ਇੰਝ ਬੁਲੰਦਿਆਂ ''ਤੇ ਪਹੁੰਚੇ ਗਾਇਕ ਗੁਰੂ ਰੰਧਾਵਾ ਤਾਂ ਬਣੀ ਦੁਨੀਆਂ ''ਚ ਪਛਾਣ

08/30/2020 12:55:54 PM

ਜਲੰਧਰ (ਬਿਊਰੋ) - ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਅੱਜ ਆਪਣਾ 29ਵਾਂ ਜਨਮਦਿਨ ਮਨਾ ਰਹੇ ਹਨ। ਸ਼ਹਿਰ ਗੁਰਦਾਸਪੁਰ ਦੇ ਪਿੰਡ ਧਾਰੋਵਾਲੀ ਦੇ ਰਹਿਣ ਵਾਲੇ ਗੁਰੂ ਰੰਧਾਵਾ ਨੇ ਪੂਰੀ ਦੁਨੀਆਂ 'ਚ ਆਪਣੀ ਖਾਸ ਪਹਿਚਾਣ ਬਣਾਈ ਹੈ। ਗੁਰੂ ਰੰਧਾਵਾ ਦਾ ਪੂਰਾ ਨਾਂ ਗੁਰਸ਼ਰਨਜੋਤ ਸਿੰਘ ਰੰਧਾਵਾ ਹੈ। ਗੁਰੂ ਰੰਧਾਵਾ ਦੇ ਨਾਂ ਦੀ ਸਿਰਫ ਪਾਲੀਵੁੱਡ 'ਚ ਹੀ ਨਹੀਂ ਬਲਕਿ ਬਾਲੀਵੁੱਡ 'ਚ ਵੀ ਤੂਤੀ ਬੋਲਦੀ ਹੈ।

PunjabKesari
ਆਪਣੇ ਕਈ ਹਿੱਟ ਗੀਤਾਂ ਰਾਹੀਂ ਲੱਖਾਂ ਫੈਨਜ਼ ਦੇ ਦਿਲ ਜਿੱਤਣ ਵਾਲੇ ਗੁਰੂ ਰੰਧਾਵਾ ਨੇ ਗਾਇਕੀ ਦੀ ਦੁਨੀਆਂ 'ਚ ਕਈ ਵੱਡੇ ਰਿਕਾਰਡ ਬਣਾਏ ਹਨ। ਭਾਰਤ 'ਚ ਗੁਰੂ ਰੰਧਾਵਾ ਨੂੰ ਯੂਟਿਊਬ 'ਤੇ ਗਾਣਿਆਂ ਦੇ ਸਭ ਤੋਂ ਵੱਧ ਵਿਊਜ਼ ਹਾਸਲ ਕਰਨ ਦਾ ਖਿਤਾਬ ਮਿਲਿਆ ਹੋਇਆ ਹੈ। ਗੁਰੂ ਰੰਧਾਵਾ ਦੇ ਉਹ ਹਿੱਟ ਗੀਤ ਜਿਨ੍ਹਾਂ ਨੇ ਸਭ ਤੋਂ ਵੱਧ ਯੂਟਿਊਬ 'ਤੇ ਵਿਊਜ਼ ਹਾਸਲ ਕੀਤੇ ਸਨ 'ਚ ਗੀਤ 'ਲਾਹੌਰ', 'ਹਾਈ ਰੈਟਿਡ ਗੱਭਰੂ', 'ਸੂਟ', 'ਪਟੌਲਾ' ਤੇ 'ਬਣ ਜਾ ਰਾਣੀ' ਆਦਿ ਗੀਤਾਂ ਦੇ ਨਾਂ ਸ਼ਾਮਲ ਹਨ। 

PunjabKesari

ਲੋਕਾਂ ਦੀ ਕਰਦੇ ਹਨ ਮਦਦ 
ਜੇਕਰ ਗੁਰੂ ਨੂੰ ਸੰਗੀਤ ਜਗਤ ਤੋਂ ਵੱਖ ਦੇਖਿਆ ਜਾਵੇ ਤਾਂ ਗੁਰੂ ਰੰਧਾਵਾ ਕਾਫੀ ਨਰਮ ਦਿਲ ਇਨਸਾਨ ਹਨ। ਗੁਰੂ ਅਕਸਰ ਕਈ ਲੋੜਵੰਦ ਲੋਕਾਂ ਦੀ ਮਦਦ ਕਰਦੇ ਹਨ ਤੇ ਕਾਫੀ ਚੈਰਿਟੀ ਵੀ ਕਰਦੇ ਹਨ। ਲੌਕਡਾਊਨ ਦੌਰਾਨ ਵੀ ਗੁਰੂ ਰੰਧਾਵਾ ਨੇ ਕਈ ਲੋਕਾਂ ਦੀ ਮਦਦ ਕੀਤੀ ਤੇ ਇਸ ਤੋਂ ਇਲਾਵਾ ਵੀ ਗੁਰੂ ਰੰਧਾਵਾ ਨੇ ਚੀਨ ਦੀ ਬਾਰਡਰ ਨੇੜੇ ਗੁਲਵਾਮ ਘਾਟੀ 'ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ ਵੀ ਵਿੱਤੀ ਸਹਾਇਤਾ ਦਿੱਤੀ ਸੀ।

PunjabKesari

ਪੰਜਾਬੀ ਫਿਲਮ ਕੀਤੀ ਪ੍ਰੋਡਿਊਸ 
ਗੁਰੂ ਰੰਧਾਵਾ ਨੇ ਸਾਲ 2019 'ਚ 'ਤਾਰਾ ਮੀਰਾ' ਨਾਂ ਦੀ ਪੰਜਾਬੀ ਫਿਲਮ ਵੀ ਪ੍ਰੋਡਿਊਸ ਕੀਤੀ ਸੀ । ਰਣਜੀਤ ਬਾਵਾ ਤੇ ਨਾਜ਼ੀਆ ਹੂਸੈਨ ਸਟਾਰਰ ਇਹ ਫਿਲਮ ਕਾਫੀ ਹਿੱਟ ਤਾਂ ਨਹੀਂ ਹੋਈ ਪਰ ਗੁਰੂ ਦਾ ਇਸ ਫਿਲਮ ਰਾਹੀਂ ਪ੍ਰੋਡਿਊਸਰ ਬਣਨ ਦਾ ਸੁਪਨਾ ਜ਼ਰੂਰ ਪੂਰਾ ਹੋ ਗਿਆ।


Lakhan

Content Editor

Related News