ਪੁੱਤਰ ਗੁਰਬਾਜ਼ ਨਾਲ ਲਾਡ ਲਡਾਉਂਦੇ ਹੋਏ ਜਦੋਂ ਗਿੱਪੀ ਗਰੇਵਾਲ ਨੇ ਕੀਤੀ ਪਾਰੀ ਦੀ ਮੰਗ, ਵੇਖੋ ਫੇਰ ਕੀ ਹੋਇਆ

6/1/2021 11:50:03 AM

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦਾ ਹਰ ਅੰਦਾਜ਼ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਫ਼ਿਰ ਭਾਵੇਂ ਉਹ ਗਿੱਪੀ ਗਰੇਵਾਲ ਦੀ ਗਾਇਕੀ ਹੋਵੇ ਜਾਂ ਗਿੱਪੀ ਦੀ ਅਦਾਕਾਰੀ। ਗਿੱਪੀ ਗਰੇਵਾਲ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਨ੍ਹਾਂ ਦੇ ਬੱਚਿਆਂ ਦੀਆਂ ਵੀਡੀਓਜ਼ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਗਿੱਪੀ ਗਰੇਵਾਲ ਤੇ ਗੁਰਬਾਜ਼ ਗਰੇਵਾਲ ਦਾ ਇੱਕ ਕਿਊਟ ਜਿਹਾ ਵੀਡੀਓ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਿਹਾ ਹੈ।

 
 
 
 
 
 
 
 
 
 
 
 
 
 
 
 

A post shared by sᴏᴜʀᴀʙʜsᴇᴛʜɪ♥️ɢɪᴘᴘʏɢʀᴇᴡᴀʟ (@the_king_gippygrewal)


ਦੱਸ ਦਈਏ ਕਿ ਇਸ ਵੀਡੀਓ 'ਚ ਗਿੱਪੀ ਗਰੇਵਾਲ ਆਪਣੇ ਪੁੱਤਰ ਗੁਰਬਾਜ਼ ਨਾਲ ਲਾਡ ਲਡਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਗਿੱਪੀ ਗਰੇਵਾਲ ਆਪਣੇ ਪੁੱਤਰ ਗੁਰਬਾਜ਼ ਨੂੰ ਆਖਦੇ ਨੇ ਕਿ ਪੁੱਤਰ ਇਕ ਪਾਰੀ (ਲਾਡੀ/ਕਿੱਸ) ਕਰਦੇ ਪਰ ਅੱਗੋਂ ਗੁਰਬਾਜ਼ ਆਪਣੇ ਪਾਪਾ ਨੂੰ ਪਾਰੀ ਕਰਨ ਦੀ ਥਾਂ ਫੋਨ ਵਾਲਾ ਹੱਥ ਕਰਦਾ ਹੈ। ਉਹ ਆਪਣੇ ਪਾਪਾ ਗਿੱਪੀ ਗਰੇਵਾਲ ਨੂੰ ਪਾਰੀ ਨਹੀਂ ਦਿੰਦਾ ਹੈ। ਸੋਸ਼ਲ ਮੀਡੀਆ 'ਤੇ ਗਿੱਪੀ ਗਰੇਵਾਲ ਨਾਲ ਗੁਰਬਾਜ਼ ਦੀ ਇਹ ਵੀਡੀਓ ਨੂੰ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 
 
 

A post shared by sᴏᴜʀᴀʙʜsᴇᴛʜɪ♥️ɢɪᴘᴘʏɢʀᴇᴡᴀʟ (@the_king_gippygrewal)


ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹਨ। ਹਾਲ ਹੀ 'ਚ ਉਹ 'ਜਦੋਂ ਨੱਚਦੀ ਤੂੰ' ਗੀਤ ਨਾਲ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਿਰ ਹੋਏ ਨੇ। ਇਸ ਗੀਤ ਨੂੰ ਵੀ ਦਰਸ਼ਕਾਂ ਵੱਲੋਂ ਖ਼ੂਬ ਪਸੰਦ ਕੀਤਾ ਗਿਆ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖ਼ੇਤਰ 'ਚ ਕਾਫ਼ੀ ਸਰਗਰਮ ਹਨ।
 

 
 
 
 
 
 
 
 
 
 
 
 
 
 
 
 

A post shared by sᴏᴜʀᴀʙʜsᴇᴛʜɪ♥️ɢɪᴘᴘʏɢʀᴇᴡᴀʟ (@the_king_gippygrewal)


sunita

Content Editor sunita