ਕਾਰ ’ਤੇ ਚੜ੍ਹ ਕਾਰਤਿਕ ਆਰੀਅਨ ਨੇ ਪ੍ਰਸ਼ੰਸਕਾਂ ਦਾ ਕੀਤਾ ਸਵਾਗਤ, ਕਿਹਾ-‘ਇਸ ਪਿਆਰ ਦੇ ਲਈ ਜਿਊਂਦਾ ਹਾਂ’

06/20/2022 1:19:59 PM

ਮੁੰਬਈ: ਅਦਾਕਾਰ ਕਾਰਤਿਰ ਆਰੀਅਨ ਇੰਨੀ ਦਿਨੀਂ ‘ਭੂੱਲ ਭੁਲਈਆ 2’ ਦੀ ਸਫ਼ਲਤਾ ਦਾ ਆਨੰਦ  ਲੈ ਰਹੇ ਹਨ। ਅਦਾਕਾਰ ਦੀ ਫ਼ਿਲਮ ਬਾਕਸ ਆਫ਼ਿਸ ’ਤੇ ਧਮਾਲ ਮਚਾ ਰਹੀ ਹੈ। ‘ਭੂੱਲ ਭੁਲਈਆ 2’ ਦੇ ਹਿੱਟ ਹੋਣ ਤੋਂ ਬਾਅਦ ਕਾਰਤਿਕ ਦੀ ਫ਼ੈਨ ਫ਼ੋਲੋਇੰਗ ਕਾਫ਼ੀ ਵੱਧ ਗਈ ਹੈ। 

ਇਹ  ਵੀ ਪੜ੍ਹੋ : ਲਾਲ ਜੋੜੇ ’ਚ ਸਜੀ ਸ਼ਹਿਨਾਜ਼ ਗਿੱਲ, ਪਹਿਲੀ ਵਾਰ ਰੈਂਪ ਵਾਕ ਕਰ ਲੁੱਟ ਲਈ ਮਹਿਫ਼ਿਲ

PunjabKesari

ਅਦਾਕਾਰ ਨੂੰ ਪ੍ਰਸ਼ੰਸਕਾਂ ਕੋਲ ਬੇਹੱਦ  ਪਿਆਰ ਮਿਲ ਰਿਹਾ ਹੈ। ਕਾਰਤਿਕ ਜਿੱਥੇ ਵੀ ਜਾਂਦੇ ਹਨ ਪ੍ਰਸ਼ੰਸਕ ਉਨ੍ਹਾਂ ਨੂੰ ਘੇਰ ਲੈਂਦੇ ਹਨ। ਹਾਲ ਹੀ ’ਚ ਇਕ ਵੀਡੀਓ ਅਦਾਕਾਰ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਵੀਡੀਓ ’ਚ ਕਾਰਤਿਕ ਬਲੈਕ ਟੀ-ਸ਼ਰਟ ਅਤੇ ਡੈਨਿਮ ਜੀਂਸ ’ਚ ਨਜ਼ਰ ਆ ਰਹੇ ਹਨ। ਅਦਾਕਾਰ ਕਾਰ ਉਪਰ ਖੜ੍ਹੇ ਹੋਏ ਹਨ।ਅਦਾਕਾਰ ਦੇ ਕੋਲ ਪ੍ਰਸ਼ੰਸਕਾਂ ਦੀ ਭੀੜ ਨਜ਼ਰ ਆ ਰਹੀ ਹੈ।

 


ਇਹ  ਵੀ ਪੜ੍ਹੋ : ਗੋਲਡਨ ਡਰੈੱਸ ’ਚ ਮੌਨੀ ਰਾਏ ਨੇ ਦਿਖਾਇਆ ਆਪਣਾ ਅੰਦਾਜ਼, ਟੀ.ਵੀ. ਦੀ ‘ਨਾਗਿਨ’ ਦੇਖ ਕੇ ਹੋਏ ਹੈਰਾਨ

ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਕਾਰਤਿਕ ਸੀਟੀ ਬਜਾਉਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਹੱਥ ਹਿਲਾਉਦੇ ਹੋਏ ਪ੍ਰਸ਼ੰਸਕਾਂ ਦਾ ਸਵਾਗਤ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਸਾਂਝੀ ਕਰਦੇ ਹੋਏ ਕਾਰਤਿਕ ਨੇ ਲਿਖਿਆ ਕਿ ‘ਭੂੱਲ ਭੁਲਈਆ 2’ ਦਾ ਪੰਜਵਾਂ ਹਫ਼ਤਾ  ਮਜ਼ਬੂਤ ਰਿਹਾ।ਇਸ ਪਿਆਰ ਦੇ ਲਈ ਹੀ ਜਿਊਂਦਾ ਹਾਂ।’ ਪ੍ਰਸ਼ੰਸਕ ਇਸ ਵੀਡੀਓ ਨੂੰ ਬੇਹੱਦ ਪਿਆਰ ਦੇ ਰਹੇ ਹਨ।

PunjabKesari

ਤੁਹਾਨੂੰ ਦੱਸ ਦੇਈਏ ਕਿ ‘ਭੂੱਲ ਭੁਲਈਆ 2’ ’ਚ ਕਾਰਤਿਕ ਦੇ ਨਾਲ ਤੱਬੂ, ਕਿਆਰਾ ਅਡਵਾਨੀ ਅਤੇ ਰਾਜਪਾਲ ਯਾਦਵ ਨਜ਼ਰ ਆਏ ਸਨ। ਫ਼ਿਲਮ ਨੇ 175 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ। ਫ਼ਿਲਮ 200 ਕਰੋੜ ਦੇ ਕਲੱਬ ’ਚ ਐਂਟਰੀ ਕਰ ਚੁੱਕੀ ਹੈ। ਹੁਣ ਇਹ ਅਦਾਕਾਰ ਫ਼ਿਲਮ ‘ਫ਼ਰੇਡੀ’ ’ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਕਾਰਤਿਕ ਫ਼ਿਲਮ ‘ਸ਼ਹਿਜ਼ਾਦਾ’ ’ਚ ਕ੍ਰਿਤੀ ਸੈਨਨ ਦੇ ਨਾਲ ਨਜ਼ਰ ਆਉਣਗੇ।


Anuradha

Content Editor

Related News