ਅਦਾਕਾਰ ਗੁੱਗੂ ਗਿੱਲ ਨੇ ਕਿਹਾ- ਕਪੂਰਥਲਾ ਦੇ ਇਸ ਪਿੰਡ 'ਚ ਲੱਗਣਗੀਆਂ ਰੌਣਕਾਂ, ਬਾਸਕਟਬਾਲ ਦੇ ਹੋਣਗੇ ਵੱਡੇ ਮੈਚ

Friday, Mar 01, 2024 - 12:10 PM (IST)

ਅਦਾਕਾਰ ਗੁੱਗੂ ਗਿੱਲ ਨੇ ਕਿਹਾ- ਕਪੂਰਥਲਾ ਦੇ ਇਸ ਪਿੰਡ 'ਚ ਲੱਗਣਗੀਆਂ ਰੌਣਕਾਂ, ਬਾਸਕਟਬਾਲ ਦੇ ਹੋਣਗੇ ਵੱਡੇ ਮੈਚ

ਜਲੰਧਰ (ਬਿਊਰੋ) - ਪੰਜਾਬ 'ਚ ਆਏ ਦਿਨ ਕਈ ਟੂਰਨਾਮੈਂਟ ਕਰਵਾਏ ਜਾਂਦੇ ਹਨ ਅਤੇ ਅਖਾੜੇ ਲਗਵਾਏ ਹਨ। ਹਾਲ ਹੀ 'ਚ ਖ਼ਬਰ ਮਿਲੀ ਹੈ ਕਿ ਜ਼ਿਲਾ ਕਪੂਰਥਲਾ ਦੇ ਪਿੰਡ ਦਾਬੂਲੀਆ ਵਿਖੇ 'ਆਲ ਇੰਡੀਆ ਬਾਸਕਟਬਾਲ ਟੂਰਨਾਮੈਂਟ' ਹੋ ਰਿਹਾ ਹੈ। ਦਰਅਸਲ, ਇਸ ਟੂਰਨਾਮੈਂਟ ਦੀ ਜਾਣਕਾਰੀ ਪੰਜਾਬੀ ਫ਼ਿਲਮ ਇੰਡਸਟਰੀ ਦੇ ਹੋਣਹਾਰ ਅਦਾਕਾਰ ਗੁੱਗੂ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਸਾਂਝੀ ਕਰਕੇ ਦਿੱਤੀ ਹੈ। ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਗੁੱਗੂ ਗਿੱਲ ਆਖ ਰਹੇ ਹਨ ਕਿ ਬਹੁਤ ਜਲਦ ਕਪੂਰਥਲਾ ਦੇ ਪਿੰਡ ਦਾਬੂਲੀਆ 'ਚ ਬਾਸਕਟਬਾਲ ਦਾ ਟੂਰਨਾਮੈਂਟ ਹੋ ਰਿਹਾ ਹੈ। ਇਹ ਸਰਦਾਰ ਬਲਕਾਰ ਸਿੰਘ ਜੀ ਚੀਮਾ ਮੈਮੋਰੀਅਲ ਟੂਰਨਾਮੈਂਟ ਹੈ, ਜਿਸ ਨੂੰ ਸੱਜਣ ਸਿੰਘ ਚੀਮਾ ਅਰਜਨ ਵਾੜਲੀ ਵਲੋਂ ਕਰਵਾਇਆ ਜਾ ਰਿਹਾ ਹੈ। ਇਹ ਉਨ੍ਹਾਂ ਵਲੋਂ ਬਹੁਤ ਚੰਗਾ ਕੰਮ ਕਰ ਰਿਹਾ ਹੈ।

ਇਸ ਤੋਂ ਅੱਗੇ ਗੁੱਗੂ ਗਿੱਲ ਨੇ ਆਪਣੇ ਫੈਨਜ਼ ਨੂੰ ਅਪੀਲ ਕਰਦਿਆਂ ਕਿਹਾ ਕਿ- ਆਓ ਆਪਾਂ ਸਾਰੇ ਮਿਲ ਕੇ ਇਸ ਸਮਾਗਮ ਦਾ ਹਿੱਸਾ ਬਣੀਏ ਤਾਂ ਜੋ ਨਵੀਂ ਪੀੜ੍ਹੀ ਨੂੰ ਨਵੀਂ ਸੇਧ ਦੇ ਸਕੀਏ, ਨਸ਼ਿਆਂ ਤੋਂ ਬਚਾ ਸਕੀਏ। ਅਜਿਹਾ ਕਰਕੇ ਅਸੀਂ ਇਕ ਚੰਗੇ ਕੰਮ 'ਚ ਆਪਣਾ ਯੋਗਦਾਨ ਪਾ ਸਕਦੇ ਹਾਂ।

ਦੱਸਣਯੋਗ ਹੈ ਕਿ ਗੁੱਗੂ ਗਿੱਲ ਨੇ 1990 ਦੇ ਦਹਾਕੇ 'ਚ ਯੋਗਰਾਜ ਸਿੰਘ ਨਾਲ ਕਈ ਪੰਜਾਬੀ ਫ਼ਿਲਮਾਂ 'ਚ ਕੰਮ ਕੀਤਾ। ਉਹ ਮਲੌਟ ਦੇ ਪਿੰਡ ਮਾਹਨੀ ਖੇੜਾ, ਜ਼ਿਲਾ ਮੁਕਤਸਰ ਪੰਜਾਬ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਪਰਿਵਾਰ 'ਚ ਦੋ ਬੇਟੇ ਗੁਰਅਮਿੰਰਤ ਸਿੰਘ ਤੇ ਗੁਰਜੋਤ ਸਿੰਘ ਹਨ। ਉਨ੍ਹਾਂ ਦੀ ਪਹਿਲੀ ਫ਼ਿਲਮ 'ਪੁੱਤ ਜੱਟਾਂ ਦੇ' ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ 'ਜਿਊਣਾ ਮੌੜ', 'ਮਿਰਜ਼ਾ ਸਹਿਬਾ', 'ਸ਼ਰੀਕ', 'ਬਦਲਾ', 'ਸਿਕੰਦਰ', 'ਜੰਗ ਦਾ ਮੈਦਾਨ', 'ਸਰਦਾਰੀ', 'ਟਰੱਕ ਡਰਾਈਵਰ' ਆਦਿ ਫਿਲਮਾਂ 'ਚ ਕੰਮ ਕੀਤਾ। ਉਨ੍ਹਾਂ ਨੇ ਕਈ ਮਸ਼ਹੂਰ ਅਭਿਨੇਤਰੀਆਂ ਨਾਲ ਕੰਮ ਕੀਤਾ, ਜਿਨ੍ਹਾਂ 'ਚ ਦਲਜੀਤ ਕੌਰ, ਪ੍ਰੀਤੀ ਸਪਰੂ, ਮਨਜੀਤ ਕੁਲਾਰ, ਉਪਾਸਨਾ ਸਿੰਘ ਤੇ ਰਵਿੰਦਰ ਮਾਨ ਮੁੱਖ ਰੂਪ ਨਾਲ ਸ਼ਾਮਲ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਿਰਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News