ਅਸੀਂ ‘ਗੁੜੀਆ’ ਫ਼ਿਲਮ ਬਣਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ : ਰਾਹੁਲ ਚੰਦਰੇ, ਗਾਰਗੀ ਚੰਦਰੇ

11/19/2023 4:02:06 PM

ਜਲੰਧਰ (ਬਿਊਰੋ)– ਆਉਂਦੀ 24 ਨਵੰਬਰ ਨੂੰ ਦੁਨੀਆ ਭਰ ’ਚ ਪਹਿਲੀ ਪੰਜਾਬੀ ਹਾਰਰ ਫ਼ਿਲਮ ‘ਗੁੜੀਆ’ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੀ ਪ੍ਰਮੋਸ਼ਨ ਦੇ ਸਿਲਸਿਲੇ ’ਚ ਫ਼ਿਲਮ ਦੀ ਸਟਾਰਕਾਸਟ ‘ਜਗ ਬਾਣੀ’ ਦੇ ਦਫ਼ਤਰ ਪਹੁੰਚੀ। ਅਦਾਕਾਰ ਤੇ ਗਾਇਕ ਯੁਵਰਾਜ ਹੰਸ, ਅਦਾਕਾਰਾ ਸਾਵਨ ਰੂਪੋਵਾਲੀ, ਨਿਰਮਾਤਾ ਤੇ ਨਿਰਦੇਸ਼ਕ ਰਾਹੁਲ ਚੰਦਰੇ ਤੇ ਗਾਰਗੀ ਚੰਦਰੇ ਨੇ ਫ਼ਿਲਮ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ।

ਨਿਰਦੇਸ਼ਕ ਰਾਹੁਲ ਚੰਦਰੇ ਨੇ ਕਿਹਾ ਕਿ ਅਸੀਂ ‘ਗੁੜੀਆ’ ਫ਼ਿਲਮ ਨੂੰ ਹਰ ਪੱਖੋਂ ਬਾਕਮਾਲ ਬਣਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ। ਫ਼ਿਲਮ ਦੀ ਸ਼ੂਟਿੰਗ ਅੰਮ੍ਰਿਤਸਰ ’ਚ ਕੀਤੀ ਗਈ ਹੈ ਤੇ ਕਈ ਡਰਾਉਣੀਆਂ ਲੋਕੇਸ਼ਨਾਂ ’ਤੇ ਇਸ ਦੇ ਸੀਨ ਸ਼ੂਟ ਕੀਤੇ ਗਏ ਹਨ। ਡਰਾਉਣੀਆਂ ਲੋਕੇਸ਼ਨਾਂ ਅਜਿਹੀਆਂ ਸਨ, ਜਿਥੇ ਫ਼ਿਲਮ ਦੀ ਪੂਰੀ ਟੀਮ ਵੀ ਇਕੱਲਿਆਂ ਜਾਣ ਤੋਂ ਡਰਦੀ ਸੀ। ਰਾਹੁਲ ਚੰਦਰੇ ਨੇ ਕਿਹਾ ਕਿ ਫ਼ਿਲਮ ਦੀ ਮੁੱਖ ਅਦਾਕਾਰਾ ਦੇ ਮੇਕਅੱਪ ਲਈ ਵਿਸ਼ੇਸ਼ ਤੌਰ ’ਤੇ ਮੁੰਬਈ ਤੋਂ ਮੇਕਅੱਪ ਆਰਟਿਸਟਸ ਨੂੰ ਬੁਲਾਇਆ ਗਿਆ, ਜੋ ਲਗਭਗ 3 ਘੰਟੇ ਸਾਵਨ ਰੂਪੋਵਾਲੀ ਦਾ ਮੇਕਅੱਪ ਕਰਦੇ ਸਨ।

ਇਹ ਖ਼ਬਰ ਵੀ ਪੜ੍ਹੋ : ਲਾਡੀ ਚਾਹਲ ਨੇ ਵਿਆਹ ਮਗਰੋਂ ਪਤਨੀ ਨਾਲ ਸਾਂਝੀ ਕੀਤੀ ਪਹਿਲੀ ਤਸਵੀਰ, ਬੇਹੱਦ ਖ਼ਾਸ ਹੈ ਕੈਪਸ਼ਨ

ਫ਼ਿਲਮ ਦੀ ਨਿਰਮਾਤਾ ਗਾਰਗੀ ਚੰਦਰੇ ਦੀ ਬਤੌਰ ਨਿਰਮਾਤਾ ਇਹ ਪਹਿਲੀ ਪੰਜਾਬੀ ਫ਼ਿਲਮ ਹੈ। ਆਪਣੀ ਫ਼ਿਲਮ ਦਾ ਤਜਰਬਾ ਸਾਂਝਾ ਕਰਦਿਆਂ ਗਾਰਗੀ ਨੇ ਦੱਸਿਆ ਕਿ ਫ਼ਿਲਮ ’ਚ ਫ਼ਿਲਮਾਏ ਗਏ ਡਰਾਉਣੇ ਸੀਨ ਬੇਹੱਦ ਖ਼ਾਸ ਹੋਣਗੇ, ਜੋ ਦਰਸ਼ਕਾਂ ਨੂੰ ਖ਼ੂਬ ਪਸੰਦ ਆਉਣਗੇ। ਫ਼ਿਲਮ ਦੀ ਟੀਮ ਨੇ ਇਸ ਡ੍ਰੀਮ ਪ੍ਰਾਜੈਕਟ ਨੂੰ ਖ਼ਾਸ ਬਣਾਉਣ ਲਈ ਪੂਰੀ ਮਿਹਨਤ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਇਸ ਪ੍ਰਾਜੈਕਟ ਨੂੰ ਬਹੁਤ ਰੀਝ ਨਾਲ ਤਿਆਰ ਕੀਤਾ ਹੈ, ਜਿਸ ਦਾ ਫ਼ੈਸਲਾ 24 ਨਵੰਬਰ ਨੂੰ ਦਰਸ਼ਕ ਸਿਨੇਮਾਘਰਾਂ ’ਚ ਕਰਨਗੇ।

ਫ਼ਿਲਮ ’ਚ ਯੁਵਰਾਜ ਹੰਸ, ਸਾਵਨ ਰੂਪੋਵਾਲੀ, ਆਰੂਸ਼ੀ ਸ਼ਰਮਾ, ਵਿੰਦੂ ਦਾਰਾ ਸਿੰਘ, ਸ਼ਵਿੰਦਰ ਮਾਹਲ, ਸੁਨੀਤਾ ਧੀਰ, ਕੁਲਵੀਰ ਸੋਨੀ, ਹਿਮਾਂਸ਼ੂ ਅਰੋੜਾ, ਸਮਾਇਰਾ ਨਾਇਰ, ਸੁਦੇਸ਼ ਵਿੰਕਲ ਸਮੇਤ ਪੰਜਾਬੀ ਸਿਨੇਮਾ ਦੇ ਕਈ ਹੋਰ ਕਲਾਕਾਰ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫ਼ਿਲਮ 24 ਨਵੰਬਰ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News