ਆਨੰਦ ਐੱਲ. ਰਾਏ ਦੀ ‘ਹੈਪੀ ਭਾਗ ਜਾਏਗੀ’ ਨੇ ਪੂਰੇ ਕੀਤੇ ਆਪਣੇ ਅਨੋਖੇ 7 ਸਾਲ

Sunday, Aug 20, 2023 - 10:49 AM (IST)

ਆਨੰਦ ਐੱਲ. ਰਾਏ ਦੀ ‘ਹੈਪੀ ਭਾਗ ਜਾਏਗੀ’ ਨੇ ਪੂਰੇ ਕੀਤੇ ਆਪਣੇ ਅਨੋਖੇ 7 ਸਾਲ

ਮੁੰਬਈ (ਬਿਊਰੋ)– ਆਨੰਦ ਐੱਲ. ਰਾਏ ਦੀ ਦਿਲ ਨੂੰ ਛੂਹਣ ਵਾਲੀ ਫ਼ਿਲਮ ‘ਹੈਪੀ ਭਾਗ ਜਾਏਗੀ’, ਜੋ 2016 ’ਚ ਰਿਲੀਜ਼ ਹੋਈ ਸੀ, ਆਪਣੀ 7ਵੀਂ ਵਰ੍ਹੇਗੰਢ ਮਨਾ ਰਹੀ ਹੈ। ਸਰਹੱਦ ਪਾਰ ਦੀ ਰੋਮਾਂਟਿਕ ਫ਼ਿਲਮ ਨੇ ਦਰਸ਼ਕਾਂ ਨੂੰ ਹਾਸੇ ਤੇ ਮਨੋਰੰਜਨ ਦੇ ਮਾਹੌਲ ’ਚ ਜਾਣ ਲਈ ਮਜਬੂਰ ਕਰ ਦਿੱਤਾ ਸੀ।

ਨਿਰਦੇਸ਼ਕ ਮੁਦੱਸਰ ਅਜ਼ੀਜ਼ ਤੇ ਆਨੰਦ ਐੱਲ. ਰਾਏ ਦੇ ਕਲਰ ਯੈਲੋ ਪ੍ਰੋਡਕਸ਼ਨ ਵਲੋਂ ਨਿਰਮਿਤ ਇਸ ਫ਼ਿਲਮ ’ਚ ਪ੍ਰਤਿਭਾਸ਼ਾਲੀ ਡਾਇਨਾ ਪੇਂਟੀ, ਅਭੈ ਦਿਓਲ, ਜਿੰਮੀ ਸ਼ੇਰਗਿੱਲ ਤੇ ਹੋਰ ਬਹੁਤ ਸਾਰੇ ਕਲਾਕਾਰਾਂ ਨੇ ਮੁੱਖ ਭੂਮਿਕਾਵਾਂ ਨਿਭਾਈ ਹੈ।

ਇਹ ਖ਼ਬਰ ਵੀ ਪੜ੍ਹੋ : ਇਤਿਹਾਸ ਦਰਸਾਉਂਦੀ ਫ਼ਿਲਮ ‘ਮਸਤਾਨੇ’ ਦਾ ਪਹਿਲਾ ਗੀਤ ‘ਸ਼ਹਿਜ਼ਾਦਾ’ ਰਿਲੀਜ਼, ਦੇਖੋ ਵੀਡੀਓ

ਆਨੰਦ ਐੱਲ. ਰਾਏ ਨੇ ਕਿਹਾ, ‘‘ਜਦੋਂ ਮੈਂ ‘ਹੈਪੀ ਭਾਗ ਜਾਏਗੀ’ ਦੇ 7 ਸਾਲਾਂ ਦੇ ਸਫ਼ਰ ਨੂੰ ਵਾਪਸ ਦੇਖਦਾ ਹਾਂ, ਮੈਂ ਫ਼ਿਲਮ ਦੀ ਸਫਲਤਾ ਲਈ ਦਰਸ਼ਕਾਂ ਦਾ ਦਿਲ ਦੇ ਤਹਿ ਤੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਪਿਆਰ ਦੇ ਬੰਧਨ ਨੂੰ ਇਕੱਠਾ ਕੀਤਾ।’’

ਆਨੰਦ ਦੇ ਕਲਰ ਯੈਲੋ ਪ੍ਰੋਡਕਸ਼ਨ ਦੇ ਕਈ ਪ੍ਰਾਜੈਕਟ ਪਾਈਪਲਾਈਨ ’ਚ ਹਨ, ਜਿਨ੍ਹਾਂ ’ਚ ‘ਝਿੰਮਾ 2’, ‘ਫਿਰ ਆਈ ਹਸੀਨ ਦਿਲਰੁਬਾ’ ਤੇ ‘ਤੇਰੇ ਇਸ਼ਕ ਮੇਂ’ ਸ਼ਾਮਲ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News