ਗੁਰਦਾਸ ਮਾਨ ਦੇ ਗੀਤ ‘ਦਿਲ ਦਾ ਮਾਮਲਾ’ ਨੂੰ ਗਾ ਕੇ ਗੋਰੇ ਨੇ ਪਾਈਆਂ ਧਮਾਲਾਂ, ਗਾਇਕ ਨੇ ਸਾਂਝੀ ਕੀਤੀ ਵੀਡੀਓ

Friday, Sep 23, 2022 - 04:38 PM (IST)

ਗੁਰਦਾਸ ਮਾਨ ਦੇ ਗੀਤ ‘ਦਿਲ ਦਾ ਮਾਮਲਾ’ ਨੂੰ ਗਾ ਕੇ ਗੋਰੇ ਨੇ ਪਾਈਆਂ ਧਮਾਲਾਂ, ਗਾਇਕ ਨੇ ਸਾਂਝੀ ਕੀਤੀ ਵੀਡੀਓ

ਬਾਲੀਵੁੱਡ ਡੈਸਕ- ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਨੇ ਆਪਣੀ ਗਾਇਕੀ ਨਾਲ ਪੰਜਾਬ ’ਚ ਹੀ ਨਹੀਂ ਸਗੋਂ ਦੇਸ਼-ਵਿਦੇਸ਼ 'ਚ ਵੀ ਆਪਣਾ ਨਾਂ ਬਣਾਇਆ ਹੈ। ਗੁਰਦਾਸ ਮਾਨ ਗਾਇਕ ਨੇ ਨਾਲ-ਨਾਲ ਸ਼ਾਨਦਾਰ ਅਦਾਕਾਰ ਵੀ ਹਨ। ਗੁਰਦਾਸ ਮਾਨ ਦੇ ਗੀਤਾਂ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਿਆਰ ਮਿਲਿਆ ਹੈ ਅਤੇ ਉਹ ਲੰਮੇ ਸਮੇਂ ਤੋਂ ਲੋਕਾਂ ਦੇ ਦਿਲਾਂ ’ਤੇ ਛਾਏ ਹੋਏ ਹਨ। ਪ੍ਰਸ਼ੰਸਕ ਮਾਨ ਦੇ ਗੀਤਾਂ ਨੂੰ ਬੇਹੱਦ ਪਸੰਦ ਕਰਦੇ ਹਨ। ਅਕਸਰ ਗੁਰਦਾਸ ਮਾਨ ਦੇ ਗੀਤਾਂ ਨੂੰ ਪੰਜਾਬੀਆਂ ਦੇ ਮੂੰਹੋਂ ’ਚ ਸੁਣੀਆਂ ਜਾਂਦਾ ਸੀ ਪਰ ਹਾਲ ਹੀ ’ਚ ਇਕ ਗੋਰੇ ਨੇ ਵੀ ਗਾਇਕ ਦੇ ਗੀਤ ਨੂੰ ਗਾਇਆ ਹੈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। 

PunjabKesari

ਇਹ ਵੀ ਪੜ੍ਹੋ : ਪ੍ਰੇਮ ਚੋਪੜਾ ਦੇ ਜਨਮਦਿਨ ’ਤੇ ਜਾਣੋ ਵਿਲੇਨ ਕਿਰਦਾਰ ਬਾਰੇ ਖ਼ਾਸ ਗੱਲਾਂ, ਇੰਝ ਹੋਈ ਸੀ ਬਾਲੀਵੁੱਡ ’ਚ ਐਂਟਰੀ

ਹਾਲ ਹੀ ’ਚ ਗੁਰਦਾਸ ਮਾਨ ਇਹ ਵੀਡੀਓ ਆਪਣੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਵੀਡੀਓ ’ਚ ਦੇਖ ਸਕਦੇ ਹੋ ਕਿ ਗੋਰਾ ਮਾਨ ਸਾਬ ਦਾ ਗੀਤ ‘ਦਿਲ ਦਾ ਮਾਮਲਾ’ ਗਾ ਰਿਹਾ ਹੈ। ਗੁਰਦਾਸ ਮਾਨ ਨੇ ਇਹ ਵੀਡੀਓ ਨਾਲ ਇਕ ਸ਼ਾਨਦਾਰ ਕੈਪਸ਼ਨ ਵੀ ਦਿੱਤਾ  ਹੈ। ਜਿਸ ’ਚ ਉਨ੍ਹਾਂ ਲਿਖਿਆ ਹੈ ਕਿ ‘ਗੋਰਾ ਮਾਨ ਸਾਬ’।

 

 
 
 
 
 
 
 
 
 
 
 
 
 
 
 
 

A post shared by Gurdas Maan (@gurdasmaanjeeyo)

 

ਇਸ ਵੀਡੀਓ ਨੂੰ ਗੁਰਦਾਸ ਮਾਨ ਦੇ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ ਅਤੇ ਇਸ ਦੇ ਨਾਲ ਵੱਖ-ਵੱਖ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ। ਵੀਡੀਓ ’ਚ ਦੇਖ ਸਕਦੇ ਹੋ ਕਿ ਗੋਰਾ ਕਿੰਨੀ ਸਫ਼ਾਈ ਨਾਲ ਪੰਜਾਬੀ ਗੀਤ ਗਾ ਰਿਹਾ ਹੈ। ਇਸ ਦੇ ਨਾਲ ਗੋਰੇ ਦੀ ਗੀਤ ਗਾਉਣ ਦੀ ਸ਼ਬਦਾਵਲੀ ਵੀ ਸਹੀ ਹੈ। 

PunjabKesari

ਇਹ ਵੀ ਪੜ੍ਹੋ : ਐਸ਼ਵਰਿਆ ਰਾਏ ਦੀ ਸ਼ਾਨਦਾਰ ਲੁੱਕ ਆਈ ਸਾਹਮਣੇ, ‘ਮਿਸਿਜ਼ ਬੱਚਨ’ ਨੇ ਏਅਰਪੋਰਟ ’ਤੇ ਕੀਤੀ ਸ਼ਾਨਦਾਰ ਐਂਟਰੀ

ਗੁਰਦਾਸ ਮਾਨ ਦੇ ਗੀਤਾਂ ਦੀ ਗੱਲ ਕਰੀਏ  ਤਾਂ ਗਾਇਕ ਦਾ ਗੀਤ ‘ਗੱਲ ਸੁਣੋ ਪੰਜਾਬੀ ਦੋਸਤੋ’ ਹਾਲ ਹੀ ’ਚ ਰਿਲੀਜ਼ ਹੋਇਆ ਹੈ। ਜਿਸ ਨੂੰ ਲੈ ਕੇ ਗਾਇਕ ਕਾਫ਼ੀ ਸੁਰਖੀਆਂ ’ਚ ਰਿਹਾ। ਪ੍ਰਸ਼ੰਸਕ ਗਾਇਕ ਦੇ ਗੀਤਾਂ ਨੂੰ ਬੇਹੱਦ ਪਿਆਰ ਦਿੰਦੇ ਹਨ। 

PunjabKesari


author

Shivani Bassan

Content Editor

Related News