ਜੀਓ ਹੌਟਸਟਾਰ ਦੀ ‘ਸਟੂਡੈਂਟ ਆਫ਼ ਦਿ ਯੀਅਰ : ਆਫ਼ਟਰ ਡਾਰਕ’ ਨਾਲ ਸ਼ਨਾਇਆ ਕਪੂਰ ਕਰੇਗੀ OTT ਡੈਬਿਊ
Tuesday, Oct 20, 2026 - 12:44 PM (IST)
ਮੁੰਬਈ- ਸੇਂਟ ਟੈਰੇਸਾ ਦੇ ਮਸ਼ਹੂਰ ਦਰਵਾਜ਼ੇ ਇਕ ਵਾਰ ਫਿਰ ਖੁੱਲ੍ਹਣ ਜਾ ਰਹੇ ਹਨ ਪਰ ਇਸ ਵਾਰ ਗਲੈਮਰ ਅਤੇ ਸੰਗੀਤਮਈ ਪ੍ਰੇਮ ਕਹਾਣੀ ਦੀ ਨਹੀਂ, ਸਗੋਂ ਅਜਿਹੀ ਦੁਨੀਆ ਦੇਖਣ ਨੂੰ ਮਿਲੇਗੀ, ਜੋ ਕਿਤੇ ਵੱਧ ਅਸਲ, ਰਹੱਸਮਈ ਅਤੇ ਅਪ੍ਰਤੱਖ ਹੈ। ‘ਸਟੂਡੈਂਟ ਆਫ਼ ਦਿ ਯੀਅਰ : ਆਫ਼ਟਰ ਡਾਰਕ’ ਵੈੱਬ ਸੀਰੀਜ਼ ਦੀ ਪਹਿਲੀ ਝਲਕ ਸਾਹਮਣੇ ਆ ਗਈ ਹੈ। ਖ਼ੂਨ ਨਾਲ ਭਿੱਜੇ ਚਿਹਰੇ, ਅੱਖਾਂ ਵਿਚ ਲੁਕੇ ਰਾਜ਼ ਅਤੇ ਸੇਂਟ ਟੈਰੇਸਾ ਦੇ ਦਰਵਾਜ਼ਿਆਂ ਦੇ ਪਿੱਛੇ ਪਲਦੇ ਤੂਫ਼ਾਨ ਦੇ ਨਾਲ ਸ਼ਨਾਇਆ ਦਾ ਇਹ ਅਵਤਾਰ ਦਰਸ਼ਕਾਂ ਨੂੰ ਹੈਰਾਨ ਕਰਨ ਲਈ ਤਿਆਰ ਹੈ।
ਸਾਲ 2012 ’ਚ ਮੂਲ ‘ਸਟੂਡੈਂਟ ਆਫ਼ ਦਿ ਯੀਅਰ’ ਨੂੰ ਲਾਂਚ ਕਰਨ ਵਾਲੇ ਕਰਣ ਜੌਹਰ 14 ਸਾਲ ਬਾਅਦ ਇਸ ਫ੍ਰੈਂਚਾਇਜ਼ੀ ਦੇ ਨਵੇਂ ਅਧਿਆਏ ਨਾਲ ਵਾਪਸ ਆ ਰਹੇ ਹਨ। ਇਸ ਨਵੇਂ ਅਧਿਆਏ ਦੇ ਕੇਂਦਰ ਵਿਚ ਸ਼ਨਾਇਆ ਕਪੂਰ ਹੈ, ਜੋ ਇਸ ਸੀਰੀਜ਼ ਨਾਲ ਓ.ਟੀ.ਟੀ. ਡੈਬਿਊ ਕਰ ਰਹੀ ਹੈ। ਇਸ ਵਾਰ ਉਹ ਸਿਰਫ਼ ਨਿਰਮਾਤਾ ਹੀ ਨਹੀਂ, ਸਗੋਂ ਰਚਨਾਤਮਕ ਬਦਲਾਅ ਦਾ ਅਹਿਮ ਹਿੱਸਾ ਵੀ ਹਨ। ਉਨ੍ਹਾਂ ਨੇ ਇਸ ਪਸੰਦੀਦਾ ਫ੍ਰੈਂਚਾਇਜ਼ੀ ਨੂੰ ਇਕ ਬਿਲਕੁਲ ਨਵੀਂ ਦਿਸ਼ਾ ’ਚ ਲੈ ਕੇ ਜਾਣ ਦੀ ਜ਼ਿੰਮੇਵਾਰੀ ਰੀਮਾ ਮਾਇਆ ਨੂੰ ਸੌਂਪੀ ਹੈ। ਇਹ ਵੈੱਬ ਸੀਰੀਜ਼ 13 ਨਵੰਬਰ ਤੋਂ ਜੀਓ ਹੌਟਸਟਾਰ ’ਤੇ ਸਟ੍ਰੀਮ ਹੋਵੇਗੀ।
