ਅਜਿਹੇ ਲੋਕਾਂ ਤੋਂ ਪ੍ਰੇਸ਼ਾਨ ਹੋਏ ਗੁਰਨਾਮ ਭੁੱਲਰ, ਵੀਡੀਓ ਸਾਂਝੀ ਕਰਕੇ ਦੱਸਿਆ ਹਾਲ

06/24/2020 4:53:05 PM

ਜਲੰਧਰ (ਵੈੱਬ ਡੈਸਕ) —  ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨ੍ਹਾ ਅਤੇ ਨੇਹਾ ਕੱਕੜ ਸਮੇਤ ਹੋਰ ਕਈ ਫ਼ਿਲਮੀ ਕਲਾਕਾਰਾਂ ਨੇ ਟਵਿੱਟਰ ਨੂੰ ਅਲਵਿਦਾ ਆਖ ਦਿੱਤਾ ਹੈ, ਉੱਥੇ ਪਾਲੀਵੁੱਡ ਅਦਾਕਾਰ ਤੇ ਪ੍ਰਸਿੱਧ ਗਾਇਕ ਗੁਰਨਾਮ ਭੁੱਲਰ ਨੇ ਵੀ ਟਵਿੱਟਰ ਨੂੰ ਲੈ ਕੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਗੁਰਨਾਮ ਭੁੱਲਰ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਹ ਆਖ ਰਹੇ ਹਨ 'ਕਿ ਮੇਰਾ ਟਵਿੱਟਰ ਕੋਈ ਵੀ ਵੈਰੀਫਾਈਡ ਅਕਾਊਂਟ ਨਹੀਂ ਹੈ, ਜਿਸ ਕਰਕੇ ਕੁਝ ਲੋਕ ਮੇਰੇ ਨਾਂ 'ਤੇ ਫੇਕ ਅਕਾਊਂਟ ਬਣਾ ਕੇ ਫੇਕ ਪੋਸਟਾਂ ਪਾ ਰਹੇ ਹਨ। ਮੇਰਾ ਸਿਰਫ਼ ਇੱਕ ਹੀ ਟਵਿੱਟਰ 'ਤੇ ਅਕਾਊਂਟ ਹੈ ਪਰ ਉਹ ਵੈਰੀਫਾਈਡ ਨਹੀਂ ਹੈ ਤੇ ਨਾਂ ਹੀ ਮੈਂ ਉਸ ਦੀ ਜ਼ਿਆਦਾ ਵਰਤੋਂ ਕਰਦਾ ਹਾਂ। ਮੇਰੇ ਨਾਂ ਦੇ ਜਿੰਨੇ ਵੀ ਅਕਾਊਂਟ ਹਨ, ਉਹ ਸਾਰੇ ਫ਼ੇਕ ਹਨ ਪਰ ਜਲਦ ਹੀ ਮੈਂ ਟਵਿੱਟਰ 'ਤੇ ਵੀ ਆਪਣਾ ਅਕਾਊਂਟ ਵੈਰੀਫਾਈਡ ਕਰਵਾ ਲਵਾਂਗਾ।'

 
 
 
 
 
 
 
 
 
 
 
 
 
 

#trustme kudiya celebrating 6 millions now #thanku dear supporters

A post shared by Gurnam Bhullar (@gurnambhullarofficial) on Jun 21, 2020 at 7:28pm PDT

ਇਸ ਦੇ ਨਾਲ ਹੀ ਗੁਰਨਾਮ ਭੁੱਲਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕੋਈ ਇਸ ਤਰ੍ਹਾਂ ਦੇ ਫੇਕ ਅਕਾਊਂਟ ਤੋਂ ਪੋਸਟ ਕਰਦਾ ਹੈ ਤਾਂ ਉਸ ਬਾਰੇ ਮੈਨੂੰ ਦੱਸੋ ਜਾਂ ਰਿਪੋਰਟ ਕਰੋ।

 
 
 
 
 
 
 
 
 
 
 
 
 
 

Mere paas dil hota , teri smile pe pakka aa jata #😍😍❤️❤️❤️

A post shared by Gurnam Bhullar (@gurnambhullarofficial) on Jun 24, 2020 at 3:58am PDT

ਦੱਸ ਦਈਏ ਕਿ ਬਾਲੀਵੁੱਡ ਸਿਤਾਰੇ ਟਵਿੱਟਰ 'ਤੇ ਗਲਤ ਤਰ੍ਹਾਂ ਦੇ ਕੁਮੈਂਟ ਨੂੰ ਲੈ ਕੇ ਪ੍ਰੇਸ਼ਾਨ ਸਨ, ਜਿਸ ਕਰਕੇ ਕੁਝ ਫ਼ਿਲਮੀ ਕਲਾਕਾਰਾਂ ਨੇ ਟਵਿੱਟਰ ਨੂੰ ਅਲਵਿਦਾ ਆਖ ਦਿੱਤਾ ਹੈ ਅਤੇ ਗੁਰਨਾਮ ਭੁੱਲਰ ਆਪਣੇ ਫੇਕ ਅਕਾਊਂਟ ਲੈ ਕੇ ਪ੍ਰੇਸ਼ਾਨ ਹਨ।

 
 
 
 
 
 
 
 
 
 
 
 
 
 

Khushiya’n beej haase uggange .... @gurpreet_singh_palheri @jagdeepsidhu3

A post shared by Gurnam Bhullar (@gurnambhullarofficial) on Jun 23, 2020 at 11:52pm PDT


sunita

Content Editor

Related News