Birthday Special: ਖੂਬਸੂਰਤੀ ਦੀ ਮਿਸਾਲ ਹੈ ਇਰੀਨਾ ਸ਼ਾਇਕ (ਦੇਖੋ ਤਸਵੀਰਾਂ)
Wednesday, Jan 06, 2016 - 06:09 PM (IST)

ਮੁੰਬਈ- ਫੁੱਟਬਾਲਰ ਰੋਨਾਲਡੋ ਦੀ ਗਰਲਫ੍ਰੈਂਡ ਦੇ ਤੌਰ ''ਤੇ ਮਸ਼ਹੂਰ ਅਤੇ ਇੰਟਰਨੈਸ਼ਨਲ ਮਾਡਲ ਇਰੀਨਾ ਸ਼ਾਇਕ ਮੈਕਸੀਮ ਮੈਗਜ਼ੀਨ ਦੇ ਤਾਜ਼ਾ ਅੰਕ ਦੇ ਕਵਰ ''ਤੇ ਹੌਟ ਅੰਦਾਜ਼ ''ਚ ਨਜ਼ਰ ਆਈ ਸੀ। ਹਾਲੀਵੁੱਡ ''ਚ ਫ਼ਿਲਮ ਤੋਂ ਐਕਟਿੰਗ ਕੈਰਿਅਰ ਦੀ ਸ਼ੁਰੂਆਤ ਕਰਨ ਵਾਲੀ ਇਸ ਖੂਬਸੂਰਤ ਮਾਡਲ ਦਾ ਅੱਜ ਜਨਮਦਿਨ ਹੈ। ਇਰੀਨਾ ਸ਼ਾਇਕ ਦਾ ਜਨਮ 6 ਜਨਵਰੀ 1986 ਨੂੰ ਰਸ਼ੀਆ ''ਚ ਹੋਇਆ ਸੀ।
ਇਰੀਨਾ ਦੀ ਹਾਲੀਵੁੱਡ ਫ਼ਿਲਮ ''ਹਰਕਯੂਲਿਸ'' ''ਚ ਉਸ ਦਾ ਕਿਰਦਾਰ ਬਹੁਤ ਪਸੰਦ ਕੀਤਾ ਗਿਆ ਸੀ। ਫ਼ਿਲਮ ''ਚ ਇਰੀਨਾ ਦਾ ਬੋਲਡ ਅੰਦਾਜ਼ ਨਜ਼ਰ ਆਇਆ। ਇਰੀਨਾ ਨੂੰ ਉਮੀਦ ਸੀ ਕਿ ਹਾਲੀਵੁੱਡ ''ਚ ਇਸ ਸ਼ੁਰੂਆਤ ਦੇ ਬਾਅਦ ਉਹ ਅੱਗੇ ਵੀ ਫ਼ਿਲਮਾਂ ਕਰਦੀ ਰਹੇਗੀ। ਇਰੀਨਾ ਸ਼ਾਇਕ ਨੇ ਮੈਕਸੀਮ ਮੈਗਜ਼ੀਨ ਲਈ ਸੈਮੀ ਨਿਊਡ ਫੋਟੋਸ਼ੂਟ ਵੀ ਕਰਵਾਇਆ ਸੀ। ਇਰੀਨਾ ਆਪਣੇ ਬੁਆਏਫ੍ਰੈਂਡ ਨਾਲ ਵੀ ਇਕ ਮੈਗਜ਼ੀਨ ਲਈ ਨਿਊਡ ਫੋਟੋਸ਼ੂਟ ਲਈ ਚਰਚਾ ''ਚ ਸੀ। ਇਰੀਨਾ ਨੇ ਬਤੌਰ ਕਵਰ ਗਰਲ Harper''s Bazaar ਯੂ. ਐੱਸ. ਦੇ ਕਈ ਅੰਕਾਂ ''ਚ ਜਗ੍ਹਾਂ ਬਣਾਈ।