ਗੁਰਮੀਤ ਚੌਧਰੀ ਤੇ ਦੇਬਿਨਾ ਬੈਨਰਜੀ ''ਕੋਰੋਨਾ'' ਪਾਜ਼ੇਟਿਵ, ਘਰ ''ਚ ਕੀਤਾ ਇਕਾਂਤਵਾਸ
Thursday, Oct 01, 2020 - 12:40 PM (IST)

ਮੁੰਬਈ (ਬਿਊਰੋ) - ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਤੱਕ ਬਾਲੀਵੁੱਡ ਦੀਆਂ ਕਈ ਹਸਤੀਆਂ ਵੀ ਇਸ ਦੀ ਚਪੇਟ ‘ਚ ਆ ਚੁੱਕੀਆਂ ਹਨ। ਹੁਣ ਟੀ. ਵੀ. ਇੰਡਸਟਰੀ ਦਾ ਮਸ਼ਹੂਰ ਅਦਾਕਾਰ ਗੁਰਮੀਤ ਚੌਧਰੀ ਵੀ ਇਸ ਵਾਇਰਸ ਦੀ ਚਪੇਟ ‘ਚ ਆ ਚੁੱਕਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਦੇਵਿਕਾ ਵੀ ਇਸ ਦੀ ਚਪੇਟ ‘ਚ ਆ ਚੁੱਕੀ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਵੀ ਸਾਂਝੀ ਕੀਤੀ ਹੈ।
ਦੱਸ ਦਈਏ ਕਿ ਗੁਰਮੀਤ ਚੌਧਰੀ ਦੀ ਪਤਨੀ ਦੇਬਿਨਾ ਨੇ ਲਿਖਿਆ, ਮੈਂ ਤੇ ਗੁਰਮੀਤ ਚੌਧਰੀ ਜਾਂਚ ‘ਚ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਅਸੀਂ ਦੋਵੇਂ ਠੀਕ ਹਾਂ ਅਤੇ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤ ਰਹੇ ਹਾਂ। ਅਸੀਂ ਹਾਲੇ ਹੋਮ ਆਈਸੋਲੇਸ਼ਨ ‘ਚ ਹਾਂ। ਜਿਹੜੇ ਵੀ ਸਾਡੇ ਸੰਪਰਕ ‘ਚ ਆਏ ਹਨ, ਉਹ ਵੀ ਆਪਣਾ ਖ਼ਿਆਲ ਰੱਖਣ। ਸਾਰਿਆਂ ਨੂੰ ਪਿਆਰ ਲਈ ਸ਼ੁਕਰੀਆ। ਇਸ ਪੋਸਟ ‘ਤੇ ਹਿਨਾ ਖਾਨ, ਗੌਰਵ ਗੇਰਾ, ਰੋਹਿਤ ਰਾਏ ਵਰਗੇ ਕਈ ਸਿਤਾਰਿਆਂ ਨੇ ਉਨ੍ਹਾਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ।