ਡਾਇਰੈਕਟਰ ਹੰਸਲ ਮਹਿਤਾ ਦਾ ਖ਼ੁਲਾਸਾ, ਕਿਹਾ- ਉਹ ਰੋਜ਼ ਦਫ਼ਤਰ ਜਾਂਦੀ ਰਹੀ ਪਰ ਅਧਿਕਾਰੀ...
Thursday, Aug 01, 2024 - 11:14 AM (IST)
ਮੁੰਬਈ (ਬਿਊਰੋ) : ਫ਼ਿਲਮ ਨਿਰਦੇਸ਼ਕ ਹੰਸਲ ਮਹਿਤਾ ਨੇ ਸੋਸ਼ਲ ਮੀਡੀਆ 'ਤੇ ਆਪਣੀ ਧੀ ਨਾਲ ਜੁੜੀ ਵੱਡੀ ਸਮੱਸਿਆ ਦਾ ਜ਼ਿਕਰ ਕੀਤਾ ਹੈ। ਇਸ ਸੰਬੰਧ 'ਚ ਹੰਸਲ ਮਹਿਤਾ ਨੇ ਅੱਜ 31 ਜੁਲਾਈ ਨੂੰ ਆਪਣੇ ਐਕਸ ਹੈਂਡਲ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਫ਼ਿਲਮ 'ਛਲਾਂਗ' ਦੇ ਨਿਰਦੇਸ਼ਕ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਧੀ ਦਾ ਆਧਾਰ ਕਾਰਡ ਨਹੀਂ ਬਣ ਰਿਹਾ ਹੈ। ਨਿਰਦੇਸ਼ਕ ਦਾ ਕਹਿਣਾ ਹੈ ਕਿ ਉਸ ਦੀ ਧੀ ਨੂੰ ਆਧਾਰ ਕਾਰਡ ਬਣਵਾਉਣ ਲਈ ਵਾਰ-ਵਾਰ ਚੱਕਰ ਲਗਾਉਣੇ ਪੈਂਦੇ ਹਨ। ਹੰਸਲ ਮਹਿਤਾ ਨੇ ਸੋਸ਼ਲ ਮੀਡੀਆ 'ਤੇ ਆਪਣੀ ਪ੍ਰੇਸ਼ਾਨੀ ਨੂੰ ਸਾਂਝਾ ਕੀਤਾ ਹੈ ਅਤੇ ਇਸ ਨੂੰ ਆਪਣੀ ਧੀ ਨਾਲ ਹੋ ਰਹੀ 'Harassment' ਦੱਸਿਆ ਹੈ। ਇਸ ਦੇ ਨਾਲ ਹੀ ਆਧਾਰ ਕਾਰਡ ਦਫ਼ਤਰ ਨੇ ਡਾਇਰੈਕਟਰ ਦੀ ਇਸ ਦੁਬਿਧਾ ਦਾ ਤੁਰੰਤ ਨੋਟਿਸ ਲਿਆ ਅਤੇ ਉਨ੍ਹਾਂ ਨੂੰ ਮਦਦ ਦਾ ਭਰੋਸਾ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਅਮਿਤਾਭ ਬੱਚਨ ਤੋਂ ਹੋ ਗਈ ਇਹ ਵੱਡੀ ਗ਼ਲਤੀ, ਹੱਥ ਜੋੜ ਮੰਗੀ ਸਾਰਿਆਂ ਤੋਂ ਮੁਆਫ਼ੀ
ਨਿਰਦੇਸ਼ਕ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਤਿੰਨ ਹਫ਼ਤਿਆਂ ਤੋਂ ਆਧਾਰ ਕਾਰਡ ਦਫ਼ਤਰ ਜਾ ਰਹੀ ਹੈ। ਅੱਜ 31 ਜੁਲਾਈ ਨੂੰ ਸਵੇਰੇ 8 ਵਜੇ ਹੰਸਲ ਦੀ ਐਕਸ ਪੋਸਟ ਬਾਰੇ ਗੱਲ ਕਰਦੇ ਹੋਏ ਨਿਰਦੇਸ਼ਕ ਨੇ ਲਿਖਿਆ ਹੈ, 'ਮੇਰੀ ਬੇਟੀ ਪਿਛਲੇ 3 ਹਫ਼ਤਿਆਂ ਤੋਂ ਆਧਾਰ ਕਾਰਡ ਲਈ ਅਪਲਾਈ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਉਹ ਮੀਂਹ 'ਚ ਵੀ ਅੰਧੇਰੀ ਈਸਟ 'ਚ ਹੈ ਆਧਾਰ ਦਫ਼ਤਰ ਜਾ ਰਹੀ ਹੈ ਪਰ ਉੱਥੋਂ ਦੇ ਸੀਨੀਅਰ ਮੈਨੇਜਮੈਂਟ ਵਾਰ-ਵਾਰ ਕੁਝ ਕਮੀਆਂ ਲੱਭ ਕੇ ਉਸ ਨੂੰ ਵਾਪਸ ਭੇਜਦੇ ਹਨ, ਇਸ 'ਤੇ ਦਸਤਖਤ ਕਰਵਾਓ, ਇਹ ਦਸਤਾਵੇਜ਼ ਪੂਰੇ ਨਹੀਂ ਹਨ, ਸਟੈਂਪ ਸਹੀ ਥਾਂ 'ਤੇ ਨਹੀਂ ਹੈ, ਮੈਂ ਇੱਕ ਹਫ਼ਤੇ ਲਈ ਛੁੱਟੀ 'ਤੇ ਹਾਂ। ਇਹ ਸਭ ਤੋਂ ਨਿਰਾਸ਼ਾਜਨਕ ਹੈ ਅਤੇ ਪਰੇਸ਼ਾਨੀ ਤੋਂ ਘੱਟ ਨਹੀਂ ਹੈ।'
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਕੰਗਨਾ ਰਣੌਤ ਨੇ ਛੇੜਿਆ ਨਵਾਂ ਮੁੱਦਾ, ਜਿਸ ਨੇ ਹਰ ਪਾਸੇ ਮਚਾਈ ਤੜਥੱਲੀ
ਇਸ ਦੇ ਨਾਲ ਹੀ ਆਧਾਰ ਕਾਰਡ ਦਫ਼ਤਰ (UIDAI) ਨੇ ਡਾਇਰੈਕਟਰ ਦੀ ਇਸ ਸ਼ਿਕਾਇਤ 'ਤੇ ਤੁਰੰਤ ਕਾਰਵਾਈ ਕੀਤੀ ਹੈ ਅਤੇ ਉਸ ਨੂੰ ਮਦਦ ਦਾ ਭਰੋਸਾ ਦਿੱਤਾ ਹੈ। ਆਧਾਰ ਕਾਰਡ ਦਫ਼ਤਰ ਨੇ ਲਿਖਿਆ ਹੈ, 'ਪਿਆਰੇ ਆਧਾਰ ਨੰਬਰ ਧਾਰਕ, ਕਿਰਪਾ ਕਰਕੇ ਸਾਨੂੰ ਉਸ ਆਧਾਰ ਕੇਂਦਰ ਦਾ ਪਤਾ ਅਤੇ ਵੇਰਵੇ ਭੇਜੋ ਜਿੱਥੇ ਤੁਹਾਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਅਸੀਂ ਇਸ 'ਚ ਤੁਹਾਡੀ ਮਦਦ ਕਰਾਂਗੇ।'
ਇਹ ਖ਼ਬਰ ਵੀ ਪੜ੍ਹੋ - 'ਜੱਟ ਐਂਡ ਜੂਲੀਅਟ 3' ਨੇ ਖ਼ਤਮ ਕੀਤੀਆਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਦੂਰੀਆਂ, ਪਾਕਿ 'ਚੋਂ ਕੀਤੀ ਇੰਨੇ ਕਰੋੜ ਦੀ ਕਮਾਈ
ਦੱਸ ਦੇਈਏ ਕਿ ਹੰਸਲ ਮਹਿਤਾ ਦੀ ਪਤਨੀ ਸਫੀਨਾ ਹੁਸੈਨ ਤੋਂ ਦੋ ਧੀਆਂ ਕਿਮਯਾ ਅਤੇ ਰੇਹਾਨਾ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਪਹਿਲੇ ਵਿਆਹ ਤੋਂ ਦੋ ਪੁੱਤਰ ਜੈ ਅਤੇ ਪੱਲਵ ਸਨ। ਹੰਸਲ ਮਹਿਤਾ ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਨਿਰਦੇਸ਼ਕ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।