ਗੁਰਮੀਤ ਚੌਧਰੀ ਨੂੰ 'ਕਮਾਂਡਰ ਕਰਣ ਸਕਸੈਨਾ' ਦੇ ਸੈੱਟ 'ਤੇ ਧੀਆਂ ਨੇ ਦਿੱਤਾ ਸਰਪ੍ਰਾਈਜ਼
Monday, Jun 17, 2024 - 12:28 PM (IST)

ਮੁੰਬਈ (ਬਿਊਰੋ) - ਗੁਰਮੀਤ ਚੌਧਰੀ ਦੀ ‘ਕਮਾਂਡਰ ਕਰਣ ਸਕਸੈਨਾ’ ਨੇ ਪ੍ਰਸ਼ੰਸਕਾਂ ’ਚ ਕਾਫੀ ਉਤਸੁਕਤਾ ਪੈਦਾ ਕੀਤੀ ਹੈ। ਆਪਣੀ ਕ੍ਰਿਸ਼ਮਾਈ ਆਨ-ਸਕ੍ਰੀਨ ਮੌਜੂਦਗੀ ਤੇ ਬਹੁਮੁਖੀ ਅਦਾਕਾਰੀ ਲਈ ਜਾਣੇ ਜਾਂਦੇ ‘ਕਮਾਂਡਰ ਕਰਣ ਸਕਸੈਨਾ’ ਦੇ ਰੂਪ ’ਚ ਗੁਰਮੀਤ ਦੀ ਭੂਮਿਕਾ ਇਕ ਰੋਮਾਂਚਕ ਅਨੁਭਵ ਹੋਣ ਦਾ ਵਾਅਦਾ ਕਰਦੀ ਹੈ, ਜਿਸ ਨੂੰ ਡਿਜ਼ਨੀ ਪਲੱਸ ਹੌਟਸਟਾਰ ’ਤੇ ਮੁਫ਼ਤ ਸਟ੍ਰੀਮ ਕੀਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਭਾਰਤ ਦੇ ਬੱਲੇਬਾਜ਼ੀ, ਗੇਂਦਬਾਜ਼ੀ ਤੇ ਫੀਲਡਿੰਗ ਕੋਚਾਂ ਦਾ ਐਲਾਨ! BCCI ਨੇ 3 ਦਿੱਗਜਾਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
ਹਾਲ ਹੀ ’ਚ ਸੀਰੀਜ਼ ‘ਕਮਾਂਡਰ ਕਰਣ ਸਕਸੈਨਾ’ ਦੀ ਸ਼ੂਟਿੰਗ ਦੌਰਾਨ ਗੁਰਮੀਤ ਚੌਧਰੀ ਲਈ ਇਕ ਖਾਸ ਪਲ ਸੀ ਜਦੋਂ ਉਨ੍ਹਾਂ ਦੀਆਂ ਧੀਆਂ ਪਹਿਲੀ ਵਾਰ ਸੈੱਟ ’ਤੇ ਉਨ੍ਹਾਂ ਨੂੰ ਮਿਲਣ ਆਈਆਂ। ਇਹ ਫਾਦਰਜ਼ ਡੇਅ ਨੇੜੇ ਹੋਇਆ। ਵੀਡੀਓ ਸ਼ੇਅਰ ਕਰਦੇ ਹੋਏ ਅਭਿਨੇਤਾ ਨੇ ਕਿਹਾ, ''ਮੇਰੇ ਨਾਲ ਮੇਰੇ ਬੱਚਿਆਂ ਦਾ ਹੋਣਾ ਮੇਰੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਪੜਾਅ ਰਿਹਾ ਹੈ। ਫਾਦਰਜ਼ ਡੇਅ ’ਤੇ ਮੇਰੀਆਂ ਦੋ ਛੋਟੀਆਂ ਬੇਟੀਆਂ ਲਿਆਨਾ ਤੇ ਦਿਵਿਸ਼ਾ ਨੇ ਮੈਨੂੰ ‘ਕਮਾਂਡਰ ਕਰਣ ਸਕਸੈਨਾ’ ਦੇ ਸੈੱਟ ’ਤੇ ਹੈਰਾਨ ਕਰ ਦਿੱਤਾ। ਗੁਰਮੀਤ ਚੌਧਰੀ ਦੀ ‘ਕਮਾਂਡਰ ਕਰਣ ਸਕਸੈਨਾ’ 8 ਜੁਲਾਈ ਤੋਂ ਸਟ੍ਰੀਮ ਕਰਨ ਲਈ ਤਿਆਰ ਹੈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।