‘ਕੁਛ ਖੱਟਾ ਹੋ ਜਾਏ’ ਦੇ ਟ੍ਰੇਲਰ ਲਾਂਚ ’ਤੇ ਗੁਰੂ ਰੰਧਾਵਾ ਚਮਕੇ

Friday, Feb 09, 2024 - 12:36 PM (IST)

‘ਕੁਛ ਖੱਟਾ ਹੋ ਜਾਏ’ ਦੇ ਟ੍ਰੇਲਰ ਲਾਂਚ ’ਤੇ ਗੁਰੂ ਰੰਧਾਵਾ ਚਮਕੇ

ਮੁੰਬਈ (ਬਿਊਰੋ) - ਮੁੰਬਈ ’ਚ ਫਿਲਮ ‘ਕੁਛ ਖੱਟਾ ਹੋ ਜਾਏ’ ਦਾ ਟ੍ਰੇਲਰ ਲਾਂਚ ਕੀਤਾ ਗਿਆ। ਫਿਲਮ ’ਚ ਗੁਰੂ ਰੰਧਾਵਾ ਤੇ ਸਾਈ ਮਾਂਜਰੇਕਰ ਨੇ ਕੰਮ ਕੀਤਾ ਹੈ। ਪ੍ਰੋਗਰਾਮ ਦੌਰਾਨ, ਗੁਰੂ ਰੰਧਾਵਾ ਦੀ ਤੁਲਨਾ ਮਹਾਨ ਅਦਾਕਾਰ ਧਰਮਿੰਦਰ ਨਾਲ ਕੀਤੀ ਗਈ, ਜੋ ਸਿਨੇਮਾ ਦੇ ਮਹਾਨ ਵਿਅਕਤੀਆਂ ’ਚੋਂ ਇਕ ਵਜੋਂ ਜਾਣੇ ਜਾਂਦੇ ਹਨ। 

ਤੁਲਨਾ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਗੁਰੂ ਰੰਧਾਵਾ ਨੇ ਕਿਹਾ, ‘‘ਸਭ ਤੋਂ ਪਹਿਲਾਂ, ਅਦਾਕਾਰੀ ਦੇ ਭਗਵਾਨ ਨਾਲ ਤੁਲਨਾ ਕਰਨਾ ਤੇ ਉਸ ਦੇ ਨਾਲ ਮੇਰਾ ਨਾਮ ਸ਼ਾਮਲ ਕਰਨਾ ਬਹੁਤ ਮਾਣ ਵਾਲੀ ਗੱਲ ਹੈ। ਤੁਹਾਡਾ ਬਹੁਤ-ਬਹੁਤ ਧੰਨਵਾਦ। ਧਰਮਿੰਦਰ ਸਰ ਤੇ ਮੈਂ ਇਕੋ ਸੂਬੇ ਤੋਂ ਹਾਂ। ਜੇਕਰ ਤੁਸੀਂ ਅਜਿਹਾ ਕਹਿੰਦੇ ਹੋ, ਤਾਂ ਮੈਂ ਇਸਦਾ 1% ਸਵੀਕਾਰ ਕਰ ਸਕਦਾ ਹਾਂ ਪਰ ਮੇਰਾ ਮੰਨਣਾ ਹੈ ਕਿ ਮੈਂ ਉਨ੍ਹਾਂ ਦੇ ਨੇੜੇ ਵੀ ਨਹੀਂ ਹਾਂ। ਫਿਲਮ ‘ਕੁਛ ਖੱਟਾ ਹੋ ਜਾਏ’ 16 ਫਰਵਰੀ ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।
 


author

sunita

Content Editor

Related News