ਫਿਲਮ ‘ਗੁੜੀਆ’ ਦੇ ਟਰੇਲਰ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ

Tuesday, Nov 14, 2023 - 12:26 PM (IST)

ਫਿਲਮ ‘ਗੁੜੀਆ’ ਦੇ ਟਰੇਲਰ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ

ਜਲੰਧਰ (ਬਿਊਰੋ) - ਪੰਜਾਬੀ ਸਿਨੇਮਾ ’ਚ ਲਗਾਤਾਰ ਨਿੱਤ ਨਵੇਂ ਤਜ਼ਰਬੇ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਦਰਸ਼ਕ ਪਸੰਦ ਵੀ ਕਰ ਰਹੇ ਹਨ ਅਤੇ ਹੁਣ 24 ਨਵੰਬਰ ਨੂੰ ਆਉਣ ਵਾਲੀ ਫ਼ਿਲਮ ‘ਗੁੜੀਆ’ ਤੁਹਾਨੂੰ ਹਸਾਵੇਗੀ ਹੀ ਨਹੀਂ ਸਗੋਂ ਡਰਾਵੇਗੀ ਵੀ। ਸਿਨੇਮਾਸਟਰ ਮਿਕਸ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦਾ ਟ੍ਰੇਲਰ ਯੂ-ਟਿਊਬ ’ਤੇ ਰਿਲੀਜ਼ ਹੋ ਚੁੱਕਾ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਟ੍ਰੇਲਰ ਦੇਖ ਕੇ ਪਤਾ ਲੱਗਦਾ ਹੈ ਕਿ ਇਹ ਫਿਲਮ ਪੂਰੀ ਤਰ੍ਹਾਂ ਇਕ ਹਾਰਰ ਮੂਵੀ ਹੈ। ਫ਼ਿਲਮ ’ਚ ਯੁਵਰਾਜ ਹੰਸ, ਸਾਵਨ ਰੂਪੋਵਾਲੀ ਤੇ ਆਰੂਸ਼ੀ ਸ਼ਰਮਾ ਮੁੱਖ ਭੂਮਿਕਾ ’ਚ ਨਜ਼ਰ ਆਉਣਗੇ। ਸਾਵਨ ਰੂਪੋਵਾਲੀ ਨੇ ਫਿਲਮ ’ਚ ‘ਗੁੜੀਆ’ ਦਾ ਕਿਰਦਾਰ ਨਿਭਾਇਆ ਹੈ ।

ਇਹ ਖ਼ਬਰ ਵੀ ਪੜ੍ਹੋ - ਦੀਵਾਲੀ 'ਤੇ ਕਰਨ ਔਜਲਾ ਦਾ ਨੇਕ ਉਪਰਾਲਾ, ਲੋੜਵੰਦ ਲੋਕਾਂ ਨੂੰ ਵੰਡਿਆ ਭੋਜਨ

ਟ੍ਰੇਲਰ ਨੂੰ ਹੁਣ ਤੱਕ 12 ਲੱਖ ਤੋਂ ਵੱਧ ਵਾਰ ਦੇਖਿਆ ਗਿਆ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਫਿਲਮ ਬਾਲੀਵੁੱਡ ਤੇ ਹਾਲੀਵੁੱਡ ਦੇ ਬਰਾਬਰ ਦੀ ਹੈ, ਜਿਸ ਨੂੰ ਦਰਸ਼ਕ ਜ਼ਰੂਰ ਪਸੰਦ ਕਰਨਗੇ। ਦੱਸ ਦੇਈਏ ਕਿ ਪੂਰੀ ਤਰ੍ਹਾਂ ਪੰਜਾਬੀ ਹਾਰਰ ਮੂਵੀ ਬਣਾਉਣ ਦਾ ਇਹ ਪਹਿਲਾ ਤਜ਼ਰਬਾ ਨਿਰਮਾਤਾ ਨਿਰਦੇਸ਼ਕ ਗਾਰਗੀ ਚੰਦਰੇ ਤੇ ਰਾਹੁਲ ਚੰਦਰੇ ਕਰਨ ਜਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਧੀ 'ਰਾਹਾ ਕਪੂਰ' ਨਾਲ ਆਲੀਆ-ਰਣਬੀਰ ਨੇ ਮਨਾਈ ਪਹਿਲੀ ਦੀਵਾਲੀ, ਸਾਂਝੀਆਂ ਕੀਤੀਆਂ ਤਸਵੀਰਾਂ

‘ਗੁੜੀਆ’ ਫਿਲਮ ’ਚ ਯੁਵਰਾਜ ਹੰਸ, ਸਾਵਨ ਰੂਪੋਵਾਲੀ, ਆਰੂਸ਼ੀ ਸ਼ਰਮਾ, ਵਿੰਦੂ ਦਾਰਾ ਸਿੰਘ, ਸ਼ਵਿੰਦਰ ਮਾਹਲ, ਸੁਨੀਤਾ ਧੀਰ, ਕੁਲਵੀਰ ਸੋਨੀ, ਹਿਮਾਂਸ਼ੂ ਅਰੋੜਾ, ਸਮਾਇਰਾ ਨਾਇਰ, ਸੁਦੇਸ਼ ਵਿੰਕਲ ਸਮੇਤ ਪੰਜਾਬੀ ਸਿਨੇਮਾ ਦੇ ਕਈ ਹੋਰ ਕਲਾਕਾਰ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫਿਲਮ 24 ਨਵੰਬਰ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

 


author

sunita

Content Editor

Related News