ਵੱਡੀ ਪੰਜਾਬੀ ਫ਼ਿਲਮ ਦਾ ਹਿੱਸਾ ਬਣੇ ਗੁਰਚੇਤ ਚਿੱਤਰਕਾਰ, ਕੈਨੇਡਾ ''ਚ ਸ਼ੂਟਿੰਗ ਸ਼ੁਰੂ

Wednesday, Oct 16, 2024 - 11:20 AM (IST)

ਵੱਡੀ ਪੰਜਾਬੀ ਫ਼ਿਲਮ ਦਾ ਹਿੱਸਾ ਬਣੇ ਗੁਰਚੇਤ ਚਿੱਤਰਕਾਰ, ਕੈਨੇਡਾ ''ਚ ਸ਼ੂਟਿੰਗ ਸ਼ੁਰੂ

ਜਲੰਧਰ (ਬਿਊਰੋ) : ਫ਼ਿਲਮੀ ਸਾਂਚੇ ਨੂੰ ਆਲਮੀ ਪੱਧਰ 'ਤੇ ਹੋਰ ਵਿਸਥਾਰ ਦੇਣ ਜਾ ਰਹੀ ਪੰਜਾਬੀ ਫ਼ਿਲਮ 'ਰੋਲਾ ਵੇਸਮੈਂਟ ਦਾ' ਦੀ ਸ਼ੂਟਿੰਗ ਕੈਨੇਡਾ 'ਚ ਸ਼ੁਰੂ ਹੋ ਚੁੱਕੀ ਹੈ। ਇਸ ਫ਼ਿਲਮ 'ਚ ਮਸ਼ਹੂਰ ਕਾਮੇਡੀਅਨ ਗੁਰਚੇਤ ਚਿੱਤਰਕਾਰ ਲੀਡ ਭੂਮਿਕਾ 'ਚ ਨਜ਼ਰ ਆਉਣਗੇ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਖਿੱਤੇ 'ਚ ਆਨ ਫਲੌਰ ਪੜਾਅ ਦਾ ਹਿੱਸਾ ਬਣ ਚੁੱਕੀ ਇਸ ਅਰਥ-ਭਰਪੂਰ ਅਤੇ ਭਾਵਪੂਰਨ ਫ਼ਿਲਮ ਦਾ ਲੇਖਨ ਰਾਜੂ ਵਰਮਾ ਕਰ ਰਹੇ ਹਨ, ਜਦਕਿ ਨਿਰਦੇਸ਼ਨ ਕਮਾਂਡ ਕੈਨੇਡਾ ਵਸੇਂਦੇ ਪੰਜਾਬੀ ਮੂਲ ਦੇ ਅੰਮ੍ਰਿਤ ਸੰਧੂ ਸੰਭਾਲਣਗੇ, ਜੋ ਇਸ ਫ਼ਿਲਮ ਨਾਲ ਪੰਜਾਬੀ ਸਿਨੇਮਾ ਖੇਤਰ 'ਚ ਬਤੌਰ ਨਿਰਦੇਸ਼ਕ ਇੱਕ ਨਵੇਂ ਅਤੇ ਪ੍ਰਭਾਵੀ ਆਗਾਜ਼ ਵੱਲ ਵਧਣ ਜਾ ਰਹੇ ਹਨ। 

ਇਹ ਖ਼ਬਰ ਵੀ ਪੜ੍ਹੋ - ਬਾਬਾ ਸਿੱਦੀਕੀ ਕਤਲ ਮਾਮਲਾ : ਪੁਲਸ ਵੱਲੋਂ ਇੱਕ ਹੋਰ ਗ੍ਰਿਫ਼ਤਾਰੀ

ਪੰਜਾਬ ਸਮੇਤ ਵੱਖ-ਵੱਖ ਮੁਲਕਾਂ ਤੋਂ ਕੈਨੇਡਾ ਜਾ ਰਹੇ ਵਿਦਿਆਰਥੀਆਂ ਨੂੰ ਦਰਪੇਸ਼ ਆਉਣ ਵਾਲੇ ਨਾਂਹ-ਪੱਖੀ ਹਾਲਾਤਾਂ ਅਤੇ ਤ੍ਰਾਸਦੀਆਂ ਨੂੰ ਬਿਆਨ ਕਰਦੀ ਇਸ ਫ਼ਿਲਮ 'ਚ ਕੈਨੇਡਾ ਦੇ ਕਲਾ ਖਿੱਤੇ ਅਤੇ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਪ੍ਰਤਿਭਾਵਾਨ ਚਿਹਰੇ ਲੀਡਿੰਗ ਕਿਰਦਾਰ ਅਦਾ ਕਰਨ ਜਾ ਰਹੇ ਹਨ। ਇੰਟਰਨੈਸ਼ਨਲ ਸਟੂਡੈਂਟਸ ਨਾਲ ਜੁੜੇ ਮੁੱਦਿਆਂ ਨੂੰ ਉਭਾਰਨ ਦੇ ਯਤਨਾਂ ਵਜੋਂ ਸਾਹਮਣੇ ਲਿਆਂਦੀ ਜਾ ਰਹੀ ਇਸ ਫ਼ਿਲਮ 'ਚ ਕਾਮੇਡੀ ਕਿੰਗ ਦੇ ਤੌਰ 'ਤੇ ਚੌਖੀ ਭੱਲ ਸਥਾਪਿਤ ਕਰ ਚੁੱਕੇ ਗੁਰਚੇਤ ਚਿੱਤਰਕਾਰ ਕਾਫ਼ੀ ਵੱਖਰੇ ਕਿਰਦਾਰ ਨਿਭਾਅ ਰਹੇ ਹਨ। ਸਮਾਜਿਕ ਅਤੇ ਵਿਦਿਆਰਥੀ ਸਰਕਾਰਾਂ ਨਾਲ ਜੁੜੀ ਇਸ ਫ਼ਿਲਮ ਦਾ ਹਿੱਸਾ ਬਣਨਾ ਉਨ੍ਹਾਂ ਲਈ ਕਾਫ਼ੀ ਮਾਣ ਵਾਲੀ ਗੱਲ ਹੈ। ਇਸ ਫ਼ਿਲਮ 'ਚ ਬੇਹੱਦ ਚੁਣੌਤੀਪੂਰਨ ਰੋਲ ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਣਗੇ।

ਇਹ ਖ਼ਬਰ ਵੀ ਪੜ੍ਹੋ -  ਸਾਰਾ ਗੁਰਪਾਲ ਨੇ ਪੰਜਾਬੀ ਇੰਡਸਟਰੀ 'ਤੇ ਲਾਏ ਗੰਭੀਰ ਦੋਸ਼, ਪੋਸਟ ਨੇ ਛੇੜੀ ਚਰਚਾ

ਹਾਲ ਹੀ 'ਚ ਰਿਲੀਜ਼ ਹੋਈ ਅਤੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਬਟਵਾਰੇ ਦਰਦ ਨੂੰ ਬਿਆਨ ਕਰਦੀ 'ਸਾਂਝਾ ਪੰਜਾਬ' ਦਾ ਨਿਰਮਾਣ ਕਰ ਚੁੱਕੇ ਹਨ ਗੁਰਚੇਤ ਚਿੱਤਰਕਾਰ, ਜੋ ਇੰਨੀਂ ਦਿਨੀਂ ਅਪਣੀ ਕਾਮੇਡੀ ਇਮੇਜ਼ ਮਿੱਥ ਨੂੰ ਤੋੜਦੇ ਅਤੇ ਗੰਭੀਰ ਭੂਮਿਕਾਵਾਂ ਵੱਲ ਅਪਣਾ ਰੁਖ਼ ਅਖ਼ਤਿਆਰ ਕਰਦੇ ਨਜ਼ਰੀ ਆ ਰਹੇ ਹਨ। ਇਸ ਸੰਬੰਧੀ ਉਨ੍ਹਾਂ ਵੱਲੋਂ ਅਪਣਾਈ ਸੋਚ ਦਾ ਇਜ਼ਹਾਰ ਕਰਵਾਉਣ ਜਾ ਰਹੀ ਉਕਤ ਫ਼ਿਲਮ, ਜਿਸ 'ਚ ਉਹ ਅਪਣੀ ਪਹਿਲੀ ਲੀਕ ਤੋਂ ਬਿਲਕੁਲ ਹੱਟਵੇਂ ਰੋਲ 'ਚ ਵਿਖਾਈ ਦੇਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News