ਸੌਖਾ ਨਹੀਂ ਸੀ ਰਿਤਿਕ ਰੌਸ਼ਨ ਦਾ ਸੁਪਰਸਟਾਰ ਬਣਨਾ, ਪਿਤਾ ਦੀਆਂ ਫ਼ਿਲਮਾਂ ਲਈ ਲਾਉਣਾ ਪੈਂਦਾ ਸੀ ਸੈੱਟ ''ਤੇ ਝਾੜੂ

Sunday, Jan 10, 2021 - 02:45 PM (IST)

ਸੌਖਾ ਨਹੀਂ ਸੀ ਰਿਤਿਕ ਰੌਸ਼ਨ ਦਾ ਸੁਪਰਸਟਾਰ ਬਣਨਾ, ਪਿਤਾ ਦੀਆਂ ਫ਼ਿਲਮਾਂ ਲਈ ਲਾਉਣਾ ਪੈਂਦਾ ਸੀ ਸੈੱਟ ''ਤੇ ਝਾੜੂ

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੇ ਦਿੱਗਜ ਅਦਾਕਾਰ ਤੇ ਹੈਂਡਸਮ ਹੰਕ ਰਿਤਿਕ ਰੌਸ਼ਨ ਆਪਣਾ ਜਨਮਦਿਨ 10 ਜਨਵਰੀ ਨੂੰ ਮਨਾਉਂਦੇ ਹਨ। ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ’ਚ ਆਪਣੇ ਸ਼ਾਨਦਾਰ ਕਿਰਦਾਰਾਂ ਨਾਲ ਲੱਖਾਂ ਦਰਸ਼ਕਾਂ ਦੇ ਦਿਲਾਂ ਨੂੰ ਜਿੱਤਿਆ ਹੈ। ਉਹ ਆਪਣਾ 47ਵਾਂ ਜਨਮਦਿਨ ਮਨਾ ਰਹੇ ਹਨ। ਰਿਤਿਕ ਰੋਸ਼ਨ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਤੇ ਨਿਰਮਾਤਾ-ਨਿਰਦੇਸ਼ਕ ਰਾਕੇਸ਼ ਰੋਸ਼ਨ ਦੇ ਬੇਟੇ ਹਨ। ਜਨਮ ਦਿਨ ਮੌਕੇ ਅਸੀਂ ਤੁਹਾਨੂੰ ਉਨ੍ਹਾਂ ਨਾਲ ਜੁੜੀਆਂ ਖ਼ਾਸ ਗੱਲਾਂ ਨਾਲ ਰੂਬਰੂ ਕਰਵਾਉਂਦੇ ਹਾਂ।

PunjabKesari

ਰਿਤਿਕ ਰੌਸ਼ਨ ਨੇ ਸਿਨੇਮਾ ’ਚ ਆਪਣੇ ਐਕਟਿੰਗ ਦੀ ਸ਼ੁਰੂਆਤ ਬਾਲ ਕਲਾਕਾਰ ਦੇ ਤੌਰ ’ਤੇ ਕੀਤੀ ਸੀ। ਉਹ 6 ਸਾਲ ਦੀ ਉਮਰ ’ਚ ਪਹਿਲੀ ਵਾਰ ਫ਼ਿਲਮ ‘ਆਸ਼ਾ’ ’ਚ ਨਜ਼ਰ ਆਏ ਸਨ। ਇਹ ਫ਼ਿਲਮ ਸਾਲ 1980 ’ਚ ਆਈ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ‘ਆਪ ਕੇ ਦੀਵਾਨੇ (1980)’, ‘ਆਸ-ਪਾਸ (1981) ਫ਼ਿਲਮ ’ਚ ਵੀ ਬਾਲ ਕਲਾਕਾਰ ਦੇ ਤੌਰ ’ਤੇ ਕੰਮ ਕੀਤਾ ਸੀ। ਉਨ੍ਹਾਂ ਦੀ ਐਕਟਿੰਗ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਸੀ।

PunjabKesari
ਇਸ ਤੋਂ ਬਾਅਦ ਰਿਤਿਕ ਰੌਸ਼ਨ ਨੇ ਆਪਣੀ ਪੜ੍ਹਾਈ ਦੇ ਚੱਲਦੇ ਐਕਟਿੰਗ ਤੋਂ ਦੂਰੀ ਬਣਾ ਲਈ। ਲੰਬੇ ਸਮੇਂ ਬਾਅਦ ਉਨ੍ਹਾਂ ਨੇ ਵੱਡੇ ਪਰਦੇ ’ਤੇ ਬਤੌਰ ਮੁੱਖ ਅਦਾਕਾਰ ਦੇ ਰੂਪ ’ਚ ਵਾਪਸੀ ਕੀਤੀ। ਸਾਲ 2000 ’ਚ ਰਿਤਿਕ ਰੌਸ਼ਨ ਨੇ ਵੱਡੇ ਹੋ ਕੇ ਬਾਲੀਵੁੱਡ ’ਚ ਆਪਣੀ ਕਰੀਅਰ ਸ਼ੁਰੂ ਕੀਤਾ ਸੀ। ਮੁੱਖ ਅਦਾਕਾਰ ਦੇ ਤੌਰ ’ਤੇ ਉਨ੍ਹਾਂ ਦੀ ਪਹਿਲੀ ਫ਼ਿਲਮ ‘ਕਹੋ ਨਾ ਪਿਆਰ ਹੈ’ ਸੀ।

PunjabKesari

ਇਸ ਫ਼ਿਲਮ ’ਚ ਉਨ੍ਹਾਂ ਨਾਲ ਅਦਾਕਾਰਾ ਅਮੀਸ਼ਾ ਪਟੇਲ ਮੁੱਖ ਭੂਮਿਕਾ ’ਚ ਸੀ। ਰਿਤਿਕ ਰੌਸ਼ਨ ਤੇ ਅਮੀਸ਼ਾਂ ਪਟੇਲ ਦੀ ਜੋੜੀ ਨੂੰ ਦਰਸ਼ਕਾਂ ਨੇ ਫ਼ਿਲਮੀ ਪਰਦੇ ’ਤੇ ਖ਼ੂਬ ਪਸੰਦ ਕੀਤਾ। ਫ਼ਿਲਮ ‘ਕਹੋ ਨਾ ਪਿਆਰ ਹੈ’ ਹਿੱਟ ਸਾਬਿਤ ਹੋਈ।

PunjabKesari

ਇਸ ਫ਼ਿਲਮ ਦਾ ਨਿਰਦੇਸ਼ਨ ਰਿਤਿਕ ਰੌਸ਼ਨ ਦੇ ਪਿਤਾ ਰਾਕੇਸ਼ ਰੌਸ਼ਨ ਨੇ ਕੀਤਾ ਸੀ। ਇਹ ਗੱਲ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੈ ਕਿ ਰਾਕੇਸ਼ ਰੌਸ਼ਨ ‘ਕਹੋ ਨਾ ਪਿਆਰ ਹੈ’ ਸ਼ਾਹਰੁਖ ਖ਼ਾਨ ਨਾਲ ਬਣਾਉਣਾ ਚਾਹੁੰਦੇ ਸਨ ਪਰ ਕਿਸੇ ਵਜ੍ਹਾ ਨਾਲ ਗੱਲ ਨਹੀਂ ਬਣ ਸਕੀ।

PunjabKesari

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


author

sunita

Content Editor

Related News