ਲੋਕਾਂ ਦਾ ਪ੍ਰਮਾਤਮਾ ’ਚ ਵਿਸ਼ਵਾਸ ਦ੍ਰਿੜ੍ਹ ਕਰਦੀਆਂ ਹਨ ‘ਅਰਦਾਸ’ ਵਰਗੀਆਂ ਫਿਲਮਾਂ

Sunday, Sep 08, 2024 - 12:18 PM (IST)

ਲੋਕਾਂ ਦਾ ਪ੍ਰਮਾਤਮਾ ’ਚ ਵਿਸ਼ਵਾਸ ਦ੍ਰਿੜ੍ਹ ਕਰਦੀਆਂ ਹਨ ‘ਅਰਦਾਸ’ ਵਰਗੀਆਂ ਫਿਲਮਾਂ

ਜਲੰਧਰ (ਬਿਊਰੋ) – 13 ਸਤੰਬਰ ਨੂੰ ਦੁਨੀਆ ਭਰ ’ਚ ‘ਅਰਦਾਸ ਸਰਬੱਤ ਦੇ ਭਲੇ ਦੀ’ ਫਿਲਮ ਵੱਡੇ ਪੱਧਰ ’ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦੀ ਪ੍ਰਮੋਸ਼ਨ ਜ਼ੋਰਾਂ-ਸ਼ੋਰਾਂ ’ਤੇ ਚੱਲ ਰਹੀ ਹੈ। ਗਿੱਪੀ ਗਰੇਵਾਲ ਤੇ ਗੁਰਪ੍ਰੀਤ ਘੁੱਗੀ ਵੱਲੋਂ ਫਿਲਮ ਨੂੰ ਦੇਸ਼-ਵਿਦੇਸ਼ਾਂ ਦੇ ਦਰਸ਼ਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਗਿੱਪੀ ਗਰੇਵਾਲ ਕਹਿੰਦੇ ਹਨ ਕਿ ਸਾਡੀ ਕੋਸ਼ਿਸ਼ ਹੈ ਕਿ ਫਿਲਮ ਦਾ ਦਾਇਰਾ ਵੱਡਾ ਕੀਤਾ ਜਾਵੇ। ਪੰਜਾਬ ਤੋਂ ਬਾਹਰ ਰਹਿੰਦੇ ਲੋਕ ਵੀ ਪੰਜਾਬੀ ਫਿਲਮਾਂ ਦੇਖਦੇ ਹਨ। ਇਹ ਫਿਲਮ ਪੰਜਾਬ ਤੋਂ ਬਾਹਰ ਦੇ ਲੋਕਾਂ ਨੂੰ ਦਿਖਾਉਣੀ ਬਹੁਤ ਜ਼ਰੂਰੀ ਹੈ। ਚੰਗੀ ਫਿਲਮ ਜੇ ਲੋਕਾਂ ਤੱਕ ਪਹੁੰਚੇਗੀ ਨਹੀਂ ਤਾਂ ਕਿਵੇਂ ਪਤਾ ਲੱਗੇਗਾ ਕਿ ਕੋਈ ਚੰਗੀ ਫਿਲਮ ਆਈ ਹੈ।

ਇਹ ਖ਼ਬਰ ਵੀ ਪੜ੍ਹੋ - ਭਾਰਤ 'ਚ ਬੈਨ ਹੋਵੇਗਾ Wikipedia? ਹਾਈ ਕੋਰਟ ਦੀ ਚੇਤਾਵਨੀ ਮਗਰੋਂ ਕੰਪਨੀ ਦਾ ਬਿਆਨ

ਗੁਰਪ੍ਰੀਤ ਘੁੱਗੀ ਦਾ ਕਹਿਣਾ ਹੈ ਕਿ ਅਸੀਂ ਅੱਜਕੱਲ ਦਿਖਾਵੇ ਦੀ ਦੁਨੀਆ ’ਚ ਵੜ ਗਏ ਹਾਂ। ਪ੍ਰਮਾਤਮਾ ਸਾਨੂੰ ਸਬਰ, ਸ਼ੁਕਰ ਤੇ ਸੰਤੋਖ ਸਿਖਾਉਂਦੇ ਹਨ, ਜਿਸ ਨੂੰ ਅਸੀਂ ਭੁੱਲ ਬੈਠੇ ਹਾਂ। ਕਲਾਕਾਰ ਸਿਨੇਮਾ ਦੇ ਸਿਪਾਹੀ ਹਨ। ਸਾਡਾ ਕੰਮ ਲੋਕਾਂ ਦਾ ਮਨੋਰੰਜਨ ਕਰਨਾ ਹੈ ਪਰ ‘ਅਰਦਾਸ’ ਵਰਗੀਆਂ ਫਿਲਮਾਂ ਲੋਕਾਂ ਦਾ ਪ੍ਰਮਾਤਮਾ ’ਚ ਵਿਸ਼ਵਾਸ ਦ੍ਰਿੜ੍ਹ ਕਰਦੀਆਂ ਹਨ, ਜਿਸ ਨੇ ਗਿਆਨ ਲੈਣਾ ਹੈ, ਉਹ ਸਿਰਫ਼ ਗੁਰਬਾਣੀ ’ਤੇ ਭਰੋਸਾ ਰੱਖੇ, ਹੋਰ ਕੁਝ ਨਾ ਸੋਚੇ।’’

ਗਿੱਪੀ ਗਰੇਵਾਲ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਨੇ ‘ਅਰਦਾਸ 1’ ਤੇ ‘ਅਰਦਾਸ 2’ ਦੇਖੀ ਹੈ, ਉਨ੍ਹਾਂ ਨੂੰ ‘ਅਰਦਾਸ ਸਰਬੱਤ ਦੇ ਭਲੇ ਦੀ’ ਫ਼ਿਲਮ ਤੋਂ ਬਹੁਤ ਉਮੀਦਾਂ ਹਨ ਤੇ ਇਹ ਫਿਲਮ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਉਤਰੇਗੀ। ਹਰ ਵਿਅਕਤੀ ਲਈ ਇਸ ਫਿਲਮ ’ਚੋਂ ਸਿੱਖਣ ਲਈ ਕੁਝ ਨਾ ਕੁਝ ਜ਼ਰੂਰ ਮਿਲੇਗਾ।

ਇਹ ਖ਼ਬਰ ਵੀ ਪੜ੍ਹੋ ਪੰਜਾਬ 'ਚ ਮੰਗਲਵਾਰ ਨੂੰ ਛੁੱਟੀ ਦਾ ਐਲਾਨ! ਸਕੂਲਾਂ-ਕਾਲਜਾਂ ਦੇ ਨਾਲ ਠੇਕੇ ਵੀ ਰਹਿਣਗੇ ਬੰਦ

ਦੱਸ ਦੇਈਏ ਕਿ ਫਿਲਮ ਨੂੰ ਗਿੱਪੀ ਗਰੇਵਾਲ ਵੱਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ। ਫਿਲਮ ’ਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਜੈਸਮੀਨ ਭਸੀਨ, ਨਿਰਮਲ ਰਿਸ਼ੀ, ਪ੍ਰਿੰਸ ਕੰਵਲਜੀਤ ਸਿੰਘ, ਜੱਗੀ ਸਿੰਘ, ਸਰਦਾਰ ਸੋਹੀ ਤੇ ਸੀਮਾ ਕੌਸ਼ਲ ਸਣੇ ਕਈ ਕਲਾਕਾਰ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫਿਲਮ ਜੀਓ ਸਟੂਡੀਓਜ਼, ਹੰਬਲ ਮੋਸ਼ਨ ਪਿਕਚਰਜ਼ ਤੇ ਪੈਨੋਰਾਮਾ ਸਟੂਡੀਓਜ਼ ਦੀ ਸਾਂਝੀ ਪੇਸ਼ਕਸ਼ ਹੈ।

ਇਹ ਖ਼ਬਰ ਵੀ ਪੜ੍ਹੋ - ਫਾਇਰਿੰਗ ਮਰਗੋਂ ਏਪੀ ਢਿੱਲੋਂ ਨੇ ਇਕ ਹੋਰ ਵੀਡੀਓ ਕੀਤੀ ਸਾਂਝੀ, ਵੇਖ ਫੈਨਜ਼ ਹੋਏ ਖ਼ੁਸ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News