ਗੋਵਿੰਦਾ ਅਤੇ ਡੇਵਿਡ ਧਵਨ ਨਾਲ ਦੁਬਾਰਾ ਕੰਮ ਕਰਨਾ ਚਾਹੁੰਦੀ ਹੈ ਤੱਬੂ

Tuesday, Feb 02, 2016 - 11:25 AM (IST)

 ਗੋਵਿੰਦਾ ਅਤੇ ਡੇਵਿਡ ਧਵਨ ਨਾਲ ਦੁਬਾਰਾ ਕੰਮ ਕਰਨਾ ਚਾਹੁੰਦੀ ਹੈ ਤੱਬੂ

ਮੁੰਬਈ : ਬਾਲੀਵੁੱਡ ''ਚ ਆਪਣੀ ਸੰਜੀਦਾ ਅਦਾਕਾਰੀ ਲਈ ਮਸ਼ਹੂਰ ਤੱਬੂ ਨਿਰਦੇਸ਼ਕ ਡੇਵਿਡ ਧਵਨ ਅਤੇ ਡਾਂਸਿੰਗ ਸਟਾਰ ਗੋਵਿੰਦਾ ਨਾਲ ਫਿਰ ਤੋਂ ਕੰਮ ਕਰਨਾ ਚਾਹੁੰਦੀ ਹੈ। ਤੱਬੂ ਨੇ ਡੇਵਿਡ ਧਵਨ ਨਾਲ ''ਸਾਜਨ ਚਲੇ ਸਸੁਰਾਲ'' ਅਤੇ ''ਬੀਵੀ ਨੰਬਰ ਵਨ'' ਵਰਗੀਆਂ ਸੁਪਰਹਿੱਟ ਫਿਲਮਾਂ ''ਚ ਕੰਮ ਕੀਤਾ ਹੈ। ਤੱਬੂ ਐਂਟਰਟੇਨਰ ਨੰਬਰ ਵਨ ਨਾਲ ਦੁਬਾਰਾ ਕੰਮ ਕਰਨਾ ਚਾਹੁੰਦੀ ਹੈ। 
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਡੇਵਿਨ ਧਵਨ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਗੋਵਿੰਦਾ ਨਾਲ ਲੈ ਕੇ ਦੁਬਾਰਾ ਇਕ ਫਿਲਮ ਬਣਾਉਣ। ਉਨ੍ਹਾਂ ਦਾ ਕਹਿਣੈ, ''''ਮੈਂ ਆਸ ਕਰਦੀ ਹਾਂ ਕਿ ਮੈਨੂੰ ਡੇਵਿਡ ਧਵਨ ਨਾਲ ਦੁਬਾਰਾ ਕੰਮ ਕਰਨ ਦਾ ਮੌਕਾ ਮਿਲੇਗਾ ਅਤੇ ਮੈਂ ਉਨ੍ਹਾਂ ਨਾਲ ਆਪਣੀਆਂ ਹਿੱਟ ਫਿਲਮਾਂ ਦੀ ਹੈਟ੍ਰਿਕ ਬਣਾ ਸਕਾਂਗੀ।'''' 
ਉਨ੍ਹਾਂ ਅੱਗੇ ਕਿਹਾ, ''''ਮੈਂ, ਗੋਵਿੰਦਾ ਅਤੇ ਡੇਵਿਡ ਨਾਲ ਕਾਮੇਡੀ ਫਿਲਮ ਕਰਨਾ ਚਾਹੁੰਦੀ ਹਾਂ। ਡੇਵਿਡ ਧਵਨ ਜਿਸ ਤਰ੍ਹਾਂ ਦੀਆਂ ਕਾਮੇਡੀ ਫਿਲਮਾਂ ਬਣਾਉਂਦੇ ਹਨ, ਉਹੋ ਜਿਹੀਆਂ ਅੱਜਕਲ ਬਹੁਤ ਘੱਟ ਬਣ ਰਹੀਆਂ ਹਨ। ਗੋਵਿੰਦਾ ਬੇਹੱਦ ਪ੍ਰਤਿਭਾਸ਼ਾਲੀ ਅਦਾਕਾਰ ਹਨ। ਆਪਣੀ ਅਦਾਕਾਰੀ ਨਾਲ ਉਹ ਦੂਜਿਆਂ ਦਾ ਕੰਮ ਸੌਖਾ ਬਣਾ ਦਿੰਦੇ ਹਨ।


Related News