ਕਪਿਲ ਸ਼ਰਮਾ ਦੇ ਸ਼ੋਅ ’ਚ ਨਜ਼ਰ ਆਉਣਗੇ ਹਨੀ ਸਿੰਘ ਤੇ ਗੁਰੂ ਰੰਧਾਵਾ, ਸਾਹਮਣੇ ਆਈਆਂ ਤਸਵੀਰਾਂ

Wednesday, Apr 27, 2022 - 12:06 PM (IST)

ਕਪਿਲ ਸ਼ਰਮਾ ਦੇ ਸ਼ੋਅ ’ਚ ਨਜ਼ਰ ਆਉਣਗੇ ਹਨੀ ਸਿੰਘ ਤੇ ਗੁਰੂ ਰੰਧਾਵਾ, ਸਾਹਮਣੇ ਆਈਆਂ ਤਸਵੀਰਾਂ

ਮੁੰਬਈ (ਬਿਊਰੋ)– ਸੰਗੀਤ ਦੀ ਦੁਨੀਆ ਦੇ ਸੁਪਰਸਟਾਰ ਗੁਰੂ ਰੰਧਾਵਾ ਤੇ ਰੈਪਰ ਯੋ-ਯੋ ਹਨੀ ਸਿੰਘ ਹਮੇਸ਼ਾ ਸੁਰਖ਼ੀਆਂ ’ਚ ਰਹਿੰਦੇ ਹਨ। ਇਹ ਮਸ਼ਹੂਰ ਗਾਇਕ ਲੰਮੇ ਸਮੇਂ ਮਗਰੋਂ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ। ਲੰਮੀ ਉਡੀਕ ਤੋਂ ਬਾਅਦ ਗਾਇਕ ਗੁਰੂ ਰੰਧਾਵਾ ਤੇ ਰੈਪਰ ਹਨੀ ਸਿੰਘ ਜਲਦ ਹੀ ਹੁਣ ਕਪਿਲ ਸ਼ਰਮਾ ਦੇ ਸ਼ੋਅ ’ਚ ਇਕੱਠੇ ਨਜ਼ਰ ਆਉਣਗੇ। ਪ੍ਰਸ਼ੰਸਕ ਇਨ੍ਹਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਗੁਰੂ ਰੰਧਾਵਾ ਨੇ ਕਪਿਲ ਸ਼ਰਮਾ ਸ਼ੋਅ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਦਾ ਖ਼ੁਲਾਸਾ, ਕਿਹਾ– ‘ਬਚਪਨ ’ਚ ਗਲਤ ਤਰੀਕੇ ਨਾਲ ਛੂਹਿਆ ਗਿਆ’

ਕਪਿਲ ਸ਼ਰਮਾ ਸ਼ੋਅ ’ਚ ਗੁਰੂ ਰੰਧਾਵਾ ਨੇ ਆਪਣੇ ਆਗਾਮੀ ਗੀਤ ਦੇ ਸਿਰਲੇਖ ‘ਡਿਜ਼ਾਈਨਰ’ ਦਾ ਖ਼ੁਲਾਸਾ ਕੀਤਾ ਹੈ, ਜੋ ਕਿ ਬਹੁਤ ਜਲਦੀ ਰਿਲੀਜ਼ ਹੋਣ ਵਾਲਾ ਹੈ। ਤੁਹਾਨੂੰ ਦੱਸ ਦੇਈਏ ਕਿ ਗੁਰੂ ਰੰਧਾਵਾ ਨੇ ਹਾਲ ਹੀ ’ਚ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਨ੍ਹਾਂ ਨਾਲ ਰੈਪਰ ਯੋ-ਯੋ ਹਨੀ ਸਿੰਘ ਤੇ ਕਪਿਲ ਸ਼ਰਮਾ ਨਜ਼ਰ ਆ ਰਹੇ ਹਨ। ਤਸਵੀਰ ਸਾਂਝੀ ਕਰਦਿਆਂ ਗੁਰੂ ਨੇ ਲਿਖਿਆ, ‘ਯੋ-ਯੋ ਹਨੀ ਸਿੰਘ ਭਾਅ ਜੀ ਨਾਲ ਤੇ ਕਪਿਲ ਸ਼ਰਮਾ ਭਾਅ ਜੀ ਦੇ ਸ਼ੋਅ ’ਚ ਬਹੁਤ ਵਧੀਆ ਐਪੀਸੋਡ ਰਿਹਾ ਹੈ।’ ਉਨ੍ਹਾਂ ਦੇ ਆਉਣ ਵਾਲੇ ਟਰੈਕ ਦਾ ਟਾਈਟਲ ‘ਡਿਜ਼ਾਈਨਰ’ ਹੈ।

PunjabKesari

ਪਾਲੀਵੁੱਡ ਇੰਡਸਟਰੀ ’ਚ ਚਰਚਾ ਹੈ ਕਿ ਗੁਰੂ ਰੰਧਾਵਾ ਤੇ ਹਨੀ ਸਿੰਘ ਦਾ ਆਉਣ ਵਾਲਾ ਗੀਤ ਪੰਜਾਬੀ ਬੀਟਸ ਤੇ ਰੈਪ ਨੂੰ ਇਕੱਠੇ ਕਰਕੇ ਬਣਾਇਆ ਗਿਆ ਹੈ। ਇਹ ਗੀਤ ਦੁਬਈ ’ਚ ਸ਼ੂਟ ਕੀਤਾ ਜਾ ਸਕਦਾ ਹੈ ਤੇ ਉਮੀਦ ਹੈ ਕਿ ਇਹ ਗੀਤ ਲੋਕ ਬਹੁਤ ਪਸੰਦ ਕਰਨਗੇ। ਪ੍ਰਸ਼ੰਸਕ ਇਸ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ’ਤੇ ਰਿਲੀਜ਼ ਕੀਤਾ ਜਾ ਸਕਦਾ ਹੈ। ਗੁਰੂ ਤੇ ਹਨੀ ਸਿੰਘ ਲੰਮੇ ਸਮੇਂ ਤੋਂ ਇਸ ਗੀਤ ਦੀ ਯੋਜਨਾ ਬਣਾ ਰਹੇ ਸਨ। ਪ੍ਰਸ਼ੰਸਕਾਂ ਨੂੰ ਹੁਣ ਗੀਤ ਰਿਲੀਜ਼ ਹੋਣ ਦੀ ਉਡੀਕ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News