ਗੁਰਲੇਜ ਅਖ਼ਤਰ ਦੇ ਘਰ ਲਿਆ ਧੀ ਨੇ ਜਨਮ, ਤਸਵੀਰ ਸਾਂਝੀ ਕਰ ਬਿਆਨ ਕੀਤੀ ਖ਼ੁਸ਼ੀ

Thursday, Feb 23, 2023 - 09:55 AM (IST)

ਗੁਰਲੇਜ ਅਖ਼ਤਰ ਦੇ ਘਰ ਲਿਆ ਧੀ ਨੇ ਜਨਮ, ਤਸਵੀਰ ਸਾਂਝੀ ਕਰ ਬਿਆਨ ਕੀਤੀ ਖ਼ੁਸ਼ੀ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕਾ ਗੁਰਲੇਜ ਅਖ਼ਤਰ ਤੇ ਗਾਇਕ ਕੁਲਵਿੰਦਰ ਕੈਲੀ ਦੇ ਘਰ ਧੀ ਨੇ ਜਨਮ ਲਿਆ ਹੈ। ਇਸ ਗੱਲ ਦੀ ਜਾਣਕਾਰੀ ਗੁਰਲੇਜ ਅਖ਼ਤਰ ਨੇ ਬੀਤੀ ਦਿਨੀਂ ਇਕ ਇੰਸਟਾਗ੍ਰਾਮ ਪੋਸਟ ਰਾਹੀਂ ਸਾਂਝੀ ਕੀਤੀ ਹੈ।

ਪੋਸਟ ’ਚ ਇਕ ਤਸਵੀਰ ਵੀ ਦੇਖਣ ਨੂੰ ਮਿਲ ਰਹੀ ਹੈ, ਜਿਸ ’ਚ ਧੀ ਦੇ ਚਿਹਰੇ ’ਤੇ ਇਮੋਜੀ ਲੱਗੀ ਹੋਈ ਹੈ। ਨਾਲ ਹੀ ਤਸਵੀਰ ’ਚ ਗੁਰਲੇਜ ਅਖ਼ਤਰ, ਪਤੀ ਕੁਲਵਿੰਦਰ ਕੈਲੀ ਤੇ ਪੁੱਤਰ ਦਾਨਵੀਰ ਸਿੰਘ ਵੀ ਨਜ਼ਰ ਆ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਗਾਇਕ ਪਰਮੀਸ਼ ਵਰਮਾ ਨੇ ਖਰੀਦੀ ਮਰਸਡੀਜ਼ ਕਾਰ, ਵੀਡੀਓ ਸਾਂਝੀ ਕਰ ਕਿਹਾ- ਮਿਹਨਤਾਂ ਦਾ ਮੁੱਲ ਪੈਂਦਾ ਰਹੇ

ਗੁਰਲੇਜ ਅਖ਼ਤਰ ਪੋਸਟ ’ਚ ਲਿਖਦੀ ਹੈ, ‘‘ਅਸੀਂ ਅਧਿਕਾਰਕ ਤੌਰ ’ਤੇ ਇਕ ਧੀ ਦੇ ਮਾਪੇ ਬਣ ਗਏ ਹਾਂ, ਜਿਸ ਨਾਲ ਸਾਡੀ ਜ਼ਿੰਦਗੀ ਪੂਰੀ ਹੋ ਗਈ ਹੈ। ਪ੍ਰਮਾਤਮਾ ਦਾ ਪਿਆਰੀ ਰਾਜਕੁਮਾਰੀ ਦੇਣ ਲਈ ਬਹੁਤ-ਬਹੁਤ ਧੰਨਵਾਦ। ਸਾਡਾ ਪੁੱਤਰ ਦਾਨਵੀਰ ਸਿੰਘ ਆਪਣੀ ਛੋਟੀ ਭੈਣ ਲਈ ਬੇਹੱਦ ਖ਼ੁਸ਼ ਹੈ।’’

PunjabKesari

ਦੱਸ ਦੇਈਏ ਕਿ ਗੁਰਲੇਜ ਅਖ਼ਤਰ ਦੀ ਇਸ ਪੋਸਟ ’ਤੇ ਪੰਜਾਬੀ ਕਲਾਕਾਰ ਵੀ ਉਸ ਨੂੰ ਵਧਾਈਆਂ ਦੇ ਰਹੇ ਹਨ। ਕੌਰ ਬੀ, ਮਿਸ ਪੂਜਾ, ਦੇਸੀ ਕਰਿਊ, ਸਚਿਤ ਆਹੂਜਾ, ਸ਼ਿਵਜੋਤ, ਸਪੀਡ ਰਿਕਾਰਡਸ, ਰਾਣਾ ਰਣਬੀਰ ਤੇ ਜੀ ਖ਼ਾਨ ਵਰਗੇ ਸਿਤਾਰਿਆਂ ਵਲੋਂ ਕੁਮੈਂਟਾਂ ਰਾਹੀਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News