ਗਿੱਪੀ ਗਰੇਵਾਲ ਦੇ ਨਵੇਂ ਗੀਤ ''ਟੂ ਸੀਟਰ'' ਦਾ ਟੀਜ਼ਰ ਰਿਲੀਜ਼ (ਵੀਡੀਓ)

Thursday, Oct 22, 2020 - 10:19 AM (IST)

ਗਿੱਪੀ ਗਰੇਵਾਲ ਦੇ ਨਵੇਂ ਗੀਤ ''ਟੂ ਸੀਟਰ'' ਦਾ ਟੀਜ਼ਰ ਰਿਲੀਜ਼ (ਵੀਡੀਓ)

ਜਲੰਧਰ (ਬਿਊਰੋ) - ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੇ ਨਵੇਂ ਗੀਤ 'ਟੂ ਸੀਟਰ' ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ 'ਚ ਗਿੱਪੀ ਗਰੇਵਾਲ ਦਾ ਸਾਥ ਅਫਸਾਨਾ ਖ਼ਾਨ ਨੇ ਦਿੱਤਾ ਹੈ। ਉਨ੍ਹਾਂ ਦਾ ਇਹ ਪੂਰਾ ਗੀਤ 25 ਅਕਤੂਬਰ ਨੂੰ ਰਿਲੀਜ਼ ਹੋਵੇਗਾ। ਇਸ ਗੀਤ ਦਾ ਵੀਡੀਓ ਸੁੱਖ ਸੰਘੇੜਾ ਵੱਲੋਂ ਤਿਆਰ ਕੀਤਾ ਗਿਆ ਹੈ ਜਦੋਂਕਿ ਮਿਊਜ਼ਿਕ ਇਕਵਿੰਦਰ ਸਿੰਘ ਵੱਲੋਂ ਦਿੱਤਾ ਗਿਆ ਹੈ। ਗਿੱਪੀ ਗਰੇਵਾਲ ਦੇ ਇਸ ਗੀਤ ਨੂੰ 'ਐੱਮ ਪੀ 3' ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ। ਗੀਤ ਦਾ ਟੀਜ਼ਰ ਸਭ ਨੂੰ ਆਕ੍ਰਸ਼ਿਤ ਕਰ ਰਿਹਾ ਹੈ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗਿੱਪੀ ਗਰੇਵਾਲ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ ।

 
 
 
 
 
 
 
 
 
 
 
 
 
 

ਮੁੜ ਕੇ ਨਾ ਪੱਟੀ ਜਾਵੇ ਝੰਡੀ ਜਿੱਥੇ ਗੱਡੀ ਐ ਕਾਲੇ ਤੇਰੇ ਸੂਟ ਦੇ ਵਰਗੀ 2 seater ਗੱਡੀ ਐ 🔥 #2seater Teaser Out Now Full Song Out On 25th Oct 🌪 @gippygrewal @itsafsanakhan @amritmaan106 @yesha_sagar @sukhsanghera @ikwindersinghmusic @geetmp3 @kvdhillon77 @gk.digital @bhana_l.a @vinodaswal13 @hardeepdullat13 #gippygrewal #themainman

A post shared by Gippy Grewal (The Main Man) (@gippygrewal) on Oct 21, 2020 at 5:29am PDT

ਹਾਲ ਹੀ 'ਚ ਗਿੱਪੀ ਗਰੇਵਾਲ ਦੀ ਵੱਖ-ਵੱਖ ਗਾਇਕਾਂ ਨਾਲ ਪੂਰੀ ਐਲਬਮ 'ਦਿ ਮੇਨ ਮੈਨ' ਟਾਈਟਲ ਹੇਠ ਕੱਢੀ ਗਈ ਹੈ, ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਹੁਣ ਵੇਖਣਾ ਇਹ ਹੈ ਕਿ ਸਰੋਤਿਆਂ ਨੂੰ ਇਹ ਗੀਤ ਕਿੰਨਾ ਕੁ ਪਸੰਦ ਆਉਂਦਾ ਹੈ।


author

sunita

Content Editor

Related News