ਗੌਹਰ ਅਤੇ ਜ਼ੈਦ ਦੇ ਵਿਆਹ ਦੀਆਂ ਰਸਮਾਂ ਦੀ ਹੋਈ ਸ਼ੁਰੂਆਤ, ਢੋਲ ਦੀ ਬੀਟ ’ਤੇ ਅਦਾਕਾਰਾ ਨੇ ਲਾਏ ''ਠੁਮਕੇ''
Tuesday, Dec 22, 2020 - 11:43 AM (IST)

ਮੁੰਬਈ: ‘ਬਿਗ ਬੌਸ’ ਫੇਮ ਗੌਹਰ ਖ਼ਾਨ ਪਿਛਲੇ ਕਾਫ਼ੀ ਸਮੇਂ ਤੋਂ ਆਪਣੇ ਵਿਆਹ ਦੀਆਂ ਖ਼ਬਰਾਂ ਨੂੰ ਲੈ ਕੇ ਚਰਚਾ ’ਚ ਬਣੀ ਹੋਈ ਹੈ। ਹੁਣ ਉਹ ਸਮਾਂ ਆ ਹੀ ਗਿਆ ਜਦੋਂ ਗੌਹਰ ਵੀ ਲਾੜੀ ਬਣਨ ਵਾਲੀ ਹੈ। ਗੌਹਰ 3 ਦਿਨ ਬਾਅਦ ਭਾਵ 25 ਦਸੰਬਰ ਨੂੰ ਪ੍ਰੇਮੀ ਜ਼ੈਦ ਦਰਬਾਰ ਨਾਲ ਨਿਕਾਹ ਕਰੇਗੀ। ਜੋੜੇ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ।
ਜ਼ੈਦ ਅਤੇ ਗੌਹਰ ਨੇ ਆਪਣੀ ਵੈਡਿੰਗ ਨੂੰ ਗਾਜਾ ਨਾਂ ਦਿੱਤਾ। ਨਿਕਾਹ ਦੀ ਸਭ ਤੋਂ ਪਹਿਲੀ ਰਸਮ ਚਿਕਸਾ ਸੈਰੇਮਨੀ ਹੈ ਜਿਸ ਦੀਆਂ ਤਸਵੀਰਾਂ ਸੋਸ਼ਲ ਸਾਈਟ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਲੁੱਕ ਦੀ ਗੱਲ ਕਰੀਏ ਤਾਂ ਗੌਹਰ ਯੈਲੋ ਪਿ੍ਰੰਟਿਡ ਲਹਿੰਗੇ ’ਚ ਬਹੁਤ ਪਿਆਰੀ ਲੱਗੀ।
ਮੱਥੇ ’ਤੇ ਟਿੱਕਾ, ਫੁੱਲਾਂ ਦੀ ਜਿਊਲਰੀ ਉਨ੍ਹਾਂ ਦੀ ਖ਼ੂਬਸੂਰਤੀ ’ਚ ਚਾਰ ਚੰਨ ਲਗਾ ਰਹੇ ਹਨ। ਉੱਧਰ ਜ਼ੈਦ ਯੈਲੋ ਐਂਡ ਵ੍ਹਾਈਟ ਕੁੜਤੇ ਪਜ਼ਾਮੇ ’ਚ ਹੈਂਡਸਮ ਲੱਗ ਰਹੇ ਹਨ। ਇਸ ਦੌਰਾਨ ਉਹ ਕਾਫ਼ੀ ਸਿੰਪਲ ਦਿਖੇ ਪਰ ਵਿਆਹ ਦੀ ਖ਼ੁਸ਼ੀ ਦੀ ਚਮਕ ਉਨ੍ਹਾਂ ਦੇ ਚਿਹਰੇ ’ਤੇ ਪਹਿਲਾਂ ਤੋਂ ਕਈ ਗੁਣਾ ਜ਼ਿਆਦਾ ਦਿਖੀ।
ਇਕ ਤਸਵੀਰ ’ਚ ਗੌਹਰ ਜ਼ੈਦ ਦਾ ਹੱਥ ਫੜੇ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਗੌਹਰ ਅਤੇ ਜ਼ੈਦ ਨੇ ਆਪਣੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ’ਚ ਲਿਖਿਆ-‘ਜਦੋਂ ਮੇਰਾ ਅੱਧਾ ਹਿੱਸਾ ਤੁਹਾਡੇ ਅੱਧੇ ਹਿੱਸੇ ਨਾਲ ਮਿਲਿਆ ਅਤੇ ਇਕ ਹੋਇਆ ਤਾਂ ਬੈਟਰ ਹਾਫ ਬਣਿਆ। ਸਾਡੇ ਸਭ ਤੋਂ ਸੁੰਦਰ ਪਲ। ਅਲਹਮਦੁਲਿਲਾਹ। ‘ਗਾਜਾ ਸੈਲੇਬਿਰੇਸ਼ਨ ਦਾ ਪਹਿਲਾਂ ਦਿਨ, ਚਿਕਸਾ’।
ਚਿਕਸਾ ਸੈਰੇਮਨੀ ’ਚ ਗੌਹਰ ਢੋਲ ਦੀ ਬੀਟ ’ਤੇ ਬੇਹੱਦ ਠੁਮਕੇ ਲਾਏ। ਇਸ ਦੌਰਾਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ।
ਜ਼ੈਦ ਅਤੇ ਗੌਹਰ ਨੇ ਮੁੰਬਈ ’ਚ ਆਈ.ਟੀ.ਸੀ. ਮਰਾਠਾ ਲਗਜ਼ਰ ਹੋਟਲ ’ਚ ਨਿਕਾਹ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਜਦੋਂਕਿ ਪ੍ਰੀ-ਵੈਡਿੰਗ ਸ਼ੂਟ ਪੁਣੇ ਦੇ ਜਾਧਵਗੜ੍ਹ ਹੋਟਲ ’ਚ ਹੋਇਆ ਹੈ।
ਇੰਝ ਸ਼ੁਰੂ ਹੋਈ ਲਵ ਸਟੋਰੀ
ਗੌਹਰ ਅਤੇ ਜ਼ੈਦ ਗ੍ਰਾਸਰੀ ਸਟੋਰ ’ਤੇ ਮਿਲੇ ਸਨ ਇਸ ਤੋਂ ਬਾਅਦ ਜ਼ੈਦ ਨੇ ਉਨ੍ਹਾਂ ਨੂੰ ਇੰਸਟਾਗ੍ਰਾਮ ’ਤੇ ਮੈਸੇਜ ਕੀਤਾ। ਇਸ ਮੈਸੇਜ ’ਚ ਜ਼ੈਦ ਨੇ ਲਿਖਿਆ ਕਿ ਅੱਜ ਤੱਕ ਉਨ੍ਹਾਂ ਨੇ ਗੌਹਰ ਤੋਂ ਖ਼ੂਬਸੂਰਤ ਲੜਕੀ ਨਹੀਂ ਦੇਖੀ। ਤਾਲਾਬੰਦੀ ਦੇ ਬਾਵਜੂਦ ਦੋਵੇਂ ਇਕ-ਦੂਜੇ ਨੂੰ ਮਿਲਣ ਦਾ ਸਮਾਂ ਕੱਢਦੇ ਰਹੇ। ਦੋਵਾਂ ਦੇ ਵਿਚਕਾਰ ਕਈ ਸਿਮਲੈਰੀਟੀਜ਼ ਹਨ ਜੋ ਉਨ੍ਹਾਂ ਦੇ ਬਾਂਡ ਨੂੰ ਮਜ਼ਬੂਤ ਬਣਾਉਂਦੀ ਹੈ ਜਿਵੇਂ ਚੰਗਾ ਖਾਣਾ। ਦੱਸ ਦੇਈਏ ਕਿ ਜ਼ੈਦ ਸੰਗੀਤਕਾਰ ਇਸਮਾਈਲ ਦਰਬਾਰ ਦੇ ਬੇਟੇ ਹਨ। ਗੌਹਰ ਅਤੇ ਜ਼ੈਦ ਦੀ ਉਮਰ ’ਚ 11 ਸਾਲ ਦਾ ਫਾਂਸਲਾ ਹੈ।