ਗਿੱਪੀ ਗਰੇਵਾਲ ਨੇ ਸਾਂਝਾ ਕੀਤਾ ਪੁੱਤਰ ਦਾ ਵੀਡੀਓ, ਦੱਸਿਆ ਕਿਸ ਗੱਲੋਂ ਟੱਪ ਰਿਹਾ ਹੈ ਛਿੰਦਾ

06/27/2020 2:54:32 PM

ਜਲੰਧਰ (ਬਿਊਰੋ) — ਪੰਜਾਬੀ ਫ਼ਿਲਮ ਉਦਯੋਗ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਅਤੇ ਉਨ੍ਹਾਂ ਦੇ ਪੁੱਤਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਉਹ ਆਪਣੇ ਪੁੱਤਰਾਂ ਨਾਲ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਛਿੰਦਾ ਗਰੇਵਾਲ ਅੰਦਰੋਂ ਆਉਂਦਾ ਹੈ ਅਤੇ ਖੁਸ਼ੀ 'ਚ ਨੱਚਦਾ ਹੈ, ਜਿਸ 'ਤੇ ਗਿੱਪੀ ਗਰੇਵਾਲ ਪੁੱਤਰ ਏਕਮ ਗਰੇਵਾਲ ਨੂੰ ਪੁੱਛਦੇ ਹਨ ਕਿ ਇਸ ਨੂੰ ਕੀ ਹੋਇਆ ਹੈ ਤਾਂ ਛਿੰਦਾ ਕਹਿੰਦਾ ਹੈ ਕਿ ਮੇਰਾ ਦਾ ਭਾਰ ਵੱਧ ਗਿਆ ਹੈ ਅਤੇ ਇਸੇ ਖੁਸ਼ੀ 'ਚ ਉਹ ਨੱਚ ਰਿਹਾ ਹੈ।

 
 
 
 
 
 
 
 
 
 
 
 
 
 

Weight wadh Gaya Sinda da 🤣🤣🤣 #shindagrewal #ekomgrewal #gippygrewal

A post shared by Gippy Grewal (@gippygrewal) on Jun 26, 2020 at 10:35am PDT

ਦੱਸ ਦਈਏ ਕਿ ਗਿੱਪੀ ਗਰੇਵਾਲ ਅਕਸਰ ਆਪਣੇ ਬੱਚਿਆਂ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਦੇ ਤਿੰਨ ਪੁੱਤਰ ਹਨ। ਪਿਛਲੇ ਸਾਲ ਗਿੱਪੀ ਗਰੇਵਾਲ ਦੇ ਪੁੱਤਰ ਗੁਰਬਾਜ਼ ਗਰੇਵਾਲ ਦਾ ਜਨਮ ਹੋਇਆ ਸੀ। ਉਨ੍ਹਾਂ ਦਾ ਪੁੱਤਰ ਗੁਰਬਾਜ਼ ਗਰੇਵਾਲ ਬਹੁਤ ਹੀ ਕਿਊਟ ਹੈ ਅਤੇ ਸੋਸ਼ਲ ਮੀਡੀਆ 'ਤੇ ਉਸ ਦੀਆਂ ਤਸਵੀਰਾਂ ਅਕਸਰ ਹੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

 
 
 
 
 
 
 
 
 
 
 
 
 
 

Tuhanu koun Sach bolda lagda ?

A post shared by Gippy Grewal (@gippygrewal) on Jun 14, 2020 at 1:41am PDT

ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਲੰਮੇ ਸਮੇਂ ਤੋਂ ਇੰਡਸਟਰੀ 'ਚ ਕਾਫ਼ੀ ਸਰਗਰਮ ਹਨ। ਉਨ੍ਹਾਂ ਨੇ ਕਈ ਹਿੱਟ ਗੀਤ ਸੰਗੀਤ ਜਗਤ ਦੀ ਝੋਲੀ 'ਚ ਪਾਏ ਹਨ। ਇਸ ਦੇ ਨਾਲ ਹੀ ਕਈ ਪੰਜਾਬੀ ਫ਼ਿਲਮਾਂ 'ਚ ਵੀ ਕੰਮ ਕਰ ਚੁੱਕੇ ਹਨ।

 
 
 
 
 
 
 
 
 
 
 
 
 
 

❤️❤️ #GurbaazGrewal #GippyGrewal

A post shared by Gippy Grewal (@gippygrewal) on Jun 14, 2020 at 11:59pm PDT


sunita

Content Editor

Related News