ਵਿਆਹ ਮਗਰੋਂ ਆਇਆ ਗੀਤਾ ਬਸਰਾ ਦਾ ਪਹਿਲਾ ਬੋਲਡ ਫੋਟੋਸ਼ੂਟ
Thursday, Mar 03, 2016 - 06:13 AM (IST)

ਮੁੰਬਈ - ਬਾਲੀਵੁੱਡ ਅਦਾਕਾਰਾ ਅਤੇ ਭਾਰਤੀ ਗੇਂਦਬਾਜ਼ ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਨੇ ਇਕ ਬੋਲਡ ਫੋਟੋਸ਼ੂਟ ਕਰਵਾਇਆ ਹੈ। ਉਸਨੇ ਇਹ ਫੋਟੋਸ਼ੂਟ ਸੇਵੀ ਮੈਗਜ਼ੀਨ ਲਈ ਕੀਤਾ ਹੈ। ਇਨ੍ਹਾਂ ਫੋਟੋਆਂ ਵਿਚ ਗੀਤਾ ਸ਼ਾਰਟਸ ਅਤੇ ਬੈਕਲੈੱਸ ਡਰੈੱਸ ਵਿਚ ਨਜ਼ਰ ਆ ਰਹੀ ਹੈ ਜਿਸ ਵਿਚ ਉਹ ਬੇਹੱਦ ਸੈਕਸੀ ਲੱਗ ਰਹੀ ਹੈ। ਜ਼ਿਕਰਯੋਗ ਹੈ ਕਿ ਅਦਾਕਾਰਾ ਗੀਤਾ ਬਸਰਾ ਨੇ 29 ਅਕਤੂਬਰ 2015 ਨੂੰ ਕ੍ਰਿਕਟਰ ਹਰਭਜਨ ਸਿੰਘ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਇਹ ਗੀਤਾ ਦਾ ਪਹਿਲਾ ਫੋਟੋਸ਼ੂਟ ਹੈ। ਗੀਤਾ ਨੇ ਸਾਲ 2006 ਵਿਚ ਫਿਲਮ ''ਦਿਲ ਦੀਆ ਹੈ'' ਨਾਲ ਬਾਲੀਵੁੱਡ ਵਿਚ ਪੈਰ ਧਰਿਆ ਸੀ ਜਿਸ ਵਿਚ ਉਹ ਇਮਰਾਨ ਹਾਸ਼ਮੀ ਨਾਲ ਨਜ਼ਰ ਆਈ ਸੀ।