ਗੋਵਿੰਦਾ ਦੀ ਪਤਨੀ ਸੁਨੀਤਾ ਅਹੂਜਾ ਦਾ ਤਲਾਕ ''ਤੇ ਆਇਆ ਬਿਆਨ, ਕਿਹਾ ਮੈਨੂੰ....

Saturday, Mar 01, 2025 - 10:20 AM (IST)

ਗੋਵਿੰਦਾ ਦੀ ਪਤਨੀ ਸੁਨੀਤਾ ਅਹੂਜਾ ਦਾ ਤਲਾਕ ''ਤੇ ਆਇਆ ਬਿਆਨ, ਕਿਹਾ ਮੈਨੂੰ....

ਮੁੰਬਈ- ਬਾਲੀਵੁੱਡ ਸਟਾਰ ਗੋਵਿੰਦਾ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਆਹੂਜਾ ਵਿਚਾਲੇ ਤਲਾਕ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ, ਗੋਵਿੰਦਾ ਦੇ ਵਕੀਲ ਨੇ ਕਿਹਾ ਹੈ ਕਿ ਸੁਨੀਤਾ ਨੇ ਛੇ ਮਹੀਨੇ ਪਹਿਲਾਂ ਗੋਵਿੰਦਾ ਨੂੰ ਤਲਾਕ ਦਾ ਨੋਟਿਸ ਭੇਜਿਆ ਸੀ, ਪਰ ਹੁਣ ਜੋੜੇ ਨੇ ਆਪਣੇ ਮਤਭੇਦ ਸੁਲਝਾ ਲਏ ਹਨ। ਹਾਲਾਂਕਿ, ਗੋਵਿੰਦਾ ਅਤੇ ਸੁਨੀਤਾ ਇਕੱਠੇ ਨਹੀਂ ਰਹਿੰਦੇ ਸਗੋਂ ਵੱਖ-ਵੱਖ ਘਰਾਂ ਵਿੱਚ ਰਹਿੰਦੇ ਹਨ। ਇਸ ਦੇ ਨਾਲ ਹੀ, ਹੁਣ ਸੋਸ਼ਲ ਮੀਡੀਆ 'ਤੇ ਸੁਨੀਤਾ ਆਹੂਜਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਗੋਵਿੰਦਾ ਤੋਂ ਵੱਖ ਰਹਿਣ ਦਾ ਕਾਰਨ ਦੱਸਦੀ ਦਿਖਾਈ ਦੇ ਰਹੀ ਹੈ।

ਇਹ ਵੀ ਪੜ੍ਹੋ-Politics 'ਚ ਐਂਟਰੀ ਲਵੇਗੀ ਪ੍ਰੀਤੀ ਜ਼ਿੰਟਾ! ਅਦਾਕਾਰਾ ਨੇ ਖੋਲ੍ਹਿਆ ਭੇਤ

ਗੋਵਿੰਦਾ-ਸੁਨੀਤਾ ਵੱਖ-ਵੱਖ ਘਰਾਂ 'ਚ ਕਿਉਂ ਰਹਿੰਦੇ ?
ਦਰਅਸਲ, ਇੱਕ ਇੰਟਰਵਿਊ 'ਚ ਸੁਨੀਤਾ ਨੇ ਖੁਲਾਸਾ ਕੀਤਾ ਸੀ ਕਿ ਉਹ ਅਤੇ ਗੋਵਿੰਦਾ ਵੱਖ-ਵੱਖ ਘਰਾਂ 'ਚ ਰਹਿ ਰਹੇ ਹਨ। ਉਨ੍ਹਾਂ ਨੇ ਪਿਛਲੇ 12 ਸਾਲਾਂ ਤੋਂ ਆਪਣਾ ਜਨਮਦਿਨ ਇਕੱਲੇ ਮਨਾਉਣ ਦਾ ਵੀ ਜ਼ਿਕਰ ਕੀਤਾ। ਹੁਣ ਵਾਇਰਲ ਵੀਡੀਓ 'ਚ ਸੁਨੀਤਾ ਗੋਵਿੰਦਾ ਤੋਂ ਦੂਰ ਰਹਿਣ ਦਾ ਅਸਲ ਕਾਰਨ ਦੱਸਦੀ ਦਿਖਾਈ ਦੇ ਰਹੀ ਹੈ। ਕਲਿੱਪ 'ਚ ਸੁਨੀਤਾ ਕਹਿੰਦੀ ਹੈ, "ਵੱਖ-ਵੱਖ ਰਹਿੰਦੇ ਹਾਂ ਮਤਲਬ ਜਦੋਂ ਉਨ੍ਹਾਂ ਨੇ ਰਾਜਨੀਤਿ 'ਚ ਸ਼ਾਮਲ ਹੋਣਾ ਸੀ, ਉਦੋਂ ਮੇਰੀ ਧੀ ਜਵਾਨ ਹੋ ਰਹੀ ਸੀ, ਤਾਂ ਸਾਰੇ ਵਰਕਰ ਘਰ ਆਉਂਦੇ ਸਨ।" ਹੁਣ ਜਵਾਨ ਧੀ ਹੈ, ਅਸੀਂ ਹਾਂ, ਅਸੀ ਘਰ 'ਚ ਸ਼ਾਰਟਸ ਪਾ ਕੇ ਘੁੰਮਦੇ ਹਾਂ, ਇਸ ਲਈ ਅਸੀਂ ਸਾਹਮਣੇ ਇੱਕ ਦਫ਼ਤਰ ਲੈ ਲਿਆ ਸੀ। ਮੈਨੂੰ ਅਤੇ ਗੋਵਿੰਦਾ ਨੂੰ ਇਸ ਦੁਨੀਆ 'ਚ ਕੋਈ ਵੱਖ ਕਰ ਕਰ ਦਵੇ, ਕੋਈ ਮਾਈ ਦਾ ਲਾਲ ਤਾਂ ਸਾਹਮਣੇ ਆ ਜਾਏ।

ਇਹ ਵੀ ਪੜ੍ਹੋ-ਸੁਨੀਲ ਸ਼ੈੱਟੀ ਨੂੰ ਬੰਦੂਕ ਦੀ ਨੋਕ 'ਤੇ ਲਗਾਈਆਂ ਹੱਥਕੜੀਆਂ, ਖੁਦ ਖੋਲ੍ਹਿਆ ਭੇਤ

ਗੋਵਿੰਦਾ ਨੇ 1987 'ਚ ਸੁਨੀਤਾ ਨਾਲ ਕੀਤਾ ਸੀ ਵਿਆਹ 
ਦੱਸ ਦੇਈਏ ਕਿ ਗੋਵਿੰਦਾ ਨੇ ਮਾਰਚ 1987 'ਚ ਸੁਨੀਤਾ ਨਾਲ ਵਿਆਹ ਕੀਤਾ ਸੀ। ਇਸ ਜੋੜੇ ਨੇ 1988 'ਚ ਆਪਣੀ ਧੀ ਟੀਨਾ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦਾ ਇੱਕ ਪੁੱਤਰ ਯਸ਼ਵਰਧਨ ਵੀ ਹੈ। ਸੁਨੀਤਾ ਅਕਸਰ ਗੋਵਿੰਦਾ ਅਤੇ ਆਪਣੇ ਬੱਚਿਆਂ ਨਾਲ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।ਹਾਲਾਂਕਿ, ਇਸ ਹਫ਼ਤੇ ਦੇ ਸ਼ੁਰੂ 'ਚ ਕਈ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਸੀ ਕਿ ਗੋਵਿੰਦਾ ਅਤੇ ਸੁਨੀਤਾ ਆਹੂਜਾ ਨੇ ਲਗਾਤਾਰ ਮਤਭੇਦਾਂ ਅਤੇ ਵੱਖੋ-ਵੱਖਰੀ ਜੀਵਨ ਸ਼ੈਲੀ ਦੇ ਕਾਰਨ ਵੱਖ ਹੋਣ ਦਾ ਫੈਸਲਾ ਕੀਤਾ ਹੈ। ਇਹ ਵੀ ਕਿਹਾ ਗਿਆ ਸੀ ਕਿ ਗੋਵਿੰਦਾ ਦੀ 30 ਸਾਲਾ ਮਰਾਠੀ ਅਦਾਕਾਰਾ ਨਾਲ ਵਧਦੀ ਨੇੜਤਾ ਉਨ੍ਹਾਂ ਦੀ ਪਤਨੀ ਤੋਂ ਕਥਿਤ ਤੌਰ 'ਤੇ ਵੱਖ ਹੋਣ ਦਾ ਕਾਰਨ ਹੈ। ਹਾਲਾਂਕਿ, ਉਨ੍ਹਾਂ ਦੀ ਟੀਮ ਨੇ ਸਾਰੀਆਂ ਅਟਕਲਾਂ ਤੋਂ ਇਨਕਾਰ ਕੀਤਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Priyanka

Content Editor

Related News