ਕਿਸਾਨਾਂ ਦੇ ਧਰਨੇ 'ਚ ਅੱਜ ਸ਼ਿਰਕਤ ਕਰਨਗੇ ਗੁਰਪ੍ਰੀਤ ਘੁੱਗੀ
Sunday, Oct 25, 2020 - 01:32 PM (IST)
ਜਲੰਧਰ(ਵੈਬ ਡੈਸਕ)- ਖੇਤੀ ਬਿੱਲਾਂ ਨੂੰ ਲੈ ਕੇ ਪਿਛਲੇ ਇਕ ਮਹੀਨੇ ਤੋਂ ਲਗਾਤਾਰ ਕਿਸਾਨਾਂ ਦਾ ਸੰਘਰਸ਼ ਜਾਰੀ ਹੈ ਕਿਸਾਨ ਲਗਾਤਾਰ ਕਈ-ਕਈ ਥਾਵਾਂ 'ਤੇ ਧਰਨੇ ਲੱਗਾ ਰਹੇ ਹਨ।ਇਨ੍ਹਾਂ ਕਿਸਾਨਾਂ ਦੇ ਧਰਨਿਆਂ 'ਚ ਲਗਾਤਾਰ ਪੰਜਾਬੀ ਗਾਇਕ ਤੇ ਕਲਾਕਾਰ ਵੀ ਸ਼ਾਮਲ ਹੋ ਰਹੇ ਹਨ ਅਤੇ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰ ਰਹੇ ਹਨ।ਕਿਸਾਨਾਂ ਵੱਲੋਂ ਬੀਤੇ ਕਈ ਦਿਨਾਂ ਤੋਂ ਸ਼ੰਭੂ ਬੈਰੀਅਰ 'ਤੇ ਧਰਨਾ ਲਗਾਇਆ ਜਾ ਰਿਹਾ ਹੈ ਤੇ ਇਸ ਧਰਨੇ 'ਚ ਰੋਜ ਕੋਈ ਨਾ ਕੋਈ ਕਲਾਕਾਰ ਸ਼ਿਰਕਤ ਕਰ ਰਿਹਾ ਹੈ। ਕਿਸਾਨਾਂ ਦੇ ਇਨ੍ਹਾਂ ਧਰਨਿਆਂ 'ਚ ਅੱਜ ਮਸ਼ਹੂਰ ਪੰਜਾਬੀ ਕਲਾਕਾਰ ਗੁਰਪ੍ਰੀਤ ਘੁੱਗੀ ਅੱਜ ਸ਼ਿਰਕਤ ਕਰ ਰਹੇ ਹਨ।
ਗੁਰਪ੍ਰੀਤ ਘੁੱਗੀ ਵੱਲੋਂ ਅੱਜ ਸ਼ੰਭੂ ਬੈਰੀਅਰ 'ਤੇ ਕਿਸਾਨਾਂ ਨਾਲ ਧਰਨਾ ਲਗਾਇਆ ਜਾਵੇਗਾ ਤੇ ਕਿਸਾਨਾਂ ਦੇ ਹੱਕਾਂ ਲਈ ਕੇਂਦਰ ਅਤੇ ਸੂਬਾ ਸਰਕਾਰ ਤੱਕ ਆਵਾਜ਼ ਪਹੁੰਚਾਈ ਜਾਵੇਗੀ।ਇਸ ਗੱਲ ਦੀ ਜਾਣਕਾਰੀ ਗੁਰਪ੍ਰੀਤ ਘੁੱਗੀ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਹੈ।ਦੱਸ ਦਈਏ ਕੀ ਗੁਰਪ੍ਰੀਤ ਘੁੱਗੀ ਹਮੇਸ਼ਾ ਸਮਾਜ਼ਿਕ ਮੁੱਦਿਆਂ 'ਤੇ ਆਪਣੀ ਬੇਬਾਕ ਰਾਇ ਰੱਖਦੇ ਆਏ ਹਨ ਤੇ ਅੱਜ ਉਹ ਸ਼ੰਭੂ ਬੈਰੀਅਰ ਕਿਸਾਨਾਂ ਦੇ ਹੱਕਾਂ 'ਚ ਆਵਾਜ਼ ਬੁਲੰਦ ਕਰਨਗੇ।