ਗਿੱਪੀ ਗਰੇਵਾਲ ਦੀ ‘ਓਲਡ ਸਕੂਲ’ ਲੁੱਕ ਸੋਸ਼ਲ ਮੀਡੀਆ ’ਤੇ ਹੋਈ ਵਾਇਰਲ

Tuesday, Nov 10, 2020 - 02:18 PM (IST)

ਗਿੱਪੀ ਗਰੇਵਾਲ ਦੀ ‘ਓਲਡ ਸਕੂਲ’ ਲੁੱਕ ਸੋਸ਼ਲ ਮੀਡੀਆ ’ਤੇ ਹੋਈ ਵਾਇਰਲ

ਜਲੰਧਰ (ਬਿਊਰੋ)– ਦੇਸੀ ਰਾਕਸਟਾਰ ਗਿੱਪੀ ਗਰੇਵਾਲ ਫਿਲਮਾਂ ’ਚ ਆਪਣੀ ਲੁੱਕ ’ਤੇ ਕਾਫੀ ਮਿਹਨਤ ਕਰਦੇ ਹਨ। ਭਾਵੇਂ ਉਹ ‘ਸੂਬੇਦਾਰ ਜੋਗਿੰਦਰ ਸਿੰਘ’ ਹੋਵੇ, ‘ਵਾਰਨਿੰਗ’ ਜਾਂ ਫਿਰ ‘ਪਾਣੀ ’ਚ ਮਧਾਣੀ’, ਹਰ ਫਿਲਮ ’ਚ ਆਪਣੀ ਲੁੱਕ ’ਤੇ ਗਿੱਪੀ ਖਾਸ ਧਿਆਨ ਦਿੰਦੇ ਹਨ।

PunjabKesari

ਹਾਲ ਹੀ ’ਚ ਗਿੱਪੀ ਗਰੇਵਾਲ ਦੀ ਜੋ ‘ਓਲਡ ਸਕੂਲ’ ਲੁੱਕ ਵਾਇਰਲ ਹੋ ਰਹੀ ਹੈ, ਉਹ ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਪਾਣੀ ’ਚ ਮਧਾਣੀ’ ਦੀ ਹੈ। ਤਸਵੀਰਾਂ ’ਚ ਗਿੱਪੀ ਗਰੇਵਾਰ ਦਾ ਹੇਅਰਸਟਾਈਲ, ਉਨ੍ਹਾਂ ਦੇ ਕੱਪੜੇ ਸਭ ਕੁਝ ਅਲੱਗ ਨਜ਼ਰ ਆ ਰਹੇ ਹਨ।

PunjabKesari

ਗਿੱਪੀ ਦੇ ਵਾਲ ਲੰਮੇ ਹਨ, ਬੈੱਲ ਬੌਟਮ ਪੈਂਟ ਦੇ ਨਾਲ ਸ਼ਰਟ ਤੇ ਸਵੈਟਰ ’ਚ ਗਿੱਪੀ ਨਜ਼ਰ ਆ ਰਹੇ ਹਨ।

PunjabKesari

ਦੱਸਣਯੋਗ ਹੈ ਕਿ ‘ਪਾਣੀ ’ਚ ਮਧਾਣੀ’ ਫਿਲਮ ’ਚ ਗਿੱਪੀ ਗਰੇਵਾਲ ਨਾਲ ਨੀਰੂ ਬਾਜਵਾ ਨਜ਼ਰ ਆਉਣ ਵਾਲੀ ਹੈ। ਇਹ ਫਿਲਮ 12 ਫਰਵਰੀ, 2021 ’ਚ ਰਿਲੀਜ਼ ਹੋਵੇਗੀ। ਫਿਲਮ ’ਚ ਗਿੱਪੀ ਗਰੇਵਾਲ ‘ਗੁੱਲੀ’ ਤੇ ਨੀਰੂ ਬਾਜਵਾ ‘ਸੋਹਣੀ’ ਦੇ ਕਿਰਦਾਰ ’ਚ ਨਜ਼ਰ ਆਵੇਗੀ।

PunjabKesari

ਅਧਿਕਾਰਕ ਪੋਸਟਰ ਰਿਲੀਜ਼ ਹੋਣ ਤੋਂ ਬਾਅਦ ਗਿੱਪੀ ਨੇ ਆਪਣੀ ਇਸ ‘ਓਲਡ ਸਕੂਲ’ ਲੁੱਕ ’ਚ ਕਈ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਫੈਨਜ਼ ਵਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ। 


author

Rahul Singh

Content Editor

Related News