ਸਿੱਧੂ ਦੀ ਮੌਤ ਤੋਂ ਫਾਇਦਾ ਚੁੱਕਣ ਵਾਲਿਆਂ ’ਤੇ ਵਰ੍ਹੇ ਗਿੱਪੀ ਗਰੇਵਾਲ, ਕਿਹਾ- ‘ਸਿੱਧੂ ਨੂੰ ਥੱਲੇ ਸੁੱਟਣ ’ਤੇ ਲੱਗੇ ਰਹੇ...’

Monday, Jun 06, 2022 - 12:27 PM (IST)

ਸਿੱਧੂ ਦੀ ਮੌਤ ਤੋਂ ਫਾਇਦਾ ਚੁੱਕਣ ਵਾਲਿਆਂ ’ਤੇ ਵਰ੍ਹੇ ਗਿੱਪੀ ਗਰੇਵਾਲ, ਕਿਹਾ- ‘ਸਿੱਧੂ ਨੂੰ ਥੱਲੇ ਸੁੱਟਣ ’ਤੇ ਲੱਗੇ ਰਹੇ...’

ਚੰਡੀਗੜ੍ਹ (ਬਿਊਰੋ)– ਸਿੱਧੂ ਮੂਸੇ ਵਾਲਾ ਦੇ ਕਤਲ ਤੋਂ ਬਾਅਦ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਡੂੰਘੇ ਸਦਮੇ ’ਚ ਹਨ। ਗਿੱਪੀ ਵਲੋਂ ਸੋਸ਼ਲ ਮੀਡੀਆ ’ਤੇ ਸਿੱਧੂ ਨਾਲ ਆਪਣੀਆਂ ਯਾਦਾਂ ਨੂੰ ਸਾਂਝਾ ਕੀਤਾ ਜਾ ਰਿਹਾ ਹੈ ਤੇ ਉਸ ਦੇ ਕਤਲ ’ਤੇ ਦੁੱਖ ਪ੍ਰਗਟਾਇਆ ਜਾ ਰਿਹਾ ਹੈ।

ਦੱਸ ਦੇਈਏ ਕਿ ਗਿੱਪੀ ਗਰੇਵਾਲ ਦੇ ਬੈਨਰ ਹੰਬਲ ਮਿਊਜ਼ਿਕ ਹੇਠ ਸਿੱਧੂ ਮੂਸੇ ਵਾਲਾ ਦਾ ਗੀਤ ‘ਸੋ ਹਾਈ’ ਰਿਲੀਜ਼ ਹੋਇਆ ਸੀ। ਇਸ ਗੀਤ ਨੇ ਸਿੱਧੂ ਨੂੰ ਇੰਨਾ ਮਸ਼ਹੂਰ ਕੀਤਾ ਕਿ ਉਸ ਦੇ ਚਰਚੇ ਹਰ ਪਾਸੇ ਹੋਣ ਲੱਗ ਪਏ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਨਾਂ ’ਤੇ ਲੋਕਾਂ ਨੇ ਮਾਰਨੀ ਸ਼ੁਰੂ ਕੀਤੀ ਠੱਗੀ, ਅੰਤਿਮ ਅਰਦਾਸ ਲਈ ਮੰਗ ਰਹੇ ਪੈਸੇ

ਬੀਤੇ ਦਿਨੀਂ ਗਿੱਪੀ ਗਰੇਵਾਲ ਨੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਹ ਉਨ੍ਹਾਂ ਲੋਕਾਂ ’ਤੇ ਗੁੱਸਾ ਕੱਢਦੇ ਨਜ਼ਰ ਆ ਰਹੇ ਹਨ, ਜੋ ਸਿੱਧੂ ਦੇ ਜਿਊਂਦਿਆਂ ਤੇ ਹੁਣ ਮੌਤ ’ਤੇ ਫਾਇਦਾ ਚੁੱਕ ਰਹੇ ਹਨ।

ਗਿੱਪੀ ਨੇ ਪੋਸਟ ’ਚ ਲਿਖਿਆ, ‘‘ਵਾਹ ਓਹ ਮੇਰਿਆ ਰੱਬਾ, ਜਿਹੜੇ ਸਾਰੀ ਜ਼ਿੰਦਗੀ ਸਿੱਧੂ ਨੂੰ ਥੱਲੇ ਸੁੱਟਣ ’ਤੇ ਲੱਗੇ ਰਹੇ, ਅੱਜ ਉਹੀ ਸਾਡਾ ਸਿੱਧੂ, ਸਾਡਾ ਸਿੱਧੂ ਕਰਨ ਲੱਗੇ ਹੋਏ ਨੇ। ਜਿਊਂਦੇ ਤੋਂ ਵੀ ਫਾਇਦਾ ਲੈਣਾ ਚਾਹੁੰਦੇ ਸੀ ਤੇ ਮਰੇ ਤੋਂ ਵੀ। ਇਹ ਸਭ ਤੁਹਾਡੇ ਬਾਰੇ ਨਹੀਂ ਹੈ, ਇਹ ਸਭ ਰਾਜਨੀਤੀ ਹੈ। ਤੈਨੂੰ ਬਹੁਤ ਯਾਦ ਕਰ ਰਹੇ ਹਾਂ ਸਿੱਧੂ ਮੂਸੇ ਵਾਲਾ ਵੀਰੇ। ਵਾਹਿਗੁਰੂ ਜੀ ਬੇਬੇ-ਬਾਪੂ ਨੂੰ ਹਿੰਮਤ ਬਖਸ਼ਣ।’’

PunjabKesari

ਦੱਸ ਦੇਈਏ ਗਿੱਪੀ ਨੇ ਸਿੱਧੂ ਦੇ ਬਚਪਨ ਦੀ ਤਸਵੀਰ ਸਾਂਝੀਆਂ ਕਰਦਿਆਂ ਇਹ ਕੈਪਸ਼ਨ ਲਿਖੀ ਹੈ। ਇਸ ਤਸਵੀਰ ’ਚ ਸਿੱਧੂ ਆਪਣੇ ਮਾਪਿਆਂ ਨਾਲ ਨਜ਼ਰ ਆ ਰਿਹਾ ਹੈ।

ਨੋਟ– ਗਿੱਪੀ ਗਰੇਵਾਲ ਦੀ ਇਸ ਪੋਸਟ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News