ਗਿੱਪੀ ਗਰੇਵਾਲ ਨੇ ਕੀਤੀ ''ਪਾਣੀ ਚ ਮਧਾਣੀ'' ਫ਼ਿਲਮ ਦੀ ਰਿਲੀਜ਼ ਡੇਟ ਅਨਾਊਂਸ

Sunday, Jul 12, 2020 - 06:15 PM (IST)

ਗਿੱਪੀ ਗਰੇਵਾਲ ਨੇ ਕੀਤੀ ''ਪਾਣੀ ਚ ਮਧਾਣੀ'' ਫ਼ਿਲਮ ਦੀ ਰਿਲੀਜ਼ ਡੇਟ ਅਨਾਊਂਸ

ਜਲੰਧਰ(ਬਿਊਰੋ) - ਦੇਸੀ ਰੌਕਸਟਾਰ ਗਿੱਪੀ ਗਰੇਵਾਲ ਵਲੋਂ ਬੀਤੇ ਦਿਨੀਂ ਅਨਾਊਂਸ ਕੀਤੀ ਗਈ ਪੰਜਾਬੀ ਫ਼ਿਲਮ 'ਪਾਣੀ ਚ ਮਧਾਣੀ' ਦੀ ਅੱਜ ਰਿਲੀਜ਼ਿੰਗ ਡੇਟ ਅਨਾਊਂਸ ਕਰ ਦਿੱਤੀ ਗਈ ਹੈ।ਇਸ ਦੀ ਜਾਣਕਾਰੀ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਦਿੱਤੀ ਹੈ। ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਸਟਾਰਰ ਇਸ ਫਿਲਮ ਨੂੰ ਅਗਲੇ ਵਰ੍ਹੇ 12 ਫਰਵਰੀ ਨੂੰ ਰਿਲੀਜ਼ ਕੀਤਾ ਜਾਵੇਗਾ।ਇਸ ਫਿਲਮ ਰਾਹੀਂ ਗਿੱਪੀ ਤੇ ਨੀਰੂ ਦੀ ਜੋੜੀ ਲੰਮੇ ਅਰਸੇ ਬਾਅਦ ਮੁੜ ਸਿਲਵਰ ਸਕ੍ਰੀਨ 'ਤੇ ਨਜ਼ਰ ਆਵੇਗੀ। 

 

 
 
 
 
 
 
 
 
 
 
 
 
 
 

Lao Ji Valentine Te Lai Ke Aa Rahe Aa Paani Ch Madhaani 👍 Karo date note #12feb2021 @gippygrewal @neerubajwa @vijaycam @thehumblemusic @karamjitanmol @nareshkathooria @harbysangha @urshappyraikoti @jatindershah10 @darafilms @omjeestarstudioss @munishomjee @mani_dhaliwal25 #SunnyRaj #prabhjotsidhu

A post shared by Gippy Grewal (@gippygrewal) on Jul 12, 2020 at 4:30am PDT

'ਦਾਰਾ ਫਿਲਮਜ਼ ਐਂਟਰਟੇਨਮੈਂਟ' ਵੱਲੋਂ ਬਣਾਈ ਜਾ 'ਪਾਣੀ ਚ ਮਧਾਣੀ' ਫਿਲਮ ਨੂੰ ਵਿਜੇ ਕੁਮਾਰ ਅਰੋੜਾ ਵੱਲੋਂ ਡਾਇਰੈਕਟ ਕੀਤਾ ਜਾਵੇਗਾ। ਫ਼ਿਲਮ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ। ਮਨੀ ਧਾਲੀਵਾਲ, ਸੰਨੀ ਰਾਜ ਤੇ ਡਾ.ਪ੍ਰਭਜੋਤ ਸਿੰਘ ਸਿੱਧੂ ਵੱਲੋਂ ਪ੍ਰੋਡਿਊਸ ਕੀਤੀ ਜਾ ਰਹੀ ਇਸ ਫ਼ਿਲਮ 'ਚ ਕਰਮਜੀਤ ਅਨਮੋਲ ਤੇ ਹਾਰਬੀ ਸੰਘਾ ਵੀ ਅਹਿਮ ਭੂਮਿਕਾ ਨਿਭਾਉਣਗੇ। ਫ਼ਿਲਮ ਦਾ ਮਿਊੁਜ਼ਿਕ ਜਤਿੰਦਰ ਸ਼ਾਹ ਵੱਲੋਂ ਤਿਆਰ ਕੀਤਾ ਜਾਵੇਗਾ ਤੇ ਗੀਤ ਹੈਪੀ ਰਾਏਕੋਟੀ ਵੱਲੋਂ ਲਿਖੇ ਜਾਣਗੇ। ਫ਼ਿਲਮ ਦੀ ਸ਼ੂਟਿੰਗ ਜਲਦ ਸ਼ੁਰੂ ਕੀਤੀ ਜਾਵੇਗੀ ਤੇ ਅਗਲੇ ਸਾਲ 12 ਫਰਵਰੀ ਨੂੰ ਇਹ ਫਿਲਮ ਓਮਜੀ ਗਰੁੱਪ ਵੱਲੋਂ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ।
 


author

Lakhan

Content Editor

Related News