ਸਰੋਜ ਖਾਨ ਨੂੰ ਯਾਦ ਕਰਦਿਆਂ ਗੁਰਦਾਸ ਮਾਨ ਨੇ ਸਾਂਝੀ ਕੀਤੀ ਭਾਵੁਕ ਪੋਸਟ(ਵੀਡੀਓ)

07/07/2020 6:25:41 PM

ਜਲੰਧਰ (ਬਿਊਰੋ) - ਬਾਲੀਵੁੱਡ ਦੀ ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖਾਨ ਬੀਤੇ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਸਰੋਜ ਖਾਨ ਦੇ ਜਾਣ ਨਾਲ ਜਿੱਥੇ ਹਿੰਦੀ ਸਿਨੇਮਾ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਥੇ ਹੀ ਸਰੋਜ ਖਾਨ ਦੀ ਪਾਲੀਵੁੱਡ ਨੂੰ ਵੀ ਵੱਡੀ ਦੇਣ ਰਹੀ ਹੈ।ਬਾਲੀਵੁੱਡ ਦੀ ਇਸ ਮਸ਼ਹੂਰ ਕੋਰੀਓਗ੍ਰਾਫਰ ਨੇ ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਨਾਲ ਵੀ ਕੰਮ ਕੀਤਾ ਸੀ।ਹਾਲਾਂਕਿ ਇਸ ਗੱਲ ਦਾ ਬਹੁਤਾਂ ਲੋਕਾਂ ਨੂੰ ਨਹੀਂ ਪਤਾ ਪਰ ਗੁਰਦਾਸ ਮਾਨ ਨੇ ਇਸ ਗੱਲ ਦਾ ਜ਼ਿਕਰ ਖੁਦ ਕੀਤਾ ਹੈ । ਗੁਰਦਾਸ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਰੋਜ ਖਾਨ ਦੀ ਇਕ ਤਸਵੀਰ ਸਾਂਝੀ ਕਰਦਿਆਂ ਲਿਖਿਆ ਹੈ :
"ਛੱਲਾ ਵੀਡੀਓ ਫਿਲਮ ਲੌਂਗ ਦਾ ਲਿਸ਼ਕਾਰਾ ਦੀ ਕੋਰੀਓਗ੍ਰਾਫੀ ਸਰੋਜ ਖਾਨ ਜੀ ਨੇ ਕੀਤੀ ਸੀ।ਮੈਨੂੰ ਹਾਲੇ ਵੀ ਉਹ ਦਿਨ ਕੱਲ੍ਹ ਵਰਗਾ ਜਿਹਾ ਲੱਗਦਾ ਹੈ ਜਦੋਂ ਪਟਿਆਲਾ ਦੇ ਨੇੜੇ ਬਾਗੜੀਆ ਪਿੰਡ ਸ਼ੂਟ ਸ਼ੁਰੂ ਹੋਇਆ ਸੀ ਤੇ ਸਰੋਜ ਜੀ ਮੁੰਬਈ ਤੋਂ ਆਏ ਸੀ।ਉਹਨਾਂ ਨੂੰ ਛੱਲੇ ਦੀ ਲਾਈਨਾਂ ਦਾ ਮਤਲਬ ਸਮਝਾ ਰਿਹਾ ਸੀ।ਸਰੋਜ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਮੇਰੀ ਜ਼ਿੰਦਗੀ ਅਤੇ ਕਰੀਅਰ ਦੇ ਅਹਿਮ ਗੀਤ ਦਾ ਖਾਸ ਹਿੱਸਾ ਬਣਨ ਲਈ । ਰੱਬ ਤੁਹਾਡੀ ਰੂਹ ਨੂੰ ਹਮੇਸ਼ਾ ਖੁਸ਼ ਤੇ ਆਬਾਦ ਰੱਖੇ ।''

ਦੱਸਣਯੋਗ ਹੈ ਕਿ ਬੀਤੀ 3 ਜੁਲਾਈ ਨੂੰ ਕੋਰੀਓਗ੍ਰਾਫਰ ਸਰੋਜ ਖਾਨ ਦਾ ਮੁੰਬਈ ਦੇ ਇਕ ਨਿੱਜੀ ਹਸਪਤਾਲ 'ਚ ਦਿਹਾਂਤ ਹੋਇਆ ਸੀ। ਸਰੋਜ ਖਾਨ ਪਿਛਲੇ ਕਾਫੀ ਦਿਨਾਂ ਤੋਂ ਜ਼ੇਰੇ ਇਲਾਜ਼ ਸਨ ਤੇ ਸਾਹ ਦੀ ਬਿਮਾਰੀ ਤੋਂ ਪੀੜਤ ਸਨ ।


Lakhan

Content Editor

Related News