ਇਤਰਾਜ਼ਯੋਗ ਦ੍ਰਿਸ਼ਾਂ ਨੂੰ ਹਟਾਉਣ ਮਗਰੋਂ ਹੀ ਫਿਲਮ ‘ਹਮਾਰੇ ਬਾਰਹ’ ਹੋਵੇਗੀ ਰਿਲੀਜ਼
Thursday, Jun 20, 2024 - 10:30 AM (IST)
ਮੁੰਬਈ - ਬੰਬੇ ਹਾਈ ਕੋਰਟ ਨੇ ਅਭਿਨੇਤਾ ਅਨੂੰ ਕਪੂਰ ਦੀ ਫਿਲਮ ‘ਹਮਾਰੇ ਬਾਰਹ’ ਨੂੰ ਰਿਲੀਜ਼ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਫਿਲਮ ਨਿਰਮਾਤਾ ਵੱਲੋਂ ਕੁਝ ਇਤਰਾਜ਼ਯੋਗ ਹਿੱਸਿਆਂ ਨੂੰ ਹਟਾਉਣ ਲਈ ਸਹਿਮਤ ਹੋਣ ਤੋਂ ਬਾਅਦ ਅਦਾਲਤ ਨੇ ਬੁੱਧਵਾਰ ਇਹ ਇਜਾਜ਼ਤ ਦਿੱਤੀ। ਪਹਿਲਾਂ ਇਹ ਫਿਲਮ 7 ਜੂਨ ਤੇ ਫਿਰ 14 ਜੂਨ ਨੂੰ ਰਿਲੀਜ਼ ਹੋਣੀ ਸੀ ਪਰ ਹੁਣ ਇਸ ਦੇ 21 ਜੂਨ ਨੂੰ ਰਿਲੀਜ਼ ਹੋਣ ਦੀ ਸੰਭਾਵਨਾ ਹੈ।
ਇਹ ਖ਼ਬਰ ਵੀ ਪੜ੍ਹੋ- ਦਿਲਜੀਤ ਦੇ ਦੀਵਾਨੇ ਹੋਏ ਗੋਰੇ, Jimmy Fallon ਨੇ ਹੱਥ ਜੋੜ ਬੁਲਾਈ ‘ਸਤਿ ਸ੍ਰੀ ਅਕਾਲ’, ਕਿਹਾ- ਪੰਜਾਬੀ ਆ ਗਏ ਓਏ
ਫਿਲਮ ਵਿਰੁੱਧ ਹਾਈ ਕੋਰਟ ’ਚ ਕਈ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ, ਜਿਨ੍ਹਾਂ ’ਚ ਦਾਅਵਾ ਕੀਤਾ ਗਿਆ ਕਿ ਇਸ ’ਚ ਕੁਰਾਨ ਦੀ ਸਮੱਗਰੀ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ । ਇਹ ਮੁਸਲਿਮ ਭਾਈਚਾਰੇ ਦਾ ਅਪਮਾਨ ਕਰਦੀ ਹੈ। ਪਟੀਸ਼ਨ ’ਚ ਫਿਲਮ ਦੀ ਰਿਲੀਜ਼ ’ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਸੀ। ਜਸਟਿਸ ਬੀ. ਪੀ. ਕੋਲਾਬਾਵਾਲਾ ਤੇ ਜਸਟਿਸ ਫਿਰਦੌਸ ਪੂਨੀਵਾਲਾ ਦੀ ਡਿਵੀਜ਼ਨ ਬੈਂਚ ਨੇ ਫਿਲਮ ਵੇਖੀ ਤੇ ਇਸ ’ਚ ਕੁਝ ਤਬਦੀਲੀਆਂ ਕਰਨ ਦਾ ਸੁਝਾਅ ਦਿੱਤਾ, ਜਿਸ ’ਤੇ ਨਿਰਮਾਤਾ ਤੇ ਪਟੀਸ਼ਨਰ ਦੋਵੇਂ ਸਹਿਮਤ ਹੋਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।