਲਈ ਪਿਆਰੀ ਜਿਹੀ ਪੋਸਟ ਪਾਈ ਹੈ ਅਤੇ ਨੇਹਾ ਦੀ ਬੇਬੀ ਬੰਪ ਵਾਲੀ ਤਸਵੀਰ ਸ਼ੇਅਰ ਕੀਤੀ ਹੈ। ਇਸ ਪੋਸਟ ਉੱਤੇ ਕਲਾਕਾਰ ਅਤੇ ਪ੍ਰਸ਼ੰਸਕ ਕਮੈਂਟ ਕਰਕੇ ਵਧਾਈਆਂ ਦੇ ਰਹੇ ਹਨ।

Angad Bedi and Neha Dhupia's throwback wedding picture is priceless
ਸਾਲ 2018 ਵਿੱਚ ਅੰਗਦ ਬੇਦੀ ਅਤੇ ਨੇਹਾ ਧੂਪੀਆ ਸੁਰਖੀਆਂ ਵਿੱਚ ਆ ਗਏ ਸੀ ਜਦੋਂ ਦੋਵਾਂ ਨੇ ਚੋਰੀ ਛਿਪੇ ਵਿਆਹ ਕਰਵਾ ਲਿਆ ਸੀ। ਦੋਵਾਂ ਨੇ ਸਿੱਖ ਰੀਤੀ ਰਿਵਾਜਾਂ ਦੇ ਨਾਲ ਵਿਆਹ ਕਰਵਾਇਆ ਸੀ। ਇਸ ਵਿਆਹ ਨੇ ਦੋਹਾਂ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ।

Neha Dhupia and Angad Bedi Blessed with Baby Girl | Bollywood |  indiawest.com

ਦੋਵਾਂ ਦੀ ਇੱਕ ਧੀ ਹੈ ਜਿਸ ਦਾ ਨਾਂਅ ਉਨ੍ਹਾਂ ਨੇ ਮੇਹਰ ਰੱਖਿਆ ਹੈ। ਬਹੁਤ ਜਲਦ ਮੇਹਰ ਵੱਡੀ ਭੈਣ ਬਣਨ ਜਾ ਰਹੀ ਹੈ। ਕੁਝ ਮਹੀਨੇ ਪਹਿਲਾਂ ਹੀ ਦੋਵਾਂ ਨੇ ਆਪਣੀ ਦੂਜੀ ਪ੍ਰੈਗਨੇਂਸੀ ਦਾ ਐਲਾਨ ਕੀਤਾ ਸੀ।

Neha Dhupia Slams Media Report Fat Shaming Her, Husband Angad Bedi Rises to  Her Defence


Aarti dhillon

Content Editor Aarti dhillon