ਸਿੱਧੂ ਮੂਸੇ ਵਾਲਾ ਨੂੰ ਯਾਦ ਕਰ ਭਾਵੁਕ ਹੋਏ ਗੁਰਪ੍ਰੀਤ ਘੁੱਗੀ, ਕਿਹਾ- ‘ਤੂੰ ਸਾਡੀ ਪੱਗ ਨੂੰ...’

06/08/2022 5:49:37 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ਅੱਜ ਭੋਗ ਤੇ ਅੰਤਿਮ ਅਰਦਾਸ ਕਰਵਾਈ ਗਈ। ਇਸ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀ ਭਰੀ ਤੇ ਸਿੱਧੂ ਨੂੰ ਭਰੇ ਮਨ ਨਾਲ ਅਲਵਿਦਾ ਆਖਿਆ।

ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਵੀ ਭੋਗ ਤੇ ਅੰਤਿਮ ਅਰਦਾਸ ’ਚ ਪਹੁੰਚ ਕੇ ਪਰਿਵਾਰ ਨਾਲ ਦੁੱਖ ਵੰਡਾਇਆ। ਉਥੇ ਗੁਰਪ੍ਰੀਤ ਘੁੱਗੀ ਨੇ ਇਕ ਪੋਸਟ ਵੀ ਸਾਂਝੀ ਕੀਤੀ ਹੈ, ਜਿਸ ’ਚ ਉਹ ਸਿੱਧੂ ਦੀ ਤਸਵੀਰ ਨਾਲ ਭਾਵੁਕ ਹੋ ਕੇ ਖੜ੍ਹੇ ਹਨ।

ਇਹ ਖ਼ਬਰ ਵੀ ਪੜ੍ਹੋ : ਮਨਕੀਰਤ ਔਲਖ ਦਾ ਵੱਡਾ ਬਿਆਨ, ‘ਮੈਂ ਕਿਸੇ ਮਾਂ ਤੋਂ ਉਸ ਦਾ ਪੁੱਤ ਖੋਹਣ ਦੀ ਗੱਲ ਤਾਂ ਦੂਰ...’

ਇਸ ਤਸਵੀਰ ਦੀ ਕੈਪਸ਼ਨ ’ਚ ਘੁੱਗੀ ਲਿਖਦੇ ਹਨ, ‘‘ਤੈਨੂੰ ਬਹੁਤ ਯਾਦ ਕਰ ਰਹੇ ਹਾਂ। ਸ਼ੇਰਾ ਤੂੰ ਚਲਾ ਤਾਂ ਗਿਆ ਪਰ ਆਪਣੇ ਬੋਲਾਂ ਰਾਹੀਂ ਸਾਡੇ ’ਚ ਹਮੇਸ਼ਾ ਵੱਸਦਾ ਰਹੇਗਾ। ਤੂੰ ਸਾਡੀ ਪੱਗ ਨੂੰ ਵੱਡੇ ਪੱਧਰ ’ਤੇ ਲੈ ਕੇ ਗਿਆ ਹੈ ਤੇ ਲੋਕਾਂ ਨੂੰ ਦੱਸਿਆ ਹੈ ਕਿ ਮਾਣ ਨਾਲ ਕਿਵੇਂ ਜਿਊਣਾ ਹੈ, ਇਕ ਲੈਜੰਡ ਵਾਂਗ। ਬਹੁਤ ਦਰਦ ਹੈ ਤੇਰਾ ਇਸ ਤਰ੍ਹਾਂ ਸਾਨੂੰ ਛੱਡ ਜਾਣ ’ਤੇ। ਦੁਨੀਆ ਤਾਂ ਚੱਲਦੀ ਰਹੇਗੀ ਪਰ ਤੇਰੇ ਵਰਗਾ ਤੂੰ ਹੀ ਸੀ।’’

PunjabKesari

ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਦੇ ਭੋਗ ਤੇ ਅੰਤਿਮ ਅਰਦਾਸ ਤੋਂ ਉਸ ਦੇ ਪਿਤਾ ਨੇ ਵੀ ਭਾਵੁਕ ਹੁੰਦਿਆਂ ਆਪਣਾ ਦੁੱਖ ਬਿਆਨ ਕੀਤਾ ਹੈ। ਸਿੱਧੂ ਦੇ ਪਿਤਾ ਨੇ ਇਸ ਦੌਰਾਨ ਦੱਸਿਆ ਕਿ ਕਿਵੇਂ ਸਿੱਧੂ ਨੇ ਮਿਹਨਤ ਕਰਕੇ ਇੰਨਾ ਵੱਡਾ ਮੁਕਾਮ ਹਾਸਲ ਕੀਤਾ। ਬੁਲੰਦੀਆਂ ’ਤੇ ਪਹੁੰਚਣ ਤੋਂ ਬਾਅਦ ਵੀ ਉਹ ਧਰਤੀ ਨਾਲ ਜੁੜ ਕੇ ਰਹਿੰਦਾ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News