ਗਿੱਪੀ ਗਰੇਵਾਲ ਦੀ ‘ਅਕਾਲ’ 10 ਅਪ੍ਰੈਲ ਨੂੰ ਵੱਡੇ ਪਰਦੇ ’ਤੇ ਆਵੇਗੀ ਨਜ਼ਰ
Monday, Feb 17, 2025 - 04:56 PM (IST)

ਜਲੰਧਰ (ਬਿਊਰੋ)– ਹੰਬਲ ਮੋਸ਼ਨ ਪਿਕਚਰਜ਼ ਤੇ ਐੱਫ. ਜ਼ੈੱਡ. ਸੀ. ਓ. ਆਪਣੀ ਆਉਣ ਵਾਲੀ ਫ਼ਿਲਮ ‘ਅਕਾਲ’ ਦਾ ਅਧਿਕਾਰਤ ਪੋਸਟਰ ਜਾਰੀ ਕਰਕੇ ਬੇਹੱਦ ਖ਼ੁਸ਼ ਹਨ, ਜੋ 10 ਅਪ੍ਰੈਲ, 2025 ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਵਾਲੀ ਹੈ ਅਸਲ ਯੌਧਿਆਂ ਦੀਆਂ ਕਹਾਣੀਆਂ ਤੋਂ ਪ੍ਰੇਰਿਤ ‘ਅਕਾਲ’ ਗਿੱਪੀ ਗਰੇਵਾਲ ਵਲੋਂ ਨਿਰਦੇਸ਼ਿਤ ਫ਼ਿਲਮ ਹੈ। ਇਸ ’ਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਨਿਮਰਤ ਖਹਿਰਾ, ਸ਼ਿੰਦਾ ਗਰੇਵਾਲ, ਨਿਕਿਤਿਨ ਧੀਰ, ਮੀਤਾ ਵਸ਼ਿਸ਼ਟ ਤੇ ਹੋਰ ਕਲਾਕਾਰ ਸ਼ਾਮਲ ਹਨ। ਗਿੱਪੀ ਗਰੇਵਾਲ ਤੇ ਰਵਨੀਤ ਕੌਰ ਗਰੇਵਾਲ ਵਲੋਂ ਨਿਰਮਿਤ ਇਹ ਫ਼ਿਲਮ ਸਾਡੇ ਯੌਧਿਆਂ ਦੀ ਬਹਾਦਰੀ ਤੇ ਸਨਮਾਨ ਨੂੰ ਸ਼ਰਧਾਂਜਲੀ ਦਿੰਦੀ ਹੈ।
ਇਹ ਵੀ ਪੜ੍ਹੋ- ਮਸ਼ਹੂਰ ਗਾਇਕਾ ਸ਼ਕੀਰਾ ਦੀ ਵਿਗੜੀ ਸਿਹਤ, ਹਸਪਤਾਲ 'ਚ ਭਰਤੀ
ਪੋਸਟਰ ’ਚ ਸਟਾਰ ਸਟਡਿਡ ਕਾਸਟ ਸ਼ਾਨਦਾਰ ਕਿਰਦਾਰਾਂ ’ਚ ਦਿਖਾਈ ਦੇ ਰਹੀ ਹੈ, ਜਿਸ ’ਚ ਗਿੱਪੀ ਗਰੇਵਾਲ ਇਕ ਐਕਸ਼ਨ ਪੈਕਡ ਲੁੱਕ ’ਚ, ਗੁਰਪ੍ਰੀਤ ਘੁੱਗੀ ਇਕ ਪਹਿਲਾਂ ਕਦੇ ਨਾ ਦੇਖੀ ਗਈ ਪੇਸ਼ਕਾਰੀ ’ਚ ਤੇ ਨਿਮਰਤ ਖਹਿਰਾ ਇਕ ਪੂਰੀ ਤਰ੍ਹਾਂ ਅਣਜਾਣ ਪਰ ਮਨਮੋਹਕ ਦਿੱਖ ’ਚ ਹਨ। ਸ਼ਿੰਦਾ ਗਰੇਵਾਲ, ਨਿਕਿਤਿਨ ਧੀਰ ਤੇ ਮੀਤਾ ਵਸ਼ਿਸ਼ਟ ਵੀ ਆਪਣੇ ਸ਼ਕਤੀਸ਼ਾਲੀ ਕਿਰਦਾਰਾਂ ਨਾਲ ਸਥਾਈ ਪ੍ਰਭਾਵ ਪਾਉਂਦੇ ਹਨ।
ਇਹ ਵੀ ਪੜ੍ਹੋ- 24 ਸਾਲਾ ਮਸ਼ਹੂਰ ਅਦਾਕਾਰਾ ਦਾ ਦਿਹਾਂਤ, ਘਰ 'ਚੋਂ ਮਿਲੀ ਲਾਸ਼
ਗਿੱਪੀ ਗਰੇਵਾਲ ਨੇ ਕਿਹਾ, ‘‘ਅਸੀਂ ‘ਅਕਾਲ’ ਦਾ ਪੋਸਟਰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕਰਨ ਲਈ ਉਤਸ਼ਾਹਿਤ ਹਾਂ। ਇਹ ਫ਼ਿਲਮ ਪਿਆਰ ਦੀ ਮਿਹਨਤ, ਇਕ ਸ਼ਰਧਾਂਜਲੀ ਤੇ ਇਕ ਯਾਤਰਾ ਹੈ, ਜੋ ਸਾਡੇ ਪੰਜਾਬ ਦੇ ਯੌਧਿਆਂ ਦੀ ਬਹਾਦਰੀ ਤੇ ਕੁਰਬਾਨੀ ਦਾ ਸਨਮਾਨ ਕਰਦੀ ਹੈ, ਜਿਨ੍ਹਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ਹਨ। ਸਾਨੂੰ ਵਿਸ਼ਵਾਸ ਹੈ ਕਿ ਦਰਸ਼ਕ ਇਸ ਨੂੰ ਪਸੰਦ ਕਰਨਗੇ।’’
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8