ਕੋਰੋਨਾ ਤੋਂ ਜੰਗ ਹਾਰੀ ਸ਼ੂਟਰ ਦਾਦੀ ਚੰਦਰੋ ਤੋਮਰ, ਤਾਪਸੀ ਪੱਨੂੰ ਨੇ ਪ੍ਰਗਟਾਇਆ ਦੁੱਖ

Friday, Apr 30, 2021 - 06:06 PM (IST)

ਕੋਰੋਨਾ ਤੋਂ ਜੰਗ ਹਾਰੀ ਸ਼ੂਟਰ ਦਾਦੀ ਚੰਦਰੋ ਤੋਮਰ, ਤਾਪਸੀ ਪੱਨੂੰ ਨੇ ਪ੍ਰਗਟਾਇਆ ਦੁੱਖ

ਮੁੰਬਈ: ਕੋਰੋਨਾ ਮਹਾਮਾਰੀ ਪਿਛਲੇ ਸਾਲ ਤੋਂ ਲੋਕਾਂ ਦੀ ਜਾਨ ਦੀ ਦੁਸ਼ਮਣ ਬਣੀ ਬੈਠੀ ਹੈ। ਇਸ ਵਾਇਰਸ ਨੇ ਹੁਣ ਤੱਕ ਸਾਡੇ ਤੋਂ ਕਈ ਮਸ਼ਹੂਰ ਸ਼ਖਸੀਅਤਾਂ ਨੂੰ ਖੋਹ ਲਿਆ ਹੈ। ਹੁਣ ਹਾਲ ਹੀ ’ਚ ਸ਼ੂਟਰ ਦਾਦੀ ਦੇ ਨਾਂ ਨਾਲ ਮਸ਼ਹੂਰ ਨਿਸ਼ਾਨੇਬਾਜ਼ ਚੰਦਰੋ ਤੋਮਰ ਕੋਰੋਨਾ ਤੋਂ ਜੰਗ ਹਾਰ ਗਈ ਹੈ। ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਇਸ ਗੱਲ ਦੀ ਜਾਣਕਾਰੀ ‘ਸਾਂਡ ਕੀ ਆਂਖ’ ਫੇਮ ਅਦਾਕਾਰਾ ਤਾਪਸੀ ਪਨੂੰ ਨੇ ਸੋਸ਼ਲ ਮੀਡੀਆ ਦੇ ਰਾਹੀਂ ਪ੍ਰਸ਼ੰਸਕਾਂ ਨੂੰ ਦਿੱਤੀ ਹੈ।

PunjabKesari
ਤਾਪਸੀ ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘ਤੁਸੀਂ ਹਮੇਸ਼ਾ ਪ੍ਰੇਰਣਾ ਰਹੋਗੀ। ਤੁਸੀਂ ਉਨ੍ਹਾਂ ਸਾਰੀਆਂ ਲੜਕੀਆਂ ਲਈ ਹਮੇਸ਼ਾ ਜਿਉਂਦੀ ਰਹੋਗੀ ਜਿਨ੍ਹਾਂ ਨੂੰ ਤੁਸੀਂ ਜਿਉਣ ਦੀ ਉਮੀਦ ਦਿੱਤੀ ਸੀ। ਮੇਰੀ ਸਭ ਤੋਂ ਪਿਆਰੀ ਰਾਕਸਟਾਰ। ਪ੍ਰਮਾਤਮਾ ਤੁਹਾਨੂੰ ਸ਼ਾਂਤੀ ਦੇਵੇ’।

 

ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਦੇ ਬਾਗਪਤ ਦੀ ਰਹਿਣ ਵਾਲੀ ਸ਼ੂਟਰ ਦਾਦੀ ਚੰਦਰੋ ਤੋਮਰ ਦਾ ਦਿਹਾਂਤ ਮੇਰਠ ਦੇ ਮੈਡੀਕਲ ਕਾਲਜ ’ਚ ਇਲਾਜ ਦੌਰਾਨ ਹੋਇਆ ਹੈ। ਇਕ ਰਾਤ ਪਹਿਲਾਂ ਹੀ ਉਨ੍ਹਾਂ ਨੂੰ ਆਨੰਦ ਹਸਪਤਾਲ ਤੋਂ ਮੇਰਠ ਦੇ ਮੈਡੀਕਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਉਹ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ। 

 


author

Aarti dhillon

Content Editor

Related News