ਗਿੱਪੀ ਦੇ ਬੇਟੇ ਗੁਰਬਾਜ਼ ਨੇ ਜਿੱਤਿਆ ਸਭ ਦਾ ਦਿਲ, ਵੀਡੀਓ ਹੋਈ ਵਾਇਰਲ (ਵੀਡੀਓ)

09/06/2020 3:48:35 PM

ਜਲੰਧਰ (ਬਿਊਰੋ)- ਗਿੱਪੀ ਗਰੇਵਾਲ ਦੇ ਤਿੰਨੇ ਬੱਚੇ ਬੇਹੱਦ ਸ਼ਰਾਰਤੀ ਹਨ ਤੇ ਅਕਸਰ ਉਹਨਾਂ ਦੀਆਂ ਸ਼ਰਾਰਤਾਂ ਦੀ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਰਹਿੰਦੇ ਹਨ।ਪਰ ਇਸ ਵਾਰ ਸ਼ਰਾਰਤਾਂ 'ਚ ਏਕਮ ਅਤੇ ਸ਼ਿੰਦਾ ਨੇ ਨਹੀਂ ਬਲਕਿ ਗੁਰਬਾਜ਼ ਨੇ ਬਾਜ਼ੀ ਮਾਰ ਲਈ ਹੈ। ਦਰਅਸਲ ਗੁਰਬਾਜ਼ ਗਰੇਵਾਲ ਦੀ ਗਿੱਪੀ ਗਰੇਵਾਲ ਵੱਲੋਂ ਸਾਂਝੀ ਕੀਤੀ ਗਈ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਬੇਹੱਦ ਵਾਇਰਲ ਹੋ ਰਹੀ ਹੈ ਇਸ ਵੀਡੀਓ 'ਚ ਗੁਰਬਾਜ਼ ਸ਼ਰਾਰਤਾਂ ਕਰਦਾ ਕਾਫੀ ਕਿਊਟ ਲੱਗ ਰਿਹਾ ਹੈ। 

 

ਗੁਰਬਾਜ਼ ਗਰੇਵਾਲ ਦੀ ਇਹ ਵੀਡੀਓ ਕੈਨੇਡਾ ਦੀ ਹੈ। ਹਾਲਾਂਕਿ ਵੀਡੀਓ 'ਚ ਖੁਦ ਗਿੱਪੀ ਨਹੀ ਹੈ ਪਰ ਉਹ ਵੀਡੀਓ ਬਣਾਉਂਦੇ ਹੋਏ ਗੁਰਬਾਜ਼ ਨਾਲ ਕਾਫੀ ਸ਼ਰਾਰਤਾਂ ਕਰ ਰਹੇ ਹਨ। ਗੁਰਬਾਜ਼ ਦੀ ਇਸ ਵੀਡੀਓ ਨੂੰ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਕਿਉਂਕਿ ਗੁਰਬਾਜ਼ ਦੀਆਂ ਕਿਊਟ ਜਿਹੀਆਂ ਸ਼ਰਾਰਤਾਂ ਸਭ ਦਾ ਦਿਲ ਜਿੱਤ ਰਹੀਆਂ ਹਨ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਗੁਰਬਾਜ਼ ਨੇ ਸ਼ਰਾਰਤਾਂ ਕੀਤੀਆਂ ਹੋਣ ਇਸ ਤੋਂ ਪਹਿਲਾਂ ਵੀ ਨਿੱਕੇ ਗੁਰਬਾਜ਼ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀ ਹੈ। ਗੁਰਬਾਜ਼ ਨੇ ਛੋਟੀ ਉਮਰ 'ਚ ਆਪਣੀ ਕਿਊਟਨੈਸ ਨਾਲ ਸਭ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ।


Lakhan

Content Editor

Related News