ਗਿੱਪੀ ਗਰੇਵਾਲ ਦੇ ਪੁੱਤਰ ਗੁਰਬਾਜ਼ ਗਰੇਵਾਲ ਨੇ ਦਾਦੀ ਨਾਲ ਪਾਇਆ ਭੰਗੜਾ (ਵੀਡੀਓ)

01/11/2022 4:18:36 PM

ਚੰਡੀਗੜ੍ਹ (ਬਿਊਰੋ)– ਗਿੱਪੀ ਗਰੇਵਾਲ ਦਾ ਛੋਟਾ ਪੁੱਤਰ ਗੁਰਬਾਜ਼ ਗਰੇਵਾਲ ਆਪਣੀਆਂ ਕਿਊਟ ਹਰਕਤਾਂ ਕਾਰਨ ਆਏ ਦਿਨ ਚਰਚਾ ’ਚ ਰਹਿੰਦਾ ਹੈ। ਗਿੱਪੀ ਗਰੇਵਾਲ ਵਲੋਂ ਸਮੇਂ-ਸਮੇਂ ’ਤੇ ਗੁਰਬਾਜ਼ ਗਰੇਵਾਲ ਨਾਲ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ’ਚ ਗੁਰਬਾਜ਼ ਦੀ ਕਿਊਟਨੈੱਸ ਦੇਖਣ ਨੂੰ ਮਿਲਦੀ ਹੈ।

ਇਹ ਖ਼ਬਰ ਵੀ ਪੜ੍ਹੋ : ਛੱਤੀਸਗੜ੍ਹ ਦੀ ਮਹਿਲਾ ਦਾ ਦੋਸ਼, ਅਫਸਾਨਾ ਖ਼ਾਨ ਦੇ ਮੰਗੇਤਰ ਸਾਜ ਨਾਲ 7 ਸਾਲ ਪਹਿਲਾਂ ਹੋਇਆ ਵਿਆਹ, ਪੜ੍ਹੋ ਪੂਰਾ ਮਾਮਲਾ

ਅਜਿਹੀ ਹੀ ਇਕ ਵੀਡੀਓ ਗਿੱਪੀ ਗਰੇਵਾਲ ਨੇ ਕੁਝ ਘੰਟੇ ਪਹਿਲਾਂ ਸਾਂਝੀ ਕੀਤੀ ਹੈ। ਖ਼ਾਸ ਗੱਲ ਇਹ ਹੈ ਕਿ ਇਸ ਵੀਡੀਓ ’ਚ ਗੁਰਬਾਜ਼ ਗਰੇਵਾਲ ਦਾਦੀ ਨਾਲ ਭੰਗੜਾ ਪਾਉਂਦਾ ਨਜ਼ਰ ਆ ਰਿਹਾ ਹੈ। ਵੀਡੀਓ ’ਚ ਦੇਖ ਸਕਦੇ ਹੋ ਕਿ ਕਿਵੇਂ ਗੁਰਬਾਜ਼ ਗਰੇਵਾਲ ਗਿੱਪੀ ਗਰੇਵਾਲ ਦੇ ਗੀਤ ‘ਸਿਰਾ ਹੋਇਆ ਪਿਆ’ ’ਤੇ ਡਾਂਸ ਕਰ ਰਿਹਾ ਹੈ।

ਇਸ ਤੋਂ ਬਾਅਦ ਉਹ ਘਰ ਦੇ ਬਾਕੀ ਮੈਂਬਰਾਂ ਨੂੰ ਉਠਾਉਂਦਾ ਹੈ ਤੇ ਨਾਲ ਹੀ ਦਾਦੀ ਨੂੰ ਵੀ ਉੱਠਣ ਲਈ ਕਹਿੰਦਾ ਹੈ। ਜਦੋਂ ਸਾਰੇ ਉੱਠ ਕੇ ਭੰਗੜਾ ਪਾਉਣ ਲੱਗਦੇ ਹਨ ਤਾਂ ਗੁਰਬਾਜ਼ ਆਪ ਬੈਠ ਜਾਂਦਾ ਹੈ।

ਗਿੱਪੀ ਗਰੇਵਾਲ ਦੀ ਇਸ ਵੀਡੀਓ ਨੂੰ ਹੁਣ ਤਕ 3 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਗਈ ਗੁਰਬਾਜ਼ ਦੀ ਇਸ ਵੀਡੀਓ ’ਤੇ ਨਵਰਾਜ ਹੰਸ ਤੇ ਧੀਰਜ ਕੁਮਾਰ ਵਰਗੇ ਕਲਾਕਾਰਾਂ ਨੇ ਵੀ ਕੁਮੈਂਟ ਕੀਤਾ ਹੈ।

ਨੋਟ– ਤੁਹਾਨੂੰ ਗੁਰਬਾਜ਼ ਦੀ ਇਹ ਵੀਡੀਓ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News