GOOD NEWS: ਮੋਹਿਤ ਮਲਿਕ ਦੀ ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ, ਵਿਆਹ ਤੋਂ 10 ਸਾਲ ਬਾਅਦ ਮਾਤਾ-ਪਿਤਾ ਬਣਿਆ ਜੋੜਾ

Friday, Apr 30, 2021 - 10:07 AM (IST)

GOOD NEWS: ਮੋਹਿਤ ਮਲਿਕ ਦੀ ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ, ਵਿਆਹ ਤੋਂ 10 ਸਾਲ ਬਾਅਦ ਮਾਤਾ-ਪਿਤਾ ਬਣਿਆ ਜੋੜਾ

ਮੁੰਬਈ: ਟੀ.ਵੀ. ਇੰਡਸਟਰੀ ਤੋਂ ਹਾਲ ਹੀ ’ਚ ਇਕ ਖੁਸ਼ਖ਼ਬਰੀ ਆਈ ਹੈ। ਛੋਟੇ ਪਰਦੇ ਦੀ ਸਭ ਤੋਂ ਮਸ਼ਹੂਰ ਜੋੜੀਆਂ ’ਚੋਂ ਇਕ ਮੋਹਿਤ ਮਲਿਕ ਅਤੇ ਅਦਿੱਤੀ ਸ਼ਿਰਵਾਈਕਰ ਦੇ ਘਰ ਨੰਨ੍ਹੇ ਬੱਚੇ ਦੀ ਕਿਲਕਾਰੀ ਗੂੰਜੀ ਹੈ। ਅਦਿੱਤੀ ਨੇ ਇਕ ਪਿਆਰੇ ਪੁੱਤਰ ਨੂੰ ਜਨਮ ਦਿੱਤਾ ਹੈ। 

PunjabKesari
ਜੋੜੇ ਨੇ ਇਹ ਖੁਸ਼ਖ਼ਬਰੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰ ਦਿੱਤੀ ਹੈ। ਅਦਿੱਤੀ ਨੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕੀਤੀ ਹੈ। ਇਸ ਤਸਵੀਰ ’ਚ ਉਹ ਆਪਣੇ ਪੁੱਤਰ ਦੀ ਉਂਗਲੀ ਫੜੇ ਹੋਏ ਹਨ।

PunjabKesari
ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ‘ਡੀਅਰ ਯੂਨੀਵਰਸ ਥੈਂਕ ਯੂ’। ਰਾਤ ਦੀਆਂ ਨੀਂਦਾਂ ’ਚ ਉੱਠਣਾ ਅਤੇ ਉਸ ਦੇ ਨਾਲ ਸਭ ਕੁਝ ਜੋ ਆਉਂਦਾ ਹੈ। ਅਸੀਂ ਖ਼ੁਦ ਨੂੰ ਬਹੁਤ ਕਿਸਮਤਵਾਲਾ ਸਮਝਦੇ ਹਾਂ ਕਿ ਅਸੀਂ ਇਕ ਪੁੱਤਰ ਦੇ ਪਿਤਾ ਬਣੇ ਹਾਂ। 2 ਤੋਂ 3 ਬਣਨ ਦਾ ਸਫ਼ਰ। ਹਮੇਸ਼ਾ ਦੇ ਲਈ ਖੁਸ਼’। 

PunjabKesari
ਉੱਧਰ ਮੋਹਿਤ ਮਲਿਕ ਨੇ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ’ਚ ਉਹ ਪਤਨੀ ਦਾ ਹੱਥ ਫੜੇ ਦਿਖਾਈ ਦਿੱਤੇ ਹਨ। ਉੱਧਰ ਉਨ੍ਹਾਂ ਦਾ ਲਾਡਲਾ ਪਾਲਣੇ ’ਚ ਸੁੱਤਾ ਹੈ।

PunjabKesari
ਦੱਸ ਦੇਈਏ ਕਿ ਅਦਿੱਤੀ ਅਤੇ ਮੋਹਿਤ ਇਸ ਸਾਲ ਮਈ ਦੇ ਮਹੀਨੇ ’ਚ ਆਪਣੇ ਪਹਿਲੇ ਬੱਚੇ ਦਾ ਸੁਆਗਤ ਕਰਨ ਵਾਲੇ ਸਨ ਪਰ ਅਦਿੱਤੀ ਨੇ ਅਪ੍ਰੈੱਲ ’ਚ ਹੀ ਪੁੱਤਰ ਨੂੰ ਜਨਮ ਦਿੱਤਾ। ਦਸੰਬਰ ਦੇ ਮਹੀਨੇ ’ਚ ਹੀ ਅਦਿੱਤੀ ਅਤੇ ਮੋਹਿਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਪੋਸਟ ਸਾਂਝੀ ਕਰਕੇ ਇਹ ਖੁਸ਼ਖ਼ਬਰੀ ਸਾਂਝੀ ਕੀਤੀ ਸੀ। ਵਿਆਹ ਦੇ ਦਸ ਸਾਲ ਬਾਅਦ ਇਸ ਜੋੜੇ ਦੇ ਘਰ ਖੁਸ਼ੀਆਂ ਆਈਆਂ ਹਨ। 

PunjabKesari
ਮੋਹਿਤ ਅਤੇ ਅਦਿੱਤੀ ਦੀ ਮੁਲਾਕਾਤ ‘ਬਨੂੰ ਮੈਂ ਤੇਰੀ ਦੁਲਹਣ’ ਦੇ ਸੈੱਟ ’ਤੇ ਹੋਈ ਸੀ। ਕੁਝ ਮਹੀਨੇ ਤੱਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਵਾਂ ਦਾ ਵਿਆਹ 1 ਦਸੰਬਰ 2010 ਨੂੰ ਹੋਇਆ ਸੀ। ਮੋਹਿਤ ਟੀ.ਵੀ ਦੇ ਮਸ਼ਹੂਰ ਅਦਾਕਾਰ ਹਨ। 


author

Aarti dhillon

Content Editor

Related News