ਜਦੋਂ ਕ੍ਰਿਸ਼ਣਾ ਅਭਿਸ਼ੇਕ ’ਤੇ ਭੜਕ ਗਈ ਸੀ ਗੋਵਿੰਦਾ ਦੀ ਪਤਨੀ, ਆਖ ਦਿੱਤੀ ਸੀ ਇਹ ਗੱਲ

02/04/2022 6:20:01 PM

ਮੁੰਬਈ (ਬਿਊਰੋ)– ਸਾਲ 2021 ’ਚ ਇਕ ਅਜਿਹਾ ਵਿਵਾਦ ਸਾਹਮਣੇ ਆਇਆ, ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਹ ਵਿਵਾਦ ਸੀ ਗੋਵਿੰਦਾ ਤੇ ਕ੍ਰਿਸ਼ਣਾ ਅਭਿਸ਼ੇਕ ਦਾ। ਗੋਵਿੰਦਾ ਤੇ ਕ੍ਰਿਸ਼ਣਾ ’ਚ ਵਿਵਾਦ ਸਾਲ 2016 ਤੋਂ ਹੀ ਚੱਲ ਰਿਹਾ ਹੈ।

ਉਥੇ ਇਸ ਲੜਾਈ ਨੇ ਤੂਲ ਉਦੋਂ ਫੜੀ, ਜਦੋਂ ਸਾਲ 2018 ’ਚ ਕ੍ਰਿਸ਼ਣਾ ਦੀ ਪਤਨੀ ਕੈਸ਼ਮੀਰਾ ਸ਼ਾਹ ਨੇ ਇਕ ਕੁਮੈਂਟ ਕੀਤਾ ਸੀ ਕਿ ਕੁਝ ਲੋਕ ਨੱਚ ਕੇ ਪੈਸੇ ਕਮਾਉਂਦੇ ਹਨ।

ਇਹ ਖ਼ਬਰ ਵੀ ਪੜ੍ਹੋ : ਕੀ ਹੈਕ ਹੋ ਗਿਆ ਸ਼ੈਰੀ ਮਾਨ ਦਾ ਫੇਸਬੁੱਕ ਪੇਜ, ਦੇਖਣ ਨੂੰ ਮਿਲ ਰਹੀਆਂ ਨੇ ਅਜਿਹੀਆਂ ਵੀਡੀਓਜ਼

ਮੀਡੀਆ ਰਿਪੋਰਟ ਦੀ ਮੰਨੀਏ ਤਾਂ ਇਸ ਕੁਮੈਂਟ ਨੂੰ ਗੋਵਿੰਦਾ ਦੀ ਪਤਨੀ ਸੁਨੀਤਾ ਆਹੂਜਾ ਨੇ ਆਪਣੇ ਪਤੀ ਦਾ ਅਪਮਾਨ ਮੰਨਿਆ ਸੀ। ਗੋਵਿੰਦਾ ਤੇ ਸੁਨੀਤਾ ਬਤੌਰ ਮਹਿਮਾਨ ਕਪਿਲ ਸ਼ਰਮਾ ਦੇ ਸ਼ੋਅ ’ਚ ਆਏ ਸਨ। ਇਸ ਐਪੀਸੋਡ ਤੋਂ ਕ੍ਰਿਸ਼ਣਾ ਗਾਇਬ ਸੀ।

ਸੁਨੀਤਾ ਨੇ ਕਿਹਾ ਸੀ ਕਿ ਜਦੋਂ ਤਕ ਉਹ ਜ਼ਿੰਦਾ ਹੈ, ਇਹ ਲੜਾਈ ਕਦੇ ਖ਼ਤਮ ਨਹੀਂ ਹੋਣ ਵਾਲੀ ਤੇ ਆਪਣੇ ਜਿਊਂਦੇ ਜੀਅ ਉਹ ਕ੍ਰਿਸ਼ਣਾ ਦੀ ਸ਼ਕਲ ਨਹੀਂ ਦੇਖੇਗੀ। ਸੁਨੀਤਾ ਦੇ ਇਸ ਬਿਆਨ ’ਤੇ ਕੈਸ਼ਮੀਰਾ ਸ਼ਾਹ ਨੇ ਵੀ ਇਕ ਟਿੱਪਣੀ ਕੀਤੀ ਸੀ।

ਇਹ ਖ਼ਬਰ ਵੀ ਪੜ੍ਹੋ : ਅਸ਼ਲੀਲ ਫ਼ਿਲਮਾਂ ਦੇ ਮਾਮਲੇ ’ਚ ਫਸੇ ਰਾਜ ਕੁੰਦਰਾ ਨੇ ਪਤਨੀ ਸ਼ਿਲਪਾ ਸ਼ੈੱਟੀ ਦੇ ਨਾਂ ਕੀਤੇ 5 ਫਲੈਟਸ, ਇੰਨੇ ਕਰੋੜ ਹੈ ਕੀਮਤ

ਕੈਸ਼ਮੀਰਾ ਸ਼ਾਹ ਨੇ ਆਪਣੇ ਕੁਮੈਂਟ ’ਚ ਕਿਹਾ ਸੀ, ‘ਪਿਛਲੇ ਪੰਜ ਸਾਲਾਂ ਤੋਂ ਇਹ ਲੋਕ ਸਾਡੇ ਲਈ ਹੋਂਦ ’ਚ ਹੀ ਨਹੀਂ ਹਨ। ਤੁਸੀਂ ਪੁੱਛਣਾ ਹੈ ਤਾਂ ਮੇਰੇ ਕੋਲੋਂ ਪ੍ਰਿਅੰਕਾ ਤੇ ਕੈਟਰੀਨਾ ਬਾਰੇ ਪੁੱਛੋ, ਇਹ ਸੁਨੀਤਾ ਕੌਣ ਹੈ?’

ਦੱਸ ਦੇਈਏ ਕਿ ਕੈਸ਼ਮੀਰਾ ਨੇ ਤਾਂ ਇਥੋਂ ਤਕ ਕਹਿ ਦਿੱਤਾ ਸੀ ਕਿ ਉਸ ਨੇ ਇੰਡਸਟਰੀ ’ਚ ਆਪਣੀ ਖ਼ੁਦ ਦੀ ਅਲੱਗ ਪਛਾਣ ਬਣਾਈ ਹੈ। ਉਸ ਨੂੰ ਕਿਸੇ ਦੀ ਪਤਨੀ ਦੇ ਤੌਰ ’ਤੇ ਨਹੀਂ ਜਾਣਿਆ ਜਾਂਦਾ, ਉਹ ਅਜਿਹੇ ਲੋਕਾਂ ਬਾਰੇ ਗੱਲ ਨਹੀਂ ਕਰਨਾ ਚਾਹੁੰਦੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News