ਮਾਂ ਦੇ ਜਨਮਦਿਨ ਮੌਕੇ ਗਿੱਪੀ ਗਰੇਵਾਲ ਨੇ ਸਾਂਝਾ ਕੀਤਾ ਫ਼ਿਲਮ ‘ਮਾਂ’ ਦਾ ਪੋਸਟਰ, ਲਿਖਿਆ ਭਾਵੁਕ ਸੁਨੇਹਾ
Thursday, Mar 04, 2021 - 11:23 AM (IST)

ਚੰਡੀਗੜ੍ਹ (ਬਿਊਰੋ)– 3 ਮਾਰਚ ਨੂੰ ਗਿੱਪੀ ਗਰੇਵਾਲ ਦੀ ਮਾਤਾ ਜੀ ਦਾ ਜਨਮਦਿਨ ਸੀ। ਗਿੱਪੀ ਗਰੇਵਾਲ ਨੇ ਜਨਮਦਿਨ ਮੌਕੇ ਮਾਂ ਨਾਲ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਸਨ। ਗਿੱਪੀ ਨੂੰ ਇਨ੍ਹਾਂ ਤਸਵੀਰਾਂ ’ਤੇ ਉਸ ਦੇ ਚਾਹੁਣ ਵਾਲੇ ਰੱਜ ਕੇ ਵਧਾਈਆਂ ਦੇ ਰਹੇ ਹਨ।
ਹੁਣ ਗਿੱਪੀ ਗਰੇਵਾਲ ਨੇ ਮਾਂ ਦੇ ਜਨਮਦਿਨ ਨੂੰ ਖਾਸ ਬਣਾਉਂਦਿਆਂ ਆਪਣੀ ਸਭ ਤੋਂ ਪਿਆਰੀ ਫ਼ਿਲਮ ਦਾ ਪੋਸਟਰ ਸਾਂਝਾ ਕੀਤਾ ਹੈ। ਦਰਅਸਲ ਗਿੱਪੀ ਦੀ ਸਭ ਤੋਂ ਪਿਆਰੀ ਫ਼ਿਲਮ ਦਾ ਨਾਂ ਵੀ ‘ਮਾਂ’ ਹੈ। ‘ਮਾਂ’ ਫ਼ਿਲਮ ਦਾ ਪੋਸਟਰ ਗਿੱਪੀ ਨੇ ਸਾਂਝਾ ਕੀਤਾ ਹੈ।
ਪੋਸਟਰ ਸਾਂਝਾ ਕਰਦਿਆਂ ਗਿੱਪੀ ਲਿਖਦੇ ਹਨ, ‘ਸਤਿ ਸ੍ਰੀ ਅਕਾਲ ਜੀ। ਪਿਆਰ ਕਰਨ ਵਾਲਿਓ ਅੱਜ ਮੈਨੂੰ ਜਨਮ ਦੇਣ ਵਾਲੀ ਦਾ ਜਨਮ ਦਿਨ ਹੈ। ਮਾਂ ਮੇਰੀ ਦੇ ਜਨਮ ਦਿਨ ’ਤੇ ਮੈਂ ਆਪਣੇ ਦਿਲ ਦੇ ਨੇੜੇ ਦੀ ਸਭ ਤੋਂ ਪਿਆਰੀ ਫ਼ਿਲਮ ‘ਮਾਂ’ ਦਾ ਪੋਸਟਰ ਸਾਂਝਾ ਕਰਦਾ ਹਾਂ। ਲਵ ਯੂ ਮਾਂ।’
ਗਿੱਪੀ ਗਰੇਵਾਲ ਫ਼ਿਲਮ ਦੀ ਰਿਲੀਜ਼ ਬਾਰੇ ਜ਼ਿਕਰ ਕਰਦਿਆਂ ਅੱਗੇ ਲਿਖਦੇ ਹਨ, ‘ਫ਼ਿਲਮ ਬਣ ਕੇ ਤਿਆਰ ਹੈ। ਰਿਲੀਜ਼ ਦੀ ਤਾਰੀਖ਼ ਛੇਤੀ ਸਾਂਝੀ ਕਰਾਂਗਾ। ਤੁਹਾਡਾ ਗਿੱਪੀ ਗਰੇਵਾਲ।’
ਦੱਸਣਯੋਗ ਹੈ ਕਿ ਇਸ ਫ਼ਿਲਮ ਨੂੰ ਬਲਜੀਤ ਸਿੰਘ ਦਿਓ ਨੇ ਡਾਇਰੈਕਟਰ ਕੀਤਾ ਹੈ। ਫ਼ਿਲਮ ਦੀ ਕਹਾਣੀ ਰਾਣਾ ਰਣਬੀਰ ਵਲੋਂ ਲਿਖੀ ਗਈ ਹੈ ਤੇ ਪ੍ਰੋਡਿਊਸ ਗਿੱਪੀ ਗਰੇਵਾਲ ਵਲੋਂ ਕੀਤੀ ਗਈ ਹੈ।
ਨੋਟ– ਮਾਂ ਫ਼ਿਲਮ ਦੀ ਤੁਹਾਨੂੰ ਕਿੰਨੀ ਕੁ ਉਡੀਕ ਹੈ? ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।