ਉਰਵਸ਼ੀ ਰੌਤੇਲਾ ਦੇ ਬਚਪਨ ਦੀ ਅਜਿਹੀ ਤਸਵੀਰ ਵਾਇਰਲ, ਜਿਸ ਨੇ ਇੰਟਰਨੈੱਟ ''ਤੇ ਮਚਾਈ ਖਲਬਲੀ

Thursday, Jul 18, 2024 - 05:25 PM (IST)

ਉਰਵਸ਼ੀ ਰੌਤੇਲਾ ਦੇ ਬਚਪਨ ਦੀ ਅਜਿਹੀ ਤਸਵੀਰ ਵਾਇਰਲ, ਜਿਸ ਨੇ ਇੰਟਰਨੈੱਟ ''ਤੇ ਮਚਾਈ ਖਲਬਲੀ

ਮੁੰਬਈ (ਬਿਊਰੋ) : ਪ੍ਰਸ਼ੰਸਕ ਬਾਲੀਵੁੱਡ ਸੈਲੇਬਸ ਦੀ ਨਿੱਜੀ ਜ਼ਿੰਦਗੀ ਬਾਰੇ ਜਾਣਨ ਲਈ ਬਹੁਤ ਉਤਸੁਕ ਰਹਿੰਦੇ ਹਨ। ਇਹ ਜਾਣਨ ਦਾ ਕਾਫੀ ਕ੍ਰੇਜ਼ ਹੈ ਕਿ ਉਨ੍ਹਾਂ ਦਾ ਫੇਵਰੇਟ ਸਟਾਰ ਬਚਪਨ 'ਚ ਕਿਵੇਂ ਦਿਖਦਾ ਸੀ ਜਾਂ ਉਹ ਕਿੱਥੇ ਪੜ੍ਹਦਾ ਸੀ। ਅਜਿਹੀਆਂ ਸਾਰੀਆਂ ਗੱਲਾਂ ਜਾਣਨ ਲਈ ਬਾਲੀਵੁੱਡ ਪ੍ਰੇਮੀਆਂ 'ਚ ਕਾਫੀ ਉਤਸੁਕਤਾ ਹੈ। ਅਜਿਹੇ 'ਚ ਇਨ੍ਹੀਂ ਦਿਨੀਂ ਬਾਲੀਵੁੱਡ ਸਿਤਾਰਿਆਂ ਦੀਆਂ ਬਚਪਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਜਿਨ੍ਹਾਂ ਨੂੰ ਵੇਖ ਕੇ ਉਨ੍ਹਾਂ ਨੂੰ ਪਛਾਣਿਆ ਨਹੀਂ ਜਾ ਸਕਦਾ ਹੈ ਕਿ ਇਹ ਕਿਸ ਅਦਾਕਾਰ ਦੀ ਤਸਵੀਰ ਹੈ। 

ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਸੋਸ਼ਲ ਮੀਡੀਆ Influencer ਦੀ ਦਰਦਨਾਕ ਮੌਤ, ਰੀਲ ਬਣਾਉਂਦੇ ਸਮੇਂ 300 ਫੁੱਟ ਡੂੰਘੀ ਖੱਡ 'ਚ ਡਿੱਗੀ

ਅਜਿਹੇ ਵਿਚ ਅਸੀਂ ਅੱਜ ਇਕ ਹੋਰ ਅਦਾਕਾਰਾ ਦੇ ਬਚਪਨ ਦੀ ਤਸਵੀਰ ਲੈ ਕੇ ਆਏ ਹਾਂ। ਵਾਇਰਲ ਹੋ ਰਹੀ ਫੋਟੋ ਵਿੱਚ ਇੱਕ ਛੋਟੀ ਬੱਚੀ ਆਪਣੇ ਮਾਤਾ-ਪਿਤਾ ਨਾਲ ਜਨਮਦਿਨ ਮਨਾਉਂਦੀ ਨਜ਼ਰ ਆ ਰਹੀ ਹੈ। ਜੇਕਰ ਅੱਜ ਦੇਖਿਆ ਜਾਵੇ ਤਾਂ ਇਹ ਅਦਾਕਾਰਾ ਬਾਲੀਵੁੱਡ ਦੀਆਂ ਖੂਬਸੂਰਤ ਅਭਿਨੇਤਰੀਆਂ 'ਚੋਂ ਇਕ ਹੈ। ਫੋਟੋ ਨੂੰ ਦੇਖ ਕੇ ਲੱਗਦਾ ਹੈ ਕਿ ਲੜਕੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ। ਤਸਵੀਰ 'ਚ ਲੜਕੀ ਨੇ ਸਿਰ 'ਤੇ ਟੋਪੀ ਹੈ ਅਤੇ ਉਸ ਦੀ ਮਾਂ ਨੇ ਉਸ ਨੂੰ ਫੜਿਆ ਹੋਇਆ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ -  ਸੂਫ਼ੀ ਗਾਇਕਾ ਨੂਰਾ ਸਿਸਟਰ ਦੀ ਗੱਡੀ 'ਤੇ ਹਮਲਾ, ਅੱਧੀ ਰਾਤ ਲੁਟੇਰਿਆਂ ਨੇ ਲਿਆ ਘੇਰ

ਕੀ ਤੁਸੀਂ  ਪਹਿਚਾਣ ਲਿਆ ਕਿ ਇਹ ਕੁੜੀ ਕੌਣ ਹੈ? ਚਲੋ ਅਸੀਂ ਤੁਹਾਨੂੰ ਦੱਸ ਦੇਈਏ ਕਿ ਉਹ ਕੋਈ ਹੋਰ ਨਹੀਂ ਬਲਕਿ ਬਾਲੀਵੁੱਡ ਦੀ ਗਲੈਮਰਸ ਅਦਾਕਾਰਾ ਉਰਵਸ਼ੀ ਰੌਤੇਲਾ ਹੈ। ਤਸਵੀਰ 'ਚ ਉਰਵਸ਼ੀ ਰਤੇਲਾ ਆਪਣੇ ਮਾਤਾ-ਪਿਤਾ ਨਾਲ ਨਜ਼ਰ ਆ ਰਹੀ ਹੈ। ਉਰਵਸ਼ੀ ਦੀ ਇਹ ਤਸਵੀਰ ਉਨ੍ਹਾਂ ਦੇ ਫੈਨ ਪੇਜ 'ਤੇ ਸ਼ੇਅਰ ਕੀਤੀ ਗਈ ਹੈ। ਉਰਵਸ਼ੀ ਰੌਤੇਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਬਲੈਕ ਰੋਜ਼ਜ਼ 'ਚ ਨਜ਼ਰ ਆਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News