‘ਗਿਆਰਹ ਗਿਆਰਹ’ ਟਾਪ ਚਾਰਟ ’ਤੇ ਦਰਸ਼ਕਾਂ ਦਾ ਪਸੰਦੀਦਾ ਅਤੇ ‘ਜ਼ੀ5’ ਦਾ ਸਭ ਤੋਂ ਆਕਰਸ਼ਕ ਸ਼ੋਅ
Saturday, Dec 28, 2024 - 02:52 PM (IST)
ਨਵੀਂ ਦਿੱਲੀ - ਸ਼ੋਅ ‘ਗਿਆਰਹ ਗਿਆਰਹ’ ਨੇ ਆਈ.ਐੱਮ. ਡੀ. ਬੀ. ਦੀ ‘ਬੈਸਟ ਆਫ 2024’ ਦੀ ਸੂਚੀ ’ਚ ਚੌਥਾ ਸਥਾਨ ਹਾਸਲ ਕੀਤਾ ਹੈ। ਇਸ ਟਾਈਟਲ ਨੇ ਜ਼ੀ5 ’ਤੇ 800 ਮਿਲੀਅਨ ਵਾਚ ਮਿੰਟ ਨੂੰ ਪਾਰ ਕਰ ਲਿਆ ਹੈ, ਜਿਸ ਨਾਲ ਇਹ ਪਲੇਟਫਾਰਮ ਦੀ ਸਭ ਤੋਂ ਵੱਧ ਦੇਖੀ ਜਾਣ ਵਾਲੀ ਵੈੱਬ ਸੀਰੀਜ਼ ਬਣ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਕਰੋੜਾਂ-ਅਰਬਾਂ ਦੇ ਮਾਲਕ ਦਿਲਜੀਤ ਦੋਸਾਂਝ, ਔਖੇ ਵੇਲੇ ਜਿਗਰੀ ਦੋਸਤ ਦੇ 150 ਰੁਪਏ ਨੇ ਬਦਲ 'ਤੀ ਤਕਦੀਰ
ਭਾਰਤ ਦੇ ਸਭ ਤੋਂ ਵੱਡੇ ਹੋਮ ਗ੍ਰੋਨ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਅਤੇ ਬਹੁ-ਭਾਸ਼ਾਈ ਕਹਾਣੀਕਾਰ ਨੇ ਮਾਣ ਨਾਲ ਐਲਾਨ ਕੀਤਾ ਹੈ ਕਿ ਇਸ ਦੀ ਅਸਲ ਵੈੱਬ ਸੀਰੀਜ਼ ‘ਗਿਆਰਹ ਗਿਆਰਹ’ ਨੂੰ ਆਈ.ਐੱਮ. ਡੀ. ਬੀ. ਦੀ ‘ਬੈਸਟ ਆਫ 2024’ ਦੀ ਸੂਚੀ ’ਚ ਸਭ ਤੋਂ ਪ੍ਰਸਿੱਧ ਭਾਰਤੀ ਵੈੱਬ ਸੀਰੀਜ਼’ ’ਚ ਚੌਥਾ ਸਥਾਨ ਪ੍ਰਾਪਤ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਅਦਾਕਾਰਾ ਦੀ ਵਿਗੜੀ ਸਿਹਤ, ਹਸਪਤਾਲ 'ਚ ਭਰਤੀ, ਹਾਲਤ ਗੰਭੀਰ
ਆਪਣੇ ਪ੍ਰਭਾਵਸ਼ਾਲੀ ਵਾਚ ਟਾਈਮ ਤੋਂ ਇਲਾਵਾ ‘ਗਿਆਰਹ ਗਿਆਰਹ’ ਨੂੰ 2024 ਦਾ ਸਭ ਤੋਂ ਵੱਧ ਖੋਜਿਆ ਗਿਆ ਜ਼ੀ5 ਸ਼ੋਅ ਚੁਣਿਆ ਗਿਆ ਹੈ। ਧਰਮਾਟਿਕ ਅਤੇ ਸਿੱਖਿਆ ਐਂਟਰਟੇਨਮੈਂਟ ਦੇ ਸਹਿਯੋਗ ਨਾਲ ਨਿਰਮਿਤ ਅਤੇ ਉਮੇਸ਼ ਬਿਸ਼ਟ ਵੱਲੋਂ ਨਿਰਦੇਸ਼ਤ ਇਸ ਲੜੀ ਵਿਚ ਕ੍ਰਿਤਿਕਾ ਕਾਮਰਾ, ਧੈਰੀਆ ਕਰਵਾ ਅਤੇ ਰਾਘਵ ਜੁਆਲ ਨੇ ਬਿਹਤਰੀਨ ਅਦਾਕਾਰੀ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।