ਗਾਇਕਾ ਗਿੰਨੀ ਮਾਹੀ ਦਾ ਫੇਸਬੁੱਕ ਅਕਾਊਂਟ ਹੋਇਆ ਹੈਕ, ਸ਼ਿਕਾਇਤ ਕਰਵਾਈ ਦਰਜ
Wednesday, Oct 14, 2020 - 06:32 PM (IST)

ਜਲੰਧਰ (ਬਿਊਰੋ)– ਉੱਭਰਦੀ ਪੰਜਾਬੀ ਗਾਇਕਾ ਗਿੰਨੀ ਮਾਹੀ ਇਨ੍ਹੀਂ ਦਿਨੀਂ ਮੁਸੀਬਤ ’ਚ ਚੱਲ ਰਹੀ ਹੈ। ਦਰਅਸਲ ਗਿੰਨੀ ਮਾਹੀ ਦਾ ਫੇਸਬੁੱਕ ਪੇਜ ਕਿਸੇ ਨੇ ਹੈਕ ਕਰ ਲਿਆ ਹੈ, ਜਿਸ ਕਾਰਨ ਉਹ ਮੁਸ਼ਕਿਲ ’ਚ ਹੈ। ਗਿੰਨੀ ਮਾਹੀ ਨੂੰ ਫੇਸਬੁੱਕ ’ਤੇ 5 ਲੱਖ ਤੋਂ ਵੱਧ ਲੋਕ ਫਾਲੋਅ ਕਰਦੇ ਹਨ, ਜਿਸ ’ਤੇ ਉਸ ਵਲੋਂ ਪਾਈ ਹਰੇਕ ਪੋਸਟ ਨੂੰ ਉਸ ਦੇ ਚਾਹੁਣ ਵਾਲੇ ਖੂਬ ਪਿਆਰ ਦਿੰਦੇ ਹਨ।
ਗਿੰਨੀ ਮਾਹੀ ਨੇ ਫੇਸਬੁੱਕ ਪੇਜ ਹੈਕ ਹੋਣ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਦਿੱਤੀ ਹੈ। ਪੋਸਟ ’ਚ ਗਿੰਨੀ ਲਿਖਦੀ ਹੈ, ‘ਮੇਰਾ ਫੇਸਬੁੱਕ ਪੇਜ ਹੈਕ ਹੋ ਗਿਆ ਹੈ। ਕਿਰਪਾ ਕਰਕੇ ਜਿੰਨੀਆਂ ਵੀ ਨਵੀਆਂ ਪੋਸਟਸ ਅਪਲੋਡ ਹੁੰਦੀਆਂ ਹਨ, ਉਨ੍ਹਾਂ ਨੂੰ ਅਣਦੇਖਿਆ ਕੀਤਾ ਜਾਵੇ।’
ਦੱਸਣਯੋਗ ਹੈ ਕਿ ਇਸ ਪੋਸਟ ’ਤੇ ਉਸ ਦੇ ਚਾਹੁਣ ਵਾਲਿਆਂ ਨੇ ਉਸ ਦੀ ਪੂਰੀ ਸੁਪੋਰਟ ਕੀਤੀ ਹੈ। ਗਿੰਨੀ ਮਾਹੀ ਨੇ ਸਾਈਬਰ ਕ੍ਰਾਈਮ ਨੂੰ ਫੇਸਬੁੱਕ ਪੇਜ ਹੈਕ ਹੋਣ ਦੀ ਸ਼ਿਕਾਇਤ ਦੇ ਦਿੱਤੀ ਹੈ ਪਰ ਅਜੇ ਤਕ ਉਸ ਦੇ ਫੇਸਬੁੱਕ ਪੇਜ ਨੂੰ ਰਿਕਵਰ ਨਹੀਂ ਕੀਤਾ ਗਿਆ ਹੈ।